01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਮੈਂ ਸ਼ੈਤਾਨ ਭਜਾਉਣ ਲਈ ਤਾਂ ਲਾਹੌਲ ਨਹੀਂ ਸਾਂ ਪੜ੍ਹ ਰਿਹਾ

Ad Position 21
No active advertisement
ਅਜੀਤ ਡੈਸਕ 03-05-2026

ਜਨਾਬ ਦਾਗ਼ ਦੇਹਲਵੀ ਦਾ ਸ਼ੁੱਭ ਨਾਂਅ ਨਵਾਬ ਮਿਰਜ਼ਾ ਖ਼ਾਨ ਸੀ। ਉਹ ਉਰਦੂ ਅਦਬ ਦੇ ਸ਼ਹਿਨਸ਼ਾਹ ਕਰਕੇ ਮਸ਼ਹੂਰ ਸਨ। ਉਨ੍ਹਾਂ ਨੂੰ ਮਿਲਣ ਦੇ ਚਾਹਵਾਨਾਂ ਵਿਚ ਅਦਬੀ ਅਤੇ ਸੱਤਾ ਨਾਲ ਜੁੜੇ ਹੋਏ ਲੋਕ ਸ਼ਾਮਿਲ ਸਨ। ਇਕ ਵਾਰੀ ਉਹ ਨਮਾਜ਼ ਪੜ੍ਹ ਰਹੇ ਸਨ ਕਿ ਉਨ੍ਹਾਂ ਨੂੰ ਮਿਲਣ ਲਈ ਇਕ ਨਾਮਵਰ ਹਸਤੀ ਆਈ। ਉਨ੍ਹਾਂ ਨੂੰ ਨਮਾਜ਼ ਵਿਚ ਮਸ਼ਰੂਫ਼ ਵੇਖ ਕੇ ਉਹ ਹਸਤੀ ਬਿਨਾਂ ਕੋਈ ਸੰਦੇਸ਼ ਦਿੱਤੇ ਹੀ ਵਾਪਸ ਚਲੀ ਗਈ। ਉਸੇ ਵੇਲੇ ਦਾਗ਼ ਸਾਹਿਬ ਨੇ ਸਲਾਮ ਫੇਰਿਆ। ਉਨ੍ਹਾਂ ਦੇ ਨੌਕਰ ਨੇ ਨਮਾਜ਼ ਪੜ੍ਹਦੇ ਸਮੇਂ ਕਿਸੇ ਦੇ ਮਿਲਣ ਆਉਣ ਦੀ ਗੱਲ ਕਹੀ ਤਾਂ ਦਾਗ਼ ਸਾਹਿਬ ਨੇ ਕਿਹਾ, 'ਭੱਜ ਕੇ ਜਾਹ, ਅਜੇ ਉਹ ਰਸਤੇ ਵਿਚ ਹੀ ਹੋਣਗੇ, ਉਨ੍ਹਾਂ ਨੂੰ ਬੁਲਾ ਲਿਆ।'
ਨੌਕਰ ਭੱਜਾ-ਭੱਜਾ ਗਿਆ ਅਤੇ ਉਸ ਬੰਦੇ ਨੂੰ ਬੁਲਾ ਲਿਆਇਆ। ਦਾਗ਼ ਸਾਹਿਬ ਨੇ ਉਸ ਨੂੰ ਪੁੱਛਿਆ, 'ਤੁਸੀਂ ਆ ਕੇ ਵਾਪਸ ਕਿਉਂ ਚਲੇ ਗਏ?' ਉਸ ਨੇ ਜਵਾਬ ਦਿੱਤਾ, 'ਤੁਸੀਂ ਨਮਾਜ਼ ਪੜ੍ਹ ਰਹੇ ਸੀ, ਇਸ ਲਈ ਮੈਂ ਵਾਪਸ ਜਾਣਾ ਹੀ ਠੀਕ ਸਮਝਿਆ। ਨਮਾਜ਼ ਪੜ੍ਹਨ ਵਿਚ ਮੈਂ ਤੁਹਾਡਾ ਅੜਿੱਕਾ ਨਹੀਂ ਬਣਨਾ ਚਾਹੁੰਦਾ ਸੀ।' ਦਾਗ਼ ਸਾਹਿਬ ਨੇ ਕਿਹਾ, 'ਜਨਾਬ ਮੈਂ ਨਮਾਜ਼ ਪੜ੍ਹ ਰਿਹਾ ਸਾਂ, ਲਾਹੌਲ ਤਾਂ ਨਹੀਂ ਪੜ੍ਹ ਰਿਹਾ ਕਿ ਤੁਸੀਂ ਭੱਜ ਗਏ।'
ਲਾਹੌਲ ਪੜ੍ਹਨ ਦਾ ਅਰਥ ਹੈ ਨਫ਼ਰਤ ਦਾ ਕਲਮਾ ਪੜ੍ਹਨਾ, ਸ਼ੈਤਾਨ ਅਤੇ ਭੂਤ ਪ੍ਰੇਤ ਨੂੰ ਭਜਾਉਣ ਲਈ ਲਾਹੌਲ ਪੜ੍ਹਨਾ।



-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ)। ਮੋਬਾਈਲ : 94170-91668

Ad Position 22
No active advertisement
ਪਿਛਲੀ ਖ਼ਬਰ ਯੂਨੀਵਰਸਲ ਮਨੁੱਖੀ ਅਧਿਕਾਰ ਫਰੰਟ ਦੀ ਮੀਟਿੰਗ ਅਗਲੀ ਖ਼ਬਰ ਨਜ਼ਰ ਤੇ ਨਜ਼ਰੀਆ ਬਾਰਾਂ ਚਿੰਤਕ-ਇਕ ਸਵਾਲ
Ad Position 24
No active advertisement