ਫ਼ਰੀਦਕੋਟ, 1 ਜੁਲਾਈ (ਹਰਮਿੰਦਰ ਸਿੰਘ ਮਿੰਦਾ)-ਡਾ. ਸਤਪਾਲ ਗਰਗ ਨੇ ਆਪਣੇ ਸਵਰਗੀ ਪਿਤਾ ਕੁੰਦਨ ਲਾਲ ਦੀ ਬਰਸੀ ਮੌਕੇ ਸਿਲਵਰ ਓਕਸ ਦੇ ਪੰਜ ਪੌਦੇ ਸੀਰ ਸੁਸਾਇਟੀ ਫ਼ਰੀਦਕੋਟ ਦੇ ਸਹਿਯੋਗ ਨਾਲ ਲਗਾਏ। ਗਰਗ ਪਰਿਵਾਰ ਵਲੋਂ ਪੌਦਿਆਂ ਦੀ ਸੰਭਾਲ ਲਈ ਟਰੀ ਗਾਰਡਾਂ ਦੀ ਸੇਵਾ ਵੀ ਕੀਤੀ ਗਈ। ਉਨ੍ਹਾਂ ਸੀਰ ਸੁਸਾਇਟੀ ਨੂੰ ਹੋਰ ਪੌਦੇ ਲਗਾਉਣ ਤੇ ਪੌਦਿਆਂ ਦੀ ਦੇਖਭਾਲ ਲਈ 11 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਵੀ ਦਿੱਤੀ। ਇਸ ਮੌਕੇ ਡਾ. ਸਤਪਾਲ ਗਰਗ, ਸ੍ਰੀਮਤੀ ਸੁਦੇਸ਼ ਗਰਗ, ਐਡਵੋਕੇਟ ਰਜਨੀਸ਼ ਗਰਗ, ਡਾ. ਰਵਿੰਦਰ ਗਰਗ, ਸ਼ਾਲਿਨੀ ਗਰਗ, ਡਾ. ਸਿੰਮੀ ਗਰਗ, ਡਾ. ਬਿਮਲ ਗਰਗ ਅਤੇ ਡਾ. ਨਿਸ਼ੀ ਗਰਗ, ਵਿਕਾਸ ਅਰੋੜਾ, ਸੁਮਿਤ ਗਰੋਵਰ, ਲੱਕੀ ਚੋਪੜਾ, ਨਵਦੀਪ ਗਰਗ, ਗੋਲਡੀ ਪੁਰਬਾ, ਜਸਵਿੰਦਰ ਸ਼ਰਮਾ, ਸੁਖਪ੍ਰੀਤ ਸਿੰਘ ਗੋਰਾ, ਗੁਰਮੀਤ ਸਿੰਘ ਰਾਜਾ ਅਤੇ ਹੰਸ ਰਾਜ ਸ਼ਰਮਾ ਆਦਿ ਹਾਜ਼ਰ ਸਨ।