01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਦਿਮਾਗ਼ ਬਾਰੇ ਲੋਕਾਂ ਦੇ ਭਰਮ-ਭੁਲੇਖੇ

ਦਿਮਾਗ਼ ਬਾਰੇ ਲੋਕਾਂ ਦੇ ਭਰਮ-ਭੁਲੇਖੇ

Ad Position 21
No active advertisement
ਅਜੀਤ ਡੈਸਕ 02-08-2026

ਪਿੰਡਾਂ ਵਿਚ ਅਕਸਰ ਲੋਕ ਖਾਲੀ ਸਮੇਂ ਵਿਚ ਸੱਥ ਵਿਚ ਬਹਿ ਕੇ ਗੱਲਾਂ ਮਾਰਨੀਆਂ ਪਸੰਦ ਕਰਦੇ ਹਨ। ਅਜਿਹੀਆਂ ਗੱਲਾਂ ਉਨ੍ਹਾਂ ਵਾਸਤੇ ਗਿਆਨ ਵਰਧਕ ਸਾਬਤ ਹੁੰਦੀਆਂ ਹਨ। ਇਕ ਵਾਰੀ ਸੱਥ ਵਿਚ ਲੋਕ ਦਿਮਾਗ਼ ਦੀਆਂ ਗੱਲਾਂ ਕਰਨ ਲੱਗੇ। ਇਕ ਬੰਦਾ ਦੂਜੇ ਦੇ ਬੱਚੇ ਬਾਰੇ ਕਹਿੰਦਾ ਕੇ ਉਸ ਦਾ ਮਾਇੰਡ ਖ਼ਰਾਬ ਹੈ। ਦੂਜਾ ਕਹਿੰਦਾ ਨਹੀਂ ਉਏ ਭਾਈ ਉਸ ਦਾ ਬ੍ਰੇਨ ਖਰਾਬ ਹੈ।
ਉਥੇ ਬੈਠੇ ਲੋਕਾਂ 'ਚੋਂ ਤੀਜੇ ਨੇ ਗੱਲ ਦਾ ਰੁਖ਼ ਮੋੜਿਆ, ਕਹਿੰਦਾ ਤੁਸੀਂ ਦੋਵੇਂ ਪਾਗਲ ਲੱਗਦੇ ਹੋ। ਬ੍ਰੇਨ ਤਾਂ ਸਾਡੇ ਸਰੀਰ ਦਾ ਇਕ ਅੰਗ ਹੈ, ਜੋ ਖੋਪੜੀ ਦੇ ਥਲੇ ਹੁੰਦਾ ਹੈ। ਤੇ ਮਾਈਂਡ ਬ੍ਰੇਨ ਦੀ ਸੋਚਣ ਪ੍ਰਕ੍ਰਿਰਿਆ ਹੈ। ਜਦੋਂ ਕਿ ਬ੍ਰੇਨ ਸਾਡਾ ਹਾਰਡ ਵੇਅਰ ਹੁੰਦਾ ਹੈ। ਤੇ ਮਾਈਂਡ ਇਕ ਸਾਫਟ ਵੇਅਰ ਦੀ ਤਰ੍ਹਾਂ ਹੁੰਦਾ ਹੈ। ਬ੍ਰੇਨ ਨੂੰ ਤੇਜ਼ ਤੇ ਤਰੋਤਾਜ਼ਾ ਰੱਖਣ ਵਾਸਤੇ ਪੋਸ਼ਟਿਕ ਖੁਰਾਕ ਦੀ ਲੋੜ ਹੁੰਦੀ ਹੈਤੇ ਮਾਈਂਡ ਨੂੰ ਸਹੀ ਚਲਾਉਣ ਵਾਸਤੇ ਚੰਗੀ ਸੋਚ ਦੀ ਜ਼ਰੂਰਤ ਹੁੰਦੀ ਹੈ।
ਇਕ ਹੋਰ ਬੰਦਾ ਖੜਾ ਹੋਇਆ ਤੇ ਕਹਿਣ ਲਗਾ ਭਾਈ ਦਿਮਾਗ਼ ਦੇ ਸੱਤ ਦਰਵਾਜ਼ੇ ਹੁੰਦੇ ਹਨ। ਇਕ ਹੋਰ ਨੇ ਤੁਰੰਤ ਉਸ ਦੀਗੱਲ ਕਟਦੇ ਹੋਏ ਕਿਹਾ, 'ਇਹ ਸਭ ਮਨ ਘੜਤ ਅੰਦਾਜ਼ੇ ਹਨ। ਦਿਮਾਗ਼ ਦੇ ਅਸਲ ਵਿਚ ਤਿੰਨ ਦਰਵਾਜ਼ੇ ਹੀ ਹੁੰਦੇ ਹਨ। ਪਰ ਇਹ ਤਿੰਨੋ ਹੀ ਗੁਫ਼ਾ ਸਮਾਨ ਹਨ। ਇਕ ਹੁੰਦਾ ਹੈ ਚੇਤਨ ਮਨ। ਇਹ ਉਹ ਹਿਸਾ ਹੈ ਜਿਹੜਾ ਹਰ ਵਕਤ ਇਧਰ-ਉਧਰ ਦੀ ਸੋਚਦਾ ਰਹਿੰਦਾ ਹੈ। ਦੂਜਾ ਹੁੰਦਾ ਹੈ ਅਚੇਤਨ ਮਨ। ਜਿਹੜਾ ਕਿ ਸਾਡੀ ਸੋਚ ਮੁਤਾਬਕ ਸਾਡੇ ਸਰੀਰ, ਮਨ ਤੇ ਸਮਝ ਨੂੰ ਹਰਕਤ ਵਿਚ ਲਿਆਉਂਦਾ ਰਹਿੰਦਾ ਹੈ ਦਿਮਾਗ਼ ਦਾ ਇਹੀ ਹਿੱਸਾ ਜਦੋਂ ਅਸੀਂ ਸੌਂ ਵੀ ਜਾਂਦੇ ਹਾਂ ਤਾਂ ਸਾਨੂੰ ਭੋਜਨ ਨੂੰ ਆਪਣੇ-ਆਪ ਹਜ਼ਮ ਕਰਨ ਵਿਚ ਮਦਦ ਕਰਦਾ ਹੈ।
ਇਕ ਹੋਰ ਬਜ਼ੁਰਗ ਨੇ ਉੱਠ ਕੇ ਪੁੱਛਿਆ ਭਾਈ ਤੀਜਾ ਹਿਸਾ ਕਿਹੜਾ ਹੁੰਦਾ ਹੈ?ਤਾਂ ਜਵਾਬ ਮਿਲਿਆ ਕਿ ਤੀਜਾ ਹਿੱਸਾ ਸੁਪਰ ਕਾਨਸ਼ਿਸ਼ ਹੁੰਦਾ ਹੈ। ਇਹ ਦਿਮਾਗ਼ ਦਾ ਉਹ ਅੰਗ ਹੈ ਜੋ ਕਿ ਸਾਨੂੰ ਰੱਬ ਵਲੋਂ ਦਿੱਤੀ ਚੇਤਨਾ ਦਾ ਕੰਮ ਕਰਦਾ ਹੈ। ਕਦੇ ਧੁਨੀ ਵਿਚ ਫੁਰਨਾ ਫੁਰਦਾ ਹੈ ਤੇ ਉਹ ਸੋਚ ਆਉਣ ਵਾਲੀ ਘਟਨਾ ਬਾਰੇ ਸਾਨੂੰ ਚੇਤੰਨ ਕਰ ਦਿੰਦਾ ਹੈ ਜਾਂ ਆਉਣ ਵਾਲੀ ਕਿਸੇ ਖੁਸ਼ੀ ਦਾ ਸੰਦੇਸ਼ ਦਿੰਦਾ ਹੈ। ਇਸ ਕਿਰਿਆ ਨੂੰ ਅੰਤਰ ਦ੍ਰਿਸ਼ਟੀ ਕਿਹਾ ਜਾਂਦਾ ਹੈ।
ਇਕ ਹੋਰ ਵਿਅਕਤੀ ਕਹਿਣ ਲੱਗਿਆ ਕਿ ਜੇ ਸਾਡੀ ਸੋਚ ਚੰਗੀ ਹੋਵੇ ਤਾਂ ਅਸੀਂ ਹਮੇਸ਼ਾ ਹੀ ਅਗੇ ਵਧਣ ਦਾ ਰਾਹ ਲੱਭ ਲਵਾਂਗੇ। ਤੇ ਜੇ ਸੋਚ ਘਟੀਆ ਹੋਵੇ ਤਾਂ ਜਿੱਤੀ ਬਾਜ਼ੀ ਵੀ ਹਰ ਜਾਂਦੇ ਹਾਂ।
ਜਦੋਂ ਉਨ੍ਹਾਂ ਲੋਕਾਂ ਦੇ ਘਰ ਜਾਣ ਦਾ ਸਮਾਂ ਆਇਆ ਤਾਂ ਉਹ ਸਾਰੇ ਹੈਰਾਨ ਹੋ ਰਹੇ ਸਨ ਕਿ ਸਾਡੇ ਲੋਕਾਂ ਦੇ ਦਿਮਾਗ਼ ਬਾਰੇ ਬੜੇ ਹੀ ਭਰਮ-ਭੁਲੇਖੇ ਹਨ। ਸਿਰਫ ਸਹੀ ਗਿਆਨ ਹੀ ਸਾਨੂੰ ਸਹੀ ਦਿਸ਼ਾ ਦੇ ਸਕਦਾ ਹੈ।
-ਮਨੋਵਿਗਿਆਨੀਤੇਕਰੀਅਰਮਾਹਿਰ, ਨੇੜੇਗੀਤਾਭਵਨ, ਕਾਂਗੜਾ(ਹਿਮਾਚਲਪ੍ਰਦੇਸ਼)-176001
ਮੋਬਾਈਲ : 98166-77774
Email: dcsharma101@gmail.com

Ad Position 22
No active advertisement
ਪਿਛਲੀ ਖ਼ਬਰ ਸਰੀਰ ਨੂੰ ਪੁਨਰ ਸੁਰਜੀਤ ਕਰਨ ਵਾਲਾ ਹਰਾ ਹਕੀਮ-ਪੁਨਰਨਵਾ ਅਗਲੀ ਖ਼ਬਰ ਰੇਡੀਓ ਐਕਟਿਵ ਤੱਤ ਸੋਖ ਲੈਂਦਾ ਹੈ-ਸੂਰਜਮੁਖੀ
Ad Position 24
No active advertisement