ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਤੇਜ਼ ਹਨੇਰੀ ਤੇ ਝੱਖੜ ਨੇ 60 ਸਾਲ ਪੁਰਾਣੇ ਪਿੱਪਲ ਨੂੰ ਜੜੋ੍ਹਾ ਪੁੱਟਿਆ

Ad Position 21
No active advertisement
ਅਜੀਤ ਡੈਸਕ 14-06-2026
ਫ਼ਰੀਦਕੋਟ, 13 ਜੂਨ (ਜਸਵੰਤ ਸਿੰਘ ਪੁਰਬਾ)-ਮੌਸਮ 'ਚ ਆਈ ਅਚਾਨਕ ਤਬਦੀਲੀ ਨਾਲ ਪਿਛਲੇ ਦੋ ਦਿਨਾਂ ਤੋਂ ਪੰਜਾਬ ਦੇ ਕਈ ਹਿੱਸਿਆਂ 'ਚ ਤੇਜ਼ ਹਨੇ੍ਹਰੀ ਝੱਖੜ ਅਤੇ ਬਾਰਿਸ਼ ਕਾਰਨ ਕਾਫੀ ਨੁਕਸਾਨ ਦੇਖਣ ਨੂੰ ਮਿਲਿਆ ਹੈ | ਉਥੇ ਹੀ ਬੀਤੀ ਰਾਤ ਆਈ ਤੇਜ਼ ਹਨ੍ਹੇਰੀ ਅਤੇ ਮੀਂਹ ਨੇ 60 ਸਾਲ ਪੁਰਾਣੇ ਪਿੱਪਲ ਦੇ ਦਰੱਖਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਤੇ ਉਹ ਧੜੱਮ ਕਰ ਕੇ ਡਿੱਗ ਪਿਆ | ਮਿਲੀ ਜਾਣਕਾਰੀ ਮੁਤਾਬਿਕ ਫ਼ਰੀਦਕੋਟ ਦੇ ਪੰਚਵਟੀ ਮੰਦਿਰ ਅੰਦਰ ਲੱਗਿਆ ਇਹ ਦਹਾਕਿਆਂ ਪੁਰਾਣਾ ਪਿੱਪਲ ਦਾ ਦਰੱਖਤ ਜੋ ਲੋਕਾਂ ਦੀਆਂ ਧਾਰਮਿਕ ਆਸਥਾ ਨਾਲ ਜੁੜਿਆ ਹੋਇਆ ਸੀ ਅਤੇ ਲੋਕ ਰੋਜ਼ਾਨਾ ਇਸ ਪਿੱਪਲ ਦੀ ਪੂਜਾ ਕਰਨ ਆਉਂਦੇ ਸਨ ਪਰ ਬੀਤੀ ਰਾਤ ਆਈ ਤੇਜ਼ ਹਨ੍ਹੇਰੀ ਕਾਰਨ ਇਹ ਡਿੱਗ ਗਿਆ | ਚਸ਼ਮਦੀਦਾਂ ਅਨੁਸਾਰ ਰਾਤ ਵੇਲੇ ਜਦੋਂ ਤੇਜ਼ ਹਨ੍ਹੇਰੀ ਆਈ ਤਾਂ ਇਕਦਮ ਇਹ ਦਰੱਖਤ ਡਿੱਗਾ ਜਿਸ ਨਾਲ ਕਾਫੀ ਧਮਾਕਾ ਹੋਇਆ ਅਤੇ ਮੰਦਿਰ ਅੰਦਰ ਲੱਗੇ ਜੋੜਾ ਘਰ ਦੇ ਸ਼ੈਡ ਨੂੰ ਕਾਫੀ ਨੁਕਸਾਨ ਪੁੱਜਾ | ਉਨ੍ਹਾਂ ਕਿਹਾ ਕਿ ਗ਼ਨੀਮਤ ਰਹੀ ਕੇ ਦਿਨ ਵੇਲੇ ਇਹ ਹਾਦਸਾ ਨਹੀਂ ਵਾਪਰਿਆ ਜਿਸ ਨਾਲ ਵੱਡਾ ਨੁਕਸਾਨ ਹੋਣੋ ਬਚ ਗਿਆ ਕਿਉਂਕਿ ਦਿਨ ਵੇਲੇ ਵੱਡੀ ਗਿਣਤੀ 'ਚ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ ਅਤੇ ਕਈ ਵਹੀਕਲ ਵੀ ਇਸ ਜਗ੍ਹਾ ਪਾਰਕ ਹੁੰਦੇ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਇਕ ਕਾਬੂ ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇਕ ਕਾਬੂ
Ad Position 24
No active advertisement