ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਆਲ ਇੰਡੀਆ ਗਰਲਜ਼ ਟਰੈਕਿੰਗ ਐਕਸਪੀਡੀਸ਼ਨ 'ਚ ਕੈਡਿਟਾਂ ਨੇ ਗੋਲਡ ਮੈਡਲ ਜਿੱਤਿਆ

Ad Position 21
No active advertisement
ਅਜੀਤ ਡੈਸਕ 14-06-2026
ਫ਼ਰੀਦਕੋਟ, 13 ਜੂਨ (ਜਸਵੰਤ ਸਿੰਘ ਪੁਰਬਾ)-ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਊਣ ਵਾਲਾ ਦੀਆਂ ਐਨ.ਸੀ.ਸੀ. ਕੈਡਿਟਾਂ ਨੇ ਸੋਲਨ (ਹਿਮਾਚਲ ਪ੍ਰਦੇਸ਼) ਵਿਖੇ 1 ਐਚ.ਪੀ. ਗਰਲਜ਼ ਬਟਾਲੀਅਨ ਐਨ.ਸੀ.ਸੀ. ਵਲੋਂ ਸ਼ਿਮਲਾ ਗਰੁੱਪ ਅਤੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਦੇ ਸਹਿਯੋਗ ਨਾਲ ਆਲ ਇੰਡੀਆ ਗਰਲਜ਼ ਟਰੈਕਿੰਗ ਐਕਸਪੀਡੀਸ਼ਨ 2026 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਰਾਸ਼ਟਰੀ ਪੱਧਰ ਦੇ ਸਾਹਸਿਕ ਕੈਂਪ ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ 510 ਤੋਂ ਵੱਧ ਗਰਲ ਕੈਡਿਟਾਂ ਨੇ ਭਾਗ ਲਿਆ | ਐਨ.ਸੀ.ਸੀ. ਕੈਡਿਟਾਂ ਸੁਖਪ੍ਰੀਤ ਕੌਰ, ਵਿਕਸ਼ਾ ਗੋਇਲ ਅਤੇ ਜਸਨੂਰਦੀਪ ਕੌਰ ਨੇ ਪੰਜਾਬ ਦੀ ਨੁਮਾਇੰਦਗੀ ਕਰਦਿਆਂ ਕੈਂਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕੈਡਿਟਾਂ ਨੇ ਡੁਮਹੇਰ ਟਰੈਕ, ਵਾਕਨਾਘਾਟ ਟਰੈਕ, ਤਾਰਾ ਦੇਵੀ ਮੰਦਰ ਟਰੈਕ, ਕਰੋਲ ਟਿੱਬਾ, ਪਾਂਡਵ ਗੁਫਾ ਟਰੈਕ ਅਤੇ ਡੈਨ ਬਹਰਾ ਟਾਪ ਟਰੈਕ ਵਰਗੀਆਂ ਚੁਣੌਤੀ ਪੂਰਨ ਗਤੀਵਿਧੀਆਂ ਨੂੰ ਸਫਲਤਾ ਪੂਰਵਕ ਪੂਰਾ ਕੀਤਾ | ਇਨ੍ਹਾਂ ਗਤੀਵਿਧੀਆਂ ਨੇ ਉਨ੍ਹਾਂ ਦੇ ਆਤਮ-ਵਿਸ਼ਵਾਸ, ਸਰੀਰਕ ਸਮਰੱਥਾ, ਲੀਡਰਸ਼ਿਪ ਅਤੇ ਟੀਮ ਭਾਵਨਾ ਨੂੰ ਹੋਰ ਮਜ਼ਬੂਤ ਬਣਾਇਆ | ਕੈਂਪ ਦੌਰਾਨ ਹੋਏ ਵੱਖ-ਵੱਖ ਮੁਕਾਬਲਿਆਂ ਵਿਚ ਵਿਕਸ਼ਾ ਗੋਇਲ ਅਤੇ ਜਸਨੂਰਦੀਪ ਕੌਰ ਨੇ ਵੀਡੀਓਗ੍ਰਾਫੀ/ਵੀਡੀਓ ਐਡਿਟਿੰਗ ਮੁਕਾਬਲੇ ਵਿਚ ਬੇਮਿਸਾਲ ਪ੍ਰਦਰਸ਼ਨ ਕਰਦਿਆਂ 510 ਕੈਡਿਟਾਂ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਆਪਣੇ ਨਾਮ ਕੀਤਾ | ਇਹ ਉਪਲਬਧੀ ਨਾ ਸਿਰਫ਼ ਸਕੂਲ, ਸਗੋਂ ਪੰਜਾਬ ਲਈ ਮਾਣ ਅਤੇ ਗੌਰਵ ਦੀ ਗੱਲ ਹੈ | ਸਮਾਪਤੀ ਸਮਾਰੋਹ ਦੌਰਾਨ ਕੈਡਿਟਾਂ ਨੇ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਵੀ ਸਰਗਰਮ ਭਾਗ ਲਿਆ ਅਤੇ ਹਿਮਾਚਲ ਪ੍ਰਦੇਸ਼ ਦੀ ਸੱਭਿਆਚਾਰਕ ਵਿਰਾਸਤ ਨਾਲ ਨੇੜਿਓਾ ਜਾਣ-ਪਛਾਣ ਕੀਤੀ | ਡਾ. ਐਸ. ਐਸ. ਬਰਾੜ(ਪਿ੍ੰਸੀ./ਡਾਇ.) ਨੇ ਕਿਹਾ ਕਿ ਐਨ.ਸੀ.ਸੀ. ਕੈਡਿਟਾਂ ਦੀ ਇਹ ਪ੍ਰਾਪਤੀ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਦਿ੍ੜ੍ਹ ਇਰਾਦੇ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਰਾਸ਼ਟਰੀ ਪੱਧਰ ਦੇ ਕੈਂਪ ਵਿਚ ਕੈਡਿਟਾਂ ਵਲੋਂ ਕੀਤਾ ਗਿਆ ਸ਼ਾਨਦਾਰ ਪ੍ਰਦਰਸ਼ਨ ਸਕੂਲ ਦੀ ਸਾਹਸਿਕ ਗਤੀਵਿਧੀਆਂ ਅਤੇ ਸਰਵਪੱਖੀ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਕੌਂਸਲਰ ਗੁਰਮੁਖ ਸਿੰਘ ਭੁੱਲਰ ਬੀ.ਸੀ. ਵਿੰਗ ਦੇ ਹਲਕਾ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਜਸਵਿੰਦਰ ਸਿੰਘ ਖੋਟੇ ਨਿਹਾਲ ਸਿੰਘ ਵਾਲਾ ਹਲਕੇ ਦੇ ਐਸ.ਸੀ. ਵਿੰਗ ਦੇ ਪ੍ਰਧਾਨ ਨਿਯੁਕਤ
Ad Position 24
No active advertisement