03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਵੇਦਾਂਤਾ ਵਲੋਂ ਪਿਛਲੇ ਦਹਾਕੇ ਦੌਰਾਨ ਸਰਕਾਰੀ ਖ਼ਜ਼ਾਨੇ ’ਚ 5 ਲੱਖ ਕਰੋੜ ਦਾ ਯੋਗਦਾਨ

Ad Position 21
No active advertisement
ਅਜੀਤ ਡੈਸਕ 30-06-2026
ਮਾਨਸਾ, 29 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਦੇਸ਼ ਦੇ ਅਗੇਤੀ ਵਿਭਿੰਨ ਕੁਦਰਤੀ ਸੰਸਾਧਨ ਕੰਪਨੀ ਵੇਦਾਂਤਾ ਲਿਮਟਿਡ ਨੇ ਵਿੱਤੀ ਵਰ੍ਹੇ 2025-26 ਦੌਰਾਨ ਸਰਕਾਰੀ ਖ਼ਜ਼ਾਨੇ ’ਚ 62 ਹਜ਼ਾਰ 722 ਕਰੋੜ ਦਾ ਯੋਗਦਾਨ ਪਾਇਆ ਹੈ। ਇਹ ਆਮਦਨ ਕੰਪਨੀ ਦੀ ਕੁੱਲ ਇਕੱਠੀ ਆਮਦਨ ਦਾ ਸਿਰਫ਼ 36 ਪ੍ਰਤੀਸ਼ਤ ਹੀ ਹੈ ਅਤੇ ਦੇਸ਼ ਦੇ ਆਰਥਿਕ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿਖੇ ਸਥਾਪਿਤ ਵੇਦਾਂਤਾ ਗਰੁੱਪ ਦੇ ਤਲਵੰਡੀ ਸਾਬੋ ਤਾਪ ਘਰ ਦੇ ਬੁਲਾਰੇ ਨੇ ਦੱਸਿਆ ਕਿ ਇਹ ਯੋਗਦਾਨ ਪਿਛਲੇ ਵਿੱਤੀ ਵਰ੍ਹੇ ਨਾਲੋਂ 13.3 ਪ੍ਰਤੀਸ਼ਤ ਵਧਿਆ ਹੈ ਅਤੇ 10 ਸਾਲਾਂ ਦੌਰਾਨ ਕੰਪਨੀ ਦਾ ਸਰਕਾਰੀ ਖ਼ਜ਼ਾਨੇ ’ਚ ਕੁੱਲ ਯੋਗਦਾਨ 4 ਲੱਖ 83 ਹਜ਼ਾਰ 34 ਕਰੋੜ ਤੱਕ ਪਹੁੰਚ ਗਿਆ ਹੈ। ਜ਼ਿਕਰਯੋਗ ਹੈ ਕਿ ਵੇਦਾਂਤਾ ਦੇਸ਼ ਦੇ ਨਿੱਜੀ ਖੇਤਰ ’ਚ ਸਰਕਾਰੀ ਖ਼ਜ਼ਾਨੇ ਵਿਚ ਸਭ ਤੋਂ ਵੱਧ ਯੋਗਦਾਨ ਦੇਣ ਵਾਲੀਆਂ ਸਿਖਰ ਦੀਆਂ 3 ਕੰਪਨੀਆਂ ’ਚੋਂ ਇੱਕ ਹੈ। ਕੰਪਨੀ ਦੀ ਆਮਦਨ 15 ਪ੍ਰਤੀਸ਼ਤ ਵੱਧ ਕੇ 1 ਲੱਖ 74 ਹਜ਼ਾਰ 75 ਕਰੋੜ ਹੋ ਗਈ ਹੈ। ਇਹ ਮਜ਼ਬੂਤ ਵਿੱਤੀ ਪ੍ਰਦਰਸ਼ਨ ਕੰਪਨੀ ਦੇ ਵਿਭਿੰਨ ਕਾਰੋਬਾਰਾਂ ਜ਼ਿੰਕ, ਸੀਸਾ, ਚਾਂਦੀ, ਐਲੂਮੀਨੀਅਮ, ਤਾਂਬਾ, ਲੋਰ ਅਯਸਕ, ਸਟੀਲ, ਬਿਜਲੀ, ਨਿਕਲ, ਕ੍ਰੋਮ ਅਤੇ ਤੇਲ ਗੈਸ ’ਚ ਸ਼ਾਨਦਾਰ ਸੰਚਾਲਨ ਦਾ ਨਤੀਜਾ ਹੈ, ’ਚ ਜ਼ਿੰਕ ਕਾਰੋਬਾਰ ਨੇ ਸਭ ਤੋਂ ਵੱਧ 19 ਹਜ਼ਾਰ 53 ਕਰੋੜ ਦਾ ਯੋਗਦਾਨ ਦਿੱਤਾ ਹੈ ਜਦਕਿ ਐਲੂਮੀਨੀਅਨ ਦਾ 15 ਹਜ਼ਾਰ 788 ਕਰੋੜ ਅਤੇ ਤੇਲ ਤੇ ਗੈਸ ਵਲੋਂ 11 ਹਜ਼ਾਰ 697 ਕਰੋੜ ਦਾ ਯੋਗਦਾਨ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਪਲਸ ਪੋਲੀਓ ਮੁਹਿੰਮ ਦੇ ਦੂਜੇ ਦਿਨ 19447 ਬੱਚਿਆਂ ਨੂੰ ਘਰ-ਘਰ ਪਿਲਾਈਆਂ ਪੋਲੀਓ ਰੋਕੂ ਬੂੰਦਾਂ ਅਗਲੀ ਖ਼ਬਰ ਆਪ ਸਰਕਾਰ ਪੰਜਾਬ ਵਿਰੋਧੀ ਨੀਤੀਆਂ ਨੂੰ ਚੁੱਪਚਾਪ ਲਾਗੂ ਕਰ ਰਹੀ-ਵਿੱਕੀ
Ad Position 24
No active advertisement