09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਮਾਮਲਾ ਸ਼ਹਿਜਾਦ ਭੱਟੀ ਵਲੋਂ ਯੂ-ਟਿਊਬਰ ਦੇ ਘਰ ਗ੍ਰਨੇਡ ਦੇ ਪੁਰਜ਼ੇ ਸੁਟਵਾਉਣ ਦਾ ਐਨ.ਆਈ.ਏ. ਅਦਾਲਤ ਵਲੋਂ ਦਪਿੰਦਰ ਰਾਣਾ ਦੀ ਜ਼ਮਾਨਤ ਅਰਜ਼ੀ ਰੱਦ <br/>

Ad Position 21
No active advertisement
ਅਜੀਤ ਡੈਸਕ 03-02-2026

ਐੱਸ. ਏ. ਐੱਸ. ਨਗਰ, 2 ਫਰਵਰੀ (ਕਪਿਲ ਵਧਵਾ)-ਪਾਕਿਸਤਾਨੀ ਗੈਂਗਸਟਰ ਸ਼ਹਿਜਾਦ ਭੱਟੀ ਨਾਲ ਜੁੜੇ ਗੰਭੀਰ ਮਾਮਲੇ ਵਿਚ ਮੁਹਾਲੀ ਸਥਿਤ ਐਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਨੇ ਹਰਿਆਣਾ ਦੇ ਰਹਿਣ ਵਾਲੇ ਮੁਲਜ਼ਮ ਦਪਿੰਦਰ ਪ੍ਰਤਾਪ ਉਰਫ਼ ਦਪਿੰਦਰ ਰਾਣਾ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ | ਇਹ ਮਾਮਲਾ ਯੂ-ਟਿਊਬਰ ਨਵਦੀਪ ਸਿੰਘ ਉਰਫ਼ ਰੌਜਰ ਸੰਧੂ ਨਾਲ ਸੰਬੰਧਿਤ ਹੈ, ਜਿਸ ਦੇ ਘਰ ਦੀ ਬਾਲਕੋਨੀ 'ਚ ਇਕ ਗੋਲ ਧਾਤੂ ਵਸਤੂ ਮਿਲੀ ਸੀ, ਜੋ ਕਿ ਜਾਂਚ ਉਪਰੰਤ ਹੈਂਡ ਗ੍ਰਨੇਡ ਦਾ ਪੁਰਜਾ ਪਾਈ ਗਈ ਸੀ | ਦੋਸ਼ ਹੈ ਕਿ ਪਾਕਿਸਤਾਨੀ ਗੈਂਗਸਟਰ ਸ਼ਹਿਜਾਦ ਭੱਟੀ ਨੇ ਨਿੱਜੀ ਦੁਸ਼ਮਣੀ ਦੇ ਚਲਦਿਆਂ ਇਹ ਗ੍ਰਨੇਡ ਸੁਟਵਾਇਆ ਸੀ ਅਤੇ ਨਵਦੀਪ ਸਿੰਘ ਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ | ਜਲੰਧਰ ਦੇ ਥਾਣਾ ਮਕਸੂਦਾਂ ਦੀ ਪੁਲਿਸ ਵਲੋਂ ਕੀਤੀ ਗਈ ਸ਼ੁਰੂਆਤੀ ਜਾਂਚ ਦੌਰਾਨ ਇਸ ਮਾਮਲੇ ਵਿਚ ਯੂ. ਏ. ਪੀ. ਏ. ਦੀਆਂ ਧਾਰਾਵਾਂ 13, 16, 17, 18, 18-ਬੀ ਤੇ 20 ਦੇ ਨਾਲ-ਨਾਲ ਅਸਲ੍ਹਾ ਐਕਟ ਅਤੇ ਬੀ. ਐੱਨ. ਐੱਸ. 2023 ਦੀਆਂ ਹੋਰ ਗੰਭੀਰ ਧਾਰਾਵਾਂ ਸ਼ਾਮਿਲ ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ ਇਹ ਮਾਮਲਾ ਐੱਨ. ਆਈ. ਏ. ਨੂੰ ਸੌਂਪ ਦਿੱਤਾ ਗਿਆ ਸੀ | ਜ਼ਿਕਰਯੋਗ ਹੈ ਕਿ ਮੁਲਜ਼ਮ ਵਲੋਂ ਡਿਫਾਲਟ ਬੇਲ ਦੀ ਅਰਜ਼ੀ 14 ਜਨਵਰੀ ਨੂੰ ਦਾਇਰ ਕੀਤੀ ਗਈ ਸੀ, ਪਰ ਐਨ. ਆਈ. ਏ. ਵਲੋਂ 6 ਜਨਵਰੀ 2026 ਨੂੰ ਚਾਰਜਸ਼ੀਟ ਦਾਇਰ ਕਰਨ ਦੀ ਮਿਆਦ 90 ਦਿਨਾਂ ਤੋਂ ਵਧਾ ਕੇ 180 ਦਿਨ ਕਰਨ ਸੰਬੰਧੀ ਅਰਜ਼ੀ ਅਦਾਲਤ ਵਲੋਂ ਮਨਜ਼ੂਰ ਕੀਤੀ ਜਾ ਚੁੱਕੀ ਸੀ | ਅੱਜ ਅਦਾਲਤ ਵਿਖੇ ਵਿਸ਼ੇਸ਼ ਜੱਜ ਨੇ ਸੁਣਵਾਈ ਦੌਰਾਨ ਕਿਹਾ ਕਿ ਇਹ ਮਾਮਲਾ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ ਅਤੇ ਇਸ ਵਿਚ ਯੂ. ਏ. ਪੀ. ਏ. ਸਮੇਤ ਹੋਰ ਗੰਭੀਰ ਧਾਰਾਵਾਂ ਲੱਗੀਆਂ ਹੋਈਆਂ ਹਨ | ਅਦਾਲਤ ਨੇ ਸਪੱਸ਼ਟ ਕੀਤਾ ਕਿ ਕੇਸ ਦੀ ਜਾਂਚ ਐਨ. ਆਈ. ਏ. ਵਲੋਂ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਖ਼ਿਲਾਫ਼ ਲੱਗੇ ਦੋਸ਼ਾਂ ਦੀ ਪ੍ਰਕਿਰਤੀ ਨੂੰ ਦੇਖਦੇ ਹੋਏ ਜ਼ਮਾਨਤ ਦੇਣ ਦਾ ਕੋਈ ਆਧਾਰ ਨਹੀਂ ਬਣਦਾ |

Ad Position 22
No active advertisement
ਪਿਛਲੀ ਖ਼ਬਰ ਖੇਤੀ ਪ੍ਰਧਾਨ ਸੂਬੇ ਪੰਜਾਬ ਦੇ ਖੇਤਾਂ 'ਚ ਲਗਾਤਾਰ ਉੱਗ ਰਹੀ ਹੈ 'ਕੰਕਰੀਟ' ਦੀ 'ਫ਼ਸਲ' <br/> ਅਗਲੀ ਖ਼ਬਰ ਪੰਜਾਬ, ਹਰਿਆਣਾ 'ਚ ਅਗਲੇ ਦਿਨਾਂ ਦੌਰਾਨ ਮੌਸਮ ਖ਼ੁਸ਼ਕ ਰਹਿਣ ਨਾਲ ਤਾਪਮਾਨ 'ਚ ਹੋ ਸਕਦਾ ਹੈ ਵਾਧਾ
Ad Position 24