13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਖਾਣ ਵਾਲੇ ਤੇਲਾਂ ਦੀਆਂ ਕੀਮਤਾਂ 'ਚ ਤੇਜ਼ੀ ਨੇ ਰਸੋਈ ਦਾ ਬਜਟ ਹਿਲਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-01-2026

ਜਲੰਧਰ, 27 ਜਨਵਰੀ (ਸ਼ਿਵ)-ਕਈ ਦੇਸ਼ਾਂ 'ਤੇ ਲੱਗ ਰਹੇ ਟੈਰਿਫ਼ ਕਰਕੇ ਚੀਜ਼ਾਂ ਦੀਆਂ ਕੀਮਤਾਂ ਵਿਚ ਤੇਜ਼ੀ ਦਰਜ ਕੀਤੀ ਜਾ ਰਹੀ ਹੈ | ਇਸ ਦੇ ਚਲਦਿਆਂ ਕੁਝ ਦਿਨਾਂ ਵਿਚ ਹੀ ਸਾਰੇ ਖਾਣ ਵਾਲੇ ਤੇਲਾਂ ਵਿਚ ਕਰੀਬ 10 ਰੁਪਏ ਕਿੱਲੋ ਦੀ ਤੇਜ਼ੀ ਆਈ ਹੈ | ਤੇਲ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਹ ਤੇਜ਼ੀ ਜਨਵਰੀ ਤੋਂ ਲੈ ਕੇ ਮਾਰਚ ਮਹੀਨੇ ਤੱਕ ਬਣੇ ਰਹਿਣ ਦੇ ਆਸਾਰ ਹਨ | ਇਸ ਤੇਜ਼ੀ ਨੇ ਸਰੋਂ੍ਹ ਦੇ ਤੇਲ ਵਿਚ ਵੀ ਤੇਜ਼ੀ ਲੈ ਆਂਦੀ ਹੈ, ਕਿਉਂਕਿ ਕਣਕ ਦੇ ਨਾਲ ਹੀ ਸਰੋਂ੍ਹ ਦੀ ਫ਼ਸਲ ਬਾਜ਼ਾਰ ਵਿਚ ਆਉਂਦੀ ਹੈ | ਨਵੀਂ ਫ਼ਸਲ ਆਉਣ ਦੀ ਸੰਭਾਵਨਾ ਕਰਕੇ ਸਰੋਂ੍ਹ ਦੇ ਤੇਲ ਵਿਚ 5 ਰੁਪਏ ਕਿੱਲੋ ਦੀ ਕਮੀ ਆਈ ਸੀ ਪਰ ਖਾਣ ਵਾਲੇ ਹੋਰ ਤੇਲਾਂ ਦੀਆਂ ਕੀਮਤਾਂ ਵਿਚ ਆਈ ਤੇਜ਼ੀ ਨਾਲ ਸਰੋਂ੍ਹ ਦੇ ਤੇਲ ਦੀਆਂ ਕੀਮਤਾਂ ਫਿਰ ਵਧ ਗਈਆਂ ਹਨ, ਜੇਕਰ ਇਸ ਵਾਰ ਸਰੋਂ੍ਹ ਦੀ ਫ਼ਸਲ ਦੀ ਆਮਦ ਵਿਚ ਕਮੀ ਹੋਈ ਤਾਂ ਸਰੋਂ੍ਹ ਦੇ ਤੇਲ ਦੀਆਂ ਕੀਮਤਾਂ 'ਚ ਹੋਰ ਤੇਜ਼ੀ ਬਣਨ ਦੀ ਸੰਭਾਵਨਾ ਹੈ | ਜ਼ਿਕਰਯੋਗ ਹੈ ਕਿ ਸੋਇਆ, ਪਾਮ ਤੇ ਹੋਰ ਖਾਣ ਵਾਲੇ ਤੇਲ ਵਿਦੇਸ਼ਾਂ ਤੋਂ ਆਉਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਦੇ ਪੀੜਤ ਨੂੰ 24 ਸਾਲਾਂ ਬਾਅਦ ਮਿਲਿਆ ਇਨਸਾਫ਼ ਅਗਲੀ ਖ਼ਬਰ ਕਾਰ ਸਵਾਰ ਵਲੋਂ ਬੇਸਬਾਲ ਮਾਰ ਕੇ ਵਿਅਕਤੀ ਦੀ ਹੱਤਿਆ
Ad Position 24