13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਸੜਕ ਹਾਦਸੇ ਦੇ ਪੀੜਤ ਨੂੰ 24 ਸਾਲਾਂ ਬਾਅਦ ਮਿਲਿਆ ਇਨਸਾਫ਼

Ad Position 21
repet_subhas-goyals [Copy P29]
ਅਜੀਤ ਡੈਸਕ 28-01-2026

ਹਾਈ ਕੋਰਟ ਨੇ ਮੁਆਵਜ਼ਾ ਰਾਸ਼ੀ 52 ਲੱਖ ਰੁਪਏ ਤੋਂ ਵਧਾ ਕੇ 9.16 ਕਰੋੜ ਰੁਪਏ ਕੀਤੀ
ਚੰਡੀਗੜ੍ਹ, 27 ਜਨਵਰੀ (ਸੰਦੀਪ ਕੁਮਾਰ ਮਾਹਨਾ)–ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੜਕ ਹਾਦਸੇ ਦੇ ਇਕ ਮਾਮਲੇ 'ਚ ਮਾਨਵਤਾਵਾਦੀ ਪਹੁੰਚ ਅਪਣਾਉਂਦੇ ਹੋਏ ਪੀੜਤ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ ਵਿਚ ਬੇਮਿਸਾਲ ਵਾਧਾ ਕੀਤਾ ਹੈ | ਜਸਟਿਸ ਸੁਦੀਪਤੀ ਸ਼ਰਮਾ ਦੇ ਸਿੰਗਲ ਬੈਂਚ ਨੇ ਜਲੰਧਰ ਦੇ ਵਕੀਲ ਨਰਿੰਦਰ ਪਾਲ ਸਿੰਘ ਨੂੰ ਮੋਟਰ ਐਕਸੀਡੈਂਟ ਕਲੇਮਜ਼ ਟਿ੍ਬਿਊਨਲ ਵਲੋਂ 2008 'ਚ ਦਿੱਤੇ ਗਏ 52 ਲੱਖ ਰੁਪਏ ਦੇ ਮੁਆਵਜ਼ੇ ਨੂੰ ਵਧਾ ਕੇ 9, 16, 81, 844 ਰੁਪਏ (ਲਗਭਗ 9.16 ਕਰੋੜ ਰੁਪਏ) ਕਰ ਦਿੱਤਾ | ਅਦਾਲਤ ਨੇ ਸਪੱਸ਼ਟ ਕੀਤਾ ਕਿ ਪੀੜਤ ਜੋ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਨਰਕ ਭਰੀ ਜ਼ਿੰਦਗੀ ਜੀਅ ਰਿਹਾ ਹੈ, ਲਈ ਇਹ ਰਕਮ ਸਿਰਫ਼ ਇੱਕ ਗਿਣਤੀ ਨਹੀਂ ਹੈ, ਸਗੋਂ ਉਸ ਦੀ ਇੱਜ਼ਤ ਤੇ ਭਵਿੱਖ ਦੇ ਇਲਾਜ ਲਈ ਇੱਕ ਜ਼ਰੂਰੀ ਸਹਾਇਤਾ ਹੈ | ਇਹ ਮਾਮਲਾ 13 ਅਕਤੂਬਰ, 2002 ਦਾ ਹੈ, ਜਦੋਂ ਜਲੰਧਰ 'ਚ ਇਕ ਤੇਜ਼ ਰਫ਼ਤਾਰ ਮਾਰੂਤੀ ਜ਼ੈਨ ਕਾਰ ਨੇ ਗਲਤ ਸਾਈਡ ਤੋਂ ਆ ਕੇ ਨਰਿੰਦਰ ਪਾਲ ਸਿੰਘ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ | ਉਸ ਸਮੇਂ ਪੀੜਤ 26 ਸਾਲਾਂ ਦਾ ਸੀ ਅਤੇ ਉਹ ਇਕ ਉੱਭਰਦਾ ਵਕੀਲ ਸੀ | ਇਸ ਹਾਦਸੇ ਦੌਰਾਨ ਉਸ ਦੇ ਸਿਰ ਅਤੇ ਮੋਢੇ 'ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਦੇ ਨਤੀਜੇ ਵਜੋਂ 100 ਫ਼ੀਸਦੀ ਸਥਾਈ ਅਪੰਗਤਾ ਦੇ ਸ਼ਿਕਾਰ ਹੋ ਗਿਆ | ਅਦਾਲਤ ਵਿਚ ਪੇਸ਼ ਕੀਤੀਆਂ ਗਈਆਂ ਮੈਡੀਕਲ ਰਿਪੋਰਟਾਂ ਦੇ ਅਨੁਸਾਰ ਨਰਿੰਦਰ ਪਾਲ ਸਿੰਘ ਅੱਜ ਵੀ ਦੋਵੇਂ ਕੰਨਾਂ ਤੋਂ ਪੂਰੀ ਤਰਾਂ ਨਾਲ ਸੁਣਨ ਤੋਂ ਅਸਮੱਰਥ ਹੈ ਤੇ ਉਸ ਦੇ ਦਿਮਾਗ ਦੀਆਂ ਨਸਾਂ ਨੂੰ ਸਥਾਈ ਤੌਰ 'ਤੇ ਨੁਕਸਾਨ ਹੋਇਆ ਹੈ | ਉਹ ਲਗਾਤਾਰ ਕੰਨਾਂ ਵਿਚ ਵੱਜਣ ਵਾਲੀਆਂ ਆਵਾਜ਼ਾਂ, ਚੱਕਰ ਆਉਣ, ਨੀਂਦ ਨਾ ਆਉਣਾ ਅਤੇ ਗੰਭੀਰ ਡਿਪਰੈਸ਼ਨ ਦੀ ਸਮੱਸਿਆ ਨਾਲ ਜੂਝ ਰਿਹਾ ਹੈ | ਅਦਾਲਤ ਨੇ ਪਾਇਆ ਕਿ ਭਾਰਤ ਦੇ ਕਈ ਵੱਕਾਰੀ ਹਸਪਤਾਲਾਂ 'ਚ ਇਲਾਜ ਦੇ ਬਾਵਜੂਦ ਉਨ੍ਹਾਂ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋਇਆ | ਪੀ. ਜੀ. ਆਈ. ਚੰਡੀਗੜ੍ਹ ਅਤੇ ਹੋਰ ਮਾਹਰਾਂ ਨੇ ਰਾਏ ਦਿੱਤੀ ਕਿ ਉਨ੍ਹਾਂ ਦੀ ਗੁੰਝਲਦਾਰ ਨਿਊਰੋ-ਬ੍ਰੇਨ ਸਰਜਰੀ ਅਤੇ ਕੋਕਲੀਅਰ ਇਮਪਲਾਂਟ ਲਈ ਸੰਯੁਕਤ ਰਾਜ ਅਮਰੀਕਾ ਦੇ ਮੇਓ ਕਲੀਨਿਕ ਵਰਗੇ ਅਦਾਰਿਆਂ ਵਿਚ ਉੱਨਤ ਦੇਖਭਾਲ ਦੀ ਲੋੜ ਹੈ | ਹਾਈ ਕੋਰਟ ਨੇ ਵਾਧੂ ਸਬੂਤਾਂ ਦੇ ਆਧਾਰ 'ਤੇ ਮੰਨਿਆ ਕਿ ਭਵਿੱਖ 'ਚ ਵਿਦੇਸ਼ੀ ਇਲਾਜ ਲਈ ਭਾਰੀ ਖਰਚੇ ਅਟੱਲ ਹਨ, ਜਿਸ ਨੂੰ ਦੇਖਦਿਆਂ ਹੋਏ ਸਿਰਫ਼ ਵਿਦੇਸ਼ੀ ਇਲਾਜ ਦੇ ਸਿਰਲੇਖ ਹੇਠ ਸਿਰਫ਼ 6 ਕਰੋੜ ਰੁਪਏ ਦੀ ਰਕਮ ਨਿਰਧਾਰਤ ਕੀਤੀ ਗਈ ਹੈ | ਅਦਾਲਤ ਵਲੋਂ ਸੋਧੇ ਗਏ 9.16 ਕਰੋੜ ਦੇ ਮੁਆਵਜ਼ੇ ਵਿਚ ਕਈ ਚੀਜ਼ਾਂ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਪੀ.ਆਰ.ਟੀ.ਸੀ., ਪਨਬਸ ਦੇ ਕੱਚੇ ਕਾਮਿਆਂ ਵਲੋਂ ਸਾਰੇ ਡਿਪੂਆਂ ਵਿਖੇ ਗੇਟ ਰੈਲੀਆਂ <br/> ਅਗਲੀ ਖ਼ਬਰ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ 'ਚ ਤੇਜ਼ੀ ਨੇ ਰਸੋਈ ਦਾ ਬਜਟ ਹਿਲਾਇਆ <br/>
Ad Position 24