03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸਕੂਲੀ ਬੱਚਿਆਂ ਦੀ ਸਹੂਲਤ ਲਈ ਫਰਿਜ ਅਤੇ ਆਰ.ਓ. ਫਿਲਟਰ ਲਵਾਇਆ <br/>

Ad Position 21
No active advertisement
ਅਜੀਤ ਡੈਸਕ 24-05-2026
ਸ੍ਰੀ ਮੁਕਤਸਰ ਸਾਹਿਬ, 23 ਮਈ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਸੀਰਵਾਲੀ ਵਿਚ ਵੀਰਬੈਕ ਕੰਪਨੀ ਦੇ ਸਹਿਯੋਗ ਦੇ ਨਾਲ ਠੰਢੇ ਪਾਣੀ ਵਾਲਾ ਫਰਿੱਜ ਅਤੇ ਆਰ.ਓ. ਫਿਲਟਰ ਲਵਾਇਆ ਗਿਆ ਹੈ | ਇਸ ਮੌਕੇ ਪਿੰਡ ਦੇ ਬਲਾਕ ਸੰਮਤੀ ਮੈਂਬਰ ਦਲਜੀਤ ਸਿੰਘ ਬਰਾੜ, ਡਾਕਟਰ ਪਿੱਪਲ ਸਿੰਘ, ਸੁਖਮੰਦਰ ਸਿੰਘ, ਅੰਮਿ੍ਤਪਾਲ ਸਿੰਘ, ਗੁਰਵਿੰਦਰ ਸਿੰਘ, ਬਲਜਿੰਦਰ ਸਿੰਘ, ਰਚਨਦੀਪ ਸਿੰਘ ਮੈਂਬਰ, ਰਾਜਪਾਲ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਸੇਵਾ ਮੁਕਤ ਸੂਬੇਦਾਰ ਅਤੇ ਇਸ ਸਮੇਂ ਕੰਪਨੀ ਤੋਂ ਵਿਸ਼ੇਸ਼ ਤੌਰ 'ਤੇ ਰੂਪਕ ਜੱਗਾ ਤੇ ਸਕੂਲ ਮੁਖੀ ਗੁਰਮੀਤ ਸਿੰਘ ਸੀ.ਐੱਚ.ਟੀ., ਸਮੂਹ ਸਟਾਫ਼ ਮੈਂਬਰਾਂ ਨੇ ਉਦਘਾਟਨ ਕੀਤਾ | ਸਕੂਲ ਵਿਚ 150 ਗਰੀਬ ਘਰਾਂ ਦੇ ਬੱਚੇ ਪੜ੍ਹਦੇ ਹਨ | ਸਕੂਲ ਵਿਚ ਆਰ.ਓ. ਅਤੇ ਠੰਢੇ ਪਾਣੀ ਦੀ ਬਹੁਤ ਲੋੜ ਸੀ, ਜੋ ਕਿ ਕੰਪਨੀ ਅਤੇ ਪਿੰਡ ਦੇ ਸਹਿਯੋਗ ਨਾਲ ਇਹ ਲੋੜ ਪੂਰੀ ਹੋਈ |

Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਪਰੀਜਾਤ ਪਠੇਲਾ ਦੀ ਚੋਣ ਮੁਹਿੰਮ 'ਚ ਔਰਤਾਂ ਡਟੀਆਂ ਅਗਲੀ ਖ਼ਬਰ ਹੈਰੋਇਨ ਸਮੇਤ ਚਾਰ ਵਿਅਕਤੀ ਕਾਬੂ <br/>
Ad Position 24
No active advertisement