12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਰੰਗਾਂ ਦਾ ਸਿਰ ਫਿਰਿਆ ਆਸ਼ਕ : ਵਿਨਸੈਂਟ ਵੈਨ ਗੌਗ

ਰੰਗਾਂ ਦਾ ਸਿਰ ਫਿਰਿਆ ਆਸ਼ਕ : ਵਿਨਸੈਂਟ ਵੈਨ ਗੌਗ

Ad Position 21
repet_subhas-goyals [Copy P29]
ਅਜੀਤ ਡੈਸਕ 13-09-2026

 

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮੌਤ ਤੋਂ ਕੁਝ ਮਹੀਨੇ ਪਹਿਲਾਂ ਬ੍ਰੇਸਲਜ਼ ਵਿਚ ਲੱਗੀ ਪ੍ਰਦਰਸ਼ਨੀ ਦੌਰਾਨ ਵੈਨ ਗੌਗ ਆਪਣੀ “'ਦ ਰੈੱਡ ਵਾਈਨਯਾਰਡ (The Red Vineyard)'” ਨਾਂਅ ਦੀ ਪੇਂਟਿੰਗ ਬੈਲਜ਼ੀਅਮ ਦੀ ਇਕ ਕਲਾ ਪ੍ਰੇਮੀਂ ਮੈਡਮ ਐਨਾ ਬੋਚ (1nna 2och) ਨੂੰ 400 ਫ੍ਰੈਂਕ ਦੀ ਵੇਚਣ ਵਿਚ ਕਾਮਯਾਬ ਰਿਹਾ | ਇਹ ਹੀ ਉਹ ਇਕ-ਮਾਤਰ ਪੇਂਟਿੰਗ ਸੀ ਜੋ ਵੈਨ ਗੌਗ ਆਪਣੇ ਜਿਊਾਦੇ ਜੀਅ ਵੇਚ ਸਕਿਆ | ਆਪਣੀ ਪੇਂਟਿੰਗ ਆਪਣੇ ਹੱਥੀਂ ਵੇਚ ਸਕਣ 'ਤੇ ਖੁਸ਼ੀ ਨਾਲ ਝੂਮ ਉੱਠੇ ਵੈਨ ਗੌਗ ਨੇ ਆਪਣੇ ਭਰਾ ਨੂੰ ਲਿਖਿਆ, ”ਮੈਂ ਹੈਰਾਨ ਹਾਂ ਕਿ ਮੈਂ ਆਪਣੀ ਪੇਂਟਿੰਗ ਵੇਚ ਸਕਣ ਵਿਚ ਕਾਮਯਾਬ ਹੋਇਆ ਹਾਂ | ਮੈ ਤਾਂ ਸੋਚਿਆ ਹੀ ਨਹੀਂ ਸੀ ਕਿ ਕੋਈ ਇਨਸਾਨ ਮੇਰੀ ਮਿਹਨਤ ਦੀ ਵੀ ਕਦਰ ਕਰੇਗਾ | ਮੈਂ ਇਹ ਪੇਂਟਿੰਗ ਖਰੀਦਣ ਵਾਲੀ ਔਰਤ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਪਰ ਮੇਰੇ ਮਨ ਅੰਦਰ ਇਕ ਤੌਖਲਾ ਵੀ ਹੈ ਕਿ ਜੇਕਰ ਮੇਰੀਆਂ ਪੇਂਟਿੰਗਾਂ ਇਸ ਕਦਰ ਵਿਕਣ ਲੱਗ ਪਈਆਂ ਤਾਂ ਕੀ ਮੈਂ ਬੜੇ ਔਖੇ ਹੋ ਕੇ ਕਮਾਈ ਆਪਣੀ ਫ਼ਕੀਰੀ ਬਚਾ ਸਕਾਗਾਂ | ਮੈਂ ਪੇਂਟਿੰਗ ਪੈਸਿਆਂ ਲਈ ਨਹੀਂ ਕਰਦਾ ਸਗੋਂ ਸੱਚ ਦੀ ਭਾਲ ਵਾਸਤੇ ਕਰ ਰਿਹਾ ਹਾਂ | ਇਹ 400 ਫ੍ਰੈਂਕ ਮੇਰੇ ਲਈ ਕੋਈ ਵੱਡੀ ਰਕਮ ਨਹੀਂ ਪਰ ਮੈਂ ਖੁਸ਼ ਹਾਂ ਕਿ ਕਿਸੇ ਨੇ ਮੇਰੇ ਦਰਦ ਨੂੰ ਸਮਝਿਆ ਤਾਂ ਹੈ |“ ਇਹ ਪੇਂਟਿੰਗ ਅੱਜ ਮਾਸਕੋ (ਰੂਸ) ਦੇ ਪੁਸ਼ਕਿਨ ਮਿਊਜ਼ੀਅਮ ਵਿਚ ਸੁਸ਼ੋਭਿਤ ਹੈ | ਅੱਜ ਜਿਸ ਦੀ ਕੀਮਤ ਅਰਬਾਂ ਰੁਪਏ ਲਾਈ ਜਾਂਦੀ ਹੈ |
ਪਾਗਲਖਾਨੇ ਤੋਂ ਛੁੱਟੀ ਮਿਲਣ ਨਾਲ ਹੀ ਵੈਨ ਗੌਗ ਦੀ ਜ਼ਿੰਦਗੀ ਦਾ ਆਖਰੀ ਸਫ਼ਰ ਵੀ ਸ਼ੁਰੂ ਹੋ ਗਿਆ ਸੀ | ਉਸ ਦੇ ਮਨ ਵਿਚ ਲਗਾਤਾਰ ਚੱਲਦੀ ਆ ਰਹੀ ਇਕ ਗੱਲ ਉਸ ਨੂੰ ਪ੍ਰੇਸ਼ਾਨ ਰੱਖਣ ਲੱਗ ਪਈ ਸੀ | ਖੁਦ ਨੂੰ ਉਹ ਆਪਣੇ ਭਰਾ ਥਿਓ ਗੌਗ ਉੱਪਰ ਇਕ ਤਰ੍ਹਾਂ ਦਾ ਬੋਝ ਸਮਝਣ ਲੱਗ ਪਿਆ | ਉਸ ਦੇ ਮਨ 'ਤੇ ਭਾਰੂ ਪੈ ਰਿਹਾ ਸੀ ਕਿ ਉਸ ਨੇ ਸਾਰੀ ਜ਼ਿੰਦਗੀ ਆਪਣੇ ਰੱਬ ਵਰਗੇ ਭਰਾ ਨੂੰ ਬਹੁਤ ਪ੍ਰੇਸ਼ਾਨ ਕਰੀ ਰੱਖਿਆ ਹੈ | ਹੁਣ ਉਹ ਬਹੁਤਾ ਸਮਾਂ ਆਪਣੇ ਭਰਾ 'ਤੇ ਬੋਝ ਨਹੀਂ ਸੀ ਬਣਿਆ ਰਹਿਣਾ ਚਾਹੁੰਦਾ | ਇਸੇ ਰੂਹਾਨੀ ਪ੍ਰੇਸ਼ਾਨੀ ਅਤੇ ਇਕੱਲੇਪਨ ਨੇ ਵੈਨ ਗੌਗ ਨੂੰ ਮੁੜ ਖੇਤਾਂ ਵੱਲ ਲੈ ਆਂਦਾ | ਜਿੱਥੇ ਉਸ ਨੇ ਆਪਣੀ ਜੀਵਨ ਦੀ ਆਖਰੀ ਕਲਾ ਕਿ੍ਤ ਦੀ ਸਿਰਜ਼ਣਾ ਕੀਤੀ | ਆਪਣੇ ਆਖਰੀ 70 ਦਿਨਾਂ ਵਿਚ ਵੈਨ ਗੌਗ ਨੇ 70 ਪੇਟਿੰਗਾਂ ਬਣਾਈਆਂ | ਹਰ ਦਿਨ ਸੂਰਜ ਦਾ ਨਿਕਲਣਾ ਉਸ ਨੂੰ ਖੇਤਾਂ ਵੱਲ ਲੈ ਆਉਂਦਾ ਅਤੇ ਇਨ੍ਹਾਂ ਖੇਤਾਂ ਵਿਚੋਂ ਉਹ ਸੂਰਜ ਢਲਣ ਉਪਰੰਤ ਨਵੀਂ ਪੇਂਟਿੰਗ ਸਿਰਜ ਕੇ ਹੀ ਘਰ ਪਰਤਦਾ | ਕੁਦਰਤ ਦੀ ਇਸ ਗੋਦ ਵਿਚ ਉਸ ਦਾ ਬੁਰਸ਼ ਮਸ਼ੀਨ ਦੀ ਤਰ੍ਹਾਂ ਚੱਲਦਾ | ਰੰਗਾਂ ਦੇ ਇਸ ਸਿਰ ਫਿਰੇ ਆਸ਼ਕ ਨੂੰ ਸ਼ਾਇਦ ਆਪਣੇ ਬਚੇ ਸਾਹਾਂ ਦੀ ਗਿਣਤੀ ਦਾ ਅਹਿਸਾਸ ਹੋ ਚੁੱਕਾ ਸੀ | ਉਸ ਨੂੰ ਪਤਾ ਸੀ ਕਿ ਕੋਈ ਵੀ ਪੇਟਿੰਗ ਉਸ ਦੀ ਆਖਿਰੀ ਸਿਰਜਣਾ ਸਾਬਤ ਹੋ ਸਕਦੀ ਹੈ | ਉਸ  ਵਲੋਂ ਇਨ੍ਹਾਂ ਖੇਤਾਂ ਵਿਚ ਹੀ ਤਿਆਰ ਕੀਤੀ ਗਈ “ਕਾਵਾਂ ਵਾਲਾ ਕਣਕ ਦਾ ਖੇਤ” (Wheatfield with 3rows) ਨਾਂਅ ਦੀ ਪੇਂਟਿੰਗ ਨੂੰ 'ਵਿਨਸੈਂਟ ਵੈਨ ਗੌਗ ਦਾ ਸੁਸਾਈਡ ਨੋਟ' ਦੇ ਨਾਂਅ ਤੋਂ ਵੀ ਜਾਣਿਆ ਜਾਂਦਾ ਹੈ | ਜਿਨ੍ਹਾਂ ਖੇਤਾਂ ਨੂੰ ਵੈਨ ਗੌਗ ਕਦੇ ਆਪਣੀ ਇਬਾਦਤਗਾਹ ਦੱਸਿਆ ਕਰਦਾ ਸੀ, ਇਨ੍ਹਾਂ ਖੇਤਾਂ ਵਿਚ ਆਖਰੀ ਦਿਨੀਂ ਉਸ ਨੂੰ ਆਪਣਾ ਦਮ ਘੁੱਟਦਾ ਮਹਿਸੂਸ ਹੋਣ ਲੱਗ ਪਿਆ | 
27 ਜੁਲਾਈ 1890 ਦੀ ਸ਼ਾਮ ਵੈਨ ਗੌਗ ਕਣਕ ਦੇ ਖੇਤਾਂ ਵਿਚ ਆਇਆ, ਆਪਣੇ ਭਰਾ ਥਿਓ ਗੌਗ ਨੂੰ ਖ਼ਤ ਲਿਖਿਆ, ”ਪਿਆਰੇ ਥਿਓ ! ਮੈਂ ਤੈਨੂੰ ਇਕ ਵਾਰ ਫਿਰ ਲਿਖ ਰਿਹਾ ਹਾਂ... ਮੈਂ ਆਪਣੀ ਕਲਾ ਲਈ ਆਪਣੀ ਜਾਨ ਖ਼ਤਰੇ ਵਿਚ ਪਾਈ ਹੈ ਅਤੇ ਇਸੇ ਕਾਰਨ ਮੇਰੀ ਅੱਧੀ ਅਕਲ ਖ਼ਤਮ ਹੋ ਚੁੱਕੀ ਹੈ | ਪਰ ਥਿਓ ! ਤੂੰ ਮੇਰੇ ਲਈ ਸਿਰਫ਼ ਕਲਾ ਦਾ ਵਪਾਰੀ ਨਹੀਂ ਐਂ | ਤੇਰੇ ਰਾਹੀਂ ਮੈਂ ਆਪਣੀਆਂ ਪੇਂਟਿੰਗਾਂ ਵਿਚ ਹਕੀਕਤ ਭਰੀ ਹੈ | ਮੇਰੀ ਪੂਰੀ ਕੋਸ਼ਿਸ਼ ਰਹੀ ਕਿ ਮੈਂ ਦੁਨੀਆ ਨੂੰ ਉਹ ਰੰਗ ਵਿਖਾ ਸਕਾਂ ਜੋ ਰੰਗ ਹਕੀਕੀ ਰੂਪ 'ਚ ਮੈਂ ਵੇਖੇ ਨੇ | ਮੇਰੇ ਪਿਆਰੇ! ਹੁਣ ਮੈਂ ਥੱਕ ਗਿਆ ਹਾਂ | ਇਹ ਮੇਰਾ ਅਹਿਸਾਸ ਹੈ ਕਿ “ਉਦਾਸੀ ਹਮੇਸ਼ਾ ਬਣੀ ਰਹੇਗੀ |“ ਪਰ ਤੂੰ ਪ੍ਰੇਸ਼ਾਨ ਨਾ ਹੋਵੀਂ, ਮੈਂ ਆਪਣੀ ਕਲਾ ਕਿ੍ਤਾਂ ਰਾਹੀਂ ਹਮੇਸ਼ਾਂ ਤੇਰੀਆਂ ਅੱਖਾਂ ਦੇ ਸਾਹਮਣੇ ਰਹਾਂਗਾ | ਮੈਂ ਉਸ  ਸ਼ਾਂਤੀ, ਉਸ  ਸਕੂਨ ਵੱਲ ਵਧ ਹਾਂ ਜਿਸ ਦੀ ਭਾਲ ਮੈਂ ਸਾਰੀ ਜ਼ਿੰਦਗੀ ਖੇਤਾਂ ਅਤੇ ਤਾਰਿਆਂ ਵਿਚ ਕੀਤੀ ਹੈ |“ ਇਸ ਅਧੂਰੇ ਖ਼ਤ ਰਾਹੀਂ ਆਪਣੀ ਜ਼ਿੰਦਗੀ ਦਾ ਪੂਰਾ ਨਿਚੋੜ ਦੁਨੀਆ ਦੇ ਸਨਮੁੱਖ ਧਰਦਿਆਂ ਉਸ ਨੇ ਆਪਣੇ ਭਰਾ ਦੇ ਨਾਂਅ ਲਿਖਿਆ ਇਹ ਆਖਰੀ ਖ਼ਤ ਆਪਣੀ ਜੇਬ ਵਿਚ ਸੰਭਾਲਦੇ ਹੋਏ ਆਪਣੇ ਆਪ ਨੂੰ ਗੋਲੀ ਮਾਰ ਲਈ ਜਾਂ ਕਿਹਾ ਜਾਂਦਾ ਹੈ ਕਿ ਉਸ ਤੋਂ ਆਪਣੇ ਆਪ ਉੱਤੇ ਗੋਲੀ ਚੱਲ ਗਈ | ਗੰਭੀਰ ਜ਼ਖ਼ਮੀਂ ਹੋਣ ਉਪਰੰਤ ਵੈਨ ਗੌਗ ਆਪਣੇ ਆਪ ਆਪਣੇ ਕਮਰੇ ਵਿਚ ਆਇਆ ਅਤੇ ਆਰਾਮ ਨਾਲ ਆਪਣੇ ਬਿਸਤਰ ਉੱਪਰ ਲੇਟ ਗਿਆ ਜਿਵੇਂ ਕੁੱਝ ਵਾਪਰਿਆ ਹੀ ਨਾ ਹੋਵੇ | ਕੁੱਝ ਸਮੇਂ ਬਾਅਦ ਉਸ ਦਾ ਭਰਾ ਥਿਓ ਗੌਗ ਕਮਰੇ ਵਿਚ ਪਹੁੰਚਿਆ ਤਾਂ ਵੈਨ ਗੌਗ ਨੇ ਜ਼ਿੰਦਗੀ ਨਾਲ ਕੋਈ ਵੀ ਗਿਲਾ-ਸ਼ਿਕਵਾ ਕੀਤੇ ਬਗੈਰ ਆਪਣੇ ਭਰਾ ਦੀਆਂ ਬਾਹਾਂ ਵਿਚ ਦਮ ਤੋੜ ਦਿੱਤਾ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 98154-61875 

Ad Position 22
No active advertisement
ਪਿਛਲੀ ਖ਼ਬਰ 16 ਸਤੰਬਰ ਨੂੰ 'ਓਜ਼ੋਨ ਪਰਤ ਸੁਰੱਖਿਆ ਦਿਵਸ' 'ਤੇ ਤੰਦਰੁਸਤ ਹੋ ਰਹੀ ਹੈ ਓਜ਼ੋਨ ਦੀ ਪਰਤ ਅਗਲੀ ਖ਼ਬਰ ਪੌਸ਼ਟਿਕ ਰੁੱਖ ਸੁਹਾਂਜਣਾ
Ad Position 24