ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਪੰਜਾਬ ’ਚ ਆਉਣ ਵਾਲੀ ਸਰਕਾਰ ਕਾਂਗਰਸ ਦੀ ਹੀ ਹੋਵੇਗੀ-ਢਿੱਲਵਾਂ, ਚਹਿਲ

Ad Position 21
No active advertisement
ਅਜੀਤ ਡੈਸਕ 02-07-2026
ਬਾਜਾਖਾਨਾ, 1 ਜੁਲਾਈ (ਜੀਵਨ ਗਰਗ)-ਆਮ ਆਦਮੀ ਪਾਰਟੀ ਜਿਸ ਨੇ ਸੱਤ੍ਹਾ ’ਚ ਆਉਣ ਤੋਂ ਪਹਿਲਾਂ ਸੱਤ੍ਹਾ ਹਥਿਆਉਣ ਲਈ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਗਾਰੰਟੀਆਂ ਦਿੱਤੀਆਂ ਜੋ ਸੱਤ੍ਹਾ ’ਚ ਆਉਣ ਤੋਂ ਬਾਅਦ ਝੂਠੀਆਂ ਸਾਬਤ ਹੋਈਆਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪਿਛਲੇ ਚਾਰ ਸਾਲ ਤੋਂ ਉੱਪਰ ਦੇ ਸਮੇਂ ਦੀ ਕਾਰਗੁਜ਼ਾਰੀ ਕਿਧਰੇ ਨਜ਼ਰ ਨਹੀਂ ਆ ਰਹੀ। ਜਿਸ ਕਰਕੇ ਪੰਜਾਬ ਦੇ ਲੋਕ ਸਰਕਾਰ ਦੇ ਬਦਲਾਅ ਦੇ ਨਾਅਰੇ ਤੋਂ ਅੱਕ ਚੁੱਕੇ ਹਨ। ਇਸ ਲਈ ਉਹ ਪੰਜਾਬ ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਵਲੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਜੈਤੋ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਬਾਜਾਖਾਨਾ ਵਿਖੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਜੋ ਹਰ ਇਕ ਵਰਗ ਦੇ ਬਾਰੇ ਲੋਕ ਭਲਾਈ ਯੋਜਨਾਵਾਂ ਬਣਾ ਸਕਦੀ ਹੈ ਕਿਉਂਕਿ ਪਿਛਲੇ ਸਮੇਂ ਲੋਕ ਭਲਾਈ ਦੀਆਂ ਜੋ ਯੋਜਨਾਵਾਂ ਜਿਵੇਂ ਮਨਰੇਗਾ ਯੋਜਨਾ ਤਹਿਤ ਲੋਕਾਂ ਨੂੰ ਰੁਜ਼ਗਾਰ ਦੇਣਾ, ਖੁਰਾਕ ਸੁਰੱਖਿਆਂ ਕਾਨੂੰਨ ਬਣਾਉਣਾ, 6 ਤੋਂ 14 ਸਾਲ ਦੇ ਬੱਚੇ ਲਈ ਸਿੱਖਿਆ ਜ਼ਰੂਰੀ ਕਰਨਾ ਤੇ ਦੁਪਹਿਰ ਦੇ ਖਾਣੇ ਦਾ ਸਕੂਲਾਂ ’ਚ ਹੀ ਪ੍ਰਬੰਧ ਕਰਨਾ, ਸੂਚਨਾ ਦਾ ਅਧਿਕਾਰ ਆਦਿ ਇਸ ਦੀਆਂ ਉਦਾਹਰਣਾਂ ਹਨ। ਇਸ ਮੌਕੇ ਸਾਬਕਾ ਬਲਾਕ ਸੰਮਤੀ ਮੈਂਬਰ ਭਗਤ ਸਿੰਘ ਚਹਿਲ ਨੇ ਕਿਹਾ ਕਿ ਕਾਂਗਰਸ ਪਾਰਟੀ ਇਕ ਲੋਕ ਪੱਖੀ ਪਾਰਟੀ ਹੈ ਜੋ ਹਰ ਵਰਗ ਨੂੰ ਵਿਕਾਸ ਕਰਨ ਦੇ ਮੌਕੇ ਪ੍ਰਦਾਨ ਕਰਦੀ ਹੈ। ਕਾਂਗਰਸੀ ਆਗੂਆਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕਾਂਗਰਸ ਪਾਰਟੀ ਦਾ ਸਾਥ ਦੇਣ ਤਾਂ ਕਿ ਪੰਜਾਬ ’ਚ ਵੱਧ ਰਹੇ ਨਸ਼ੇ, ਲੁੱਟਾਂ-ਖੋਹਾਂ ਤੇ ਕਤਲੋ ਗਾਰਦ, ਭਿ੍ਰਸ਼ਟਾਚਾਰ ਨੂੰ ਰੋਕਿਆ ਜਾ ਸਕੇ। ਇਸ ਮੌਕੇ ਸਾਬਕਾ ਸਰਪੰਚ ਲਛਮਣ ਸਿੰਘ ਬਾਜਾਖਾਨਾ, ਬਲਾਕ ਪ੍ਰਧਾਨ ਪ੍ਰਭਜੀਤ ਸਿੰਘ ਬਰਾੜ, ਹਰਜੀਤ ਸਿੰਘ ਬਸ਼ਨੰਦੀ, ਕਾਲਾ ਰੌਤੇਵਾਲਾ, ਸਾਬਕਾ ਸਰਪੰਚ ਛਿੰਦਰ ਸਿੰਘ ਡੋਡ, ਪ੍ਰਧਾਨ ਜਗਜੀਤ ਸਿੰਘ, ਸੁਰਜੀਤ ਸਿੰਘ ਸਰਾਂ, ਭੁਪਿੰਦਰ ਸਿੰਘ ਮੱਲਾ, ਹਰਨੇਕ ਸਿੰਘ ਮੱਲਾ, ਪਰਮਜੀਤ ਸਿੰਘ ਢਿੱਲੋਂ, ਰਾਮ ਸਿੰਘ ਬਰਾੜ, ਜਗਦੀਪ ਸਿੰਘ ਲੰਭਵਾਲੀ, ਸਾਬਕਾ ਸਰਪੰਚ ਲਛਮਣ ਸਿੰਘ, ਸੋਨੂੰ ਸੇਢਾ ਸਿੰਘ ਵਾਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਬਲਾਕ ਸਾਦਿਕ ਨੇ ਬਿਜਲੀ ਗਰਿੱਡ ’ਚ ਧਰਨਾ ਲਗਾਇਆ ਅਗਲੀ ਖ਼ਬਰ ਕੂੜੇ ਦੇ ਡੰਪ ਨੂੰ ਲੱਗੀ ਭਿਆਨਕ ਅੱਗ, ਫ਼ਾਇਰ ਬ੍ਰਿਗੇਡ ਦੀ ਮਦਦ ਨਾਲ ਪਾਇਆ ਅੱਗ ’ਤੇ ਕਾਬੂ
Ad Position 24
No active advertisement