21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪੰਜਾਬ ਦੀਆਂ ਜੇਲ੍ਹਾਂ 'ਚ ਤਕਲੀਫ਼ਾਂ ਸੁਣਨ ਲਈ ਬੋਰਡ ਕਾਇਮ

Ad Position 21
No active advertisement
ਅਜੀਤ ਡੈਸਕ 22-02-2026

ਸਾਬਕਾ ਜੁਡੀਸ਼ੀਅਲ ਅਧਿਕਾਰੀ ਬੋਰਡ 'ਚ ਸ਼ਾਮਿਲ
ਸੰਗਰੂਰ, 21 ਫਰਵਰੀ (ਸੁਖਵਿੰਦਰ ਸਿੰਘ ਫੁੱਲ)-ਪੰਜਾਬ ਰਾਜ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਲਈ ਮੁਲਾਕਾਤੀਆਂ ਦੇ ਬੋਰਡ (ਬੋਰਡ ਆਫ਼ ਵਿਜ਼ਿਟਰਸ) ਲਈ ਆਪਣੇ ਨੁਮਾਇੰਦੇ ਨਿਯੁਕਤ ਕੀਤੇ ਹਨ | ਜਾਰੀ ਕੀਤੇ ਹੁਕਮਾਂ ਅਨੁਸਾਰ ਬੀ. ਕੇ. ਮਹਿਤਾ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ (ਸੇਵਾ-ਮੁਕਤ) ਨੂੰ ਜ਼ਿਲ੍ਹਾ ਲੁਧਿਆਣਾ, ਕੇ. ਸੀ. ਗੁਪਤਾ, ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ (ਸੇਵਾ-ਮੁਕਤ) ਨੂੰ ਜ਼ਿਲ੍ਹਾ ਮੋਗਾ, ਮਹਿੰਦਰਪਾਲ ਸਿੰਘ ਪਾਹਵਾ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ (ਸੇਵਾ-ਮੁਕਤ) ਨੂੰ ਜ਼ਿਲ੍ਹਾ ਸੰਗਰੂਰ, ਕਰਨੈਲ ਸਿੰਘ ਵਧੀਕ ਜ਼ਿਲ੍ਹਾ ਤੇ ਸੈਸ਼ਨਜ਼ ਜੱਜ (ਸੇਵਾ-ਮੁਕਤ) ਨੂੰ ਜ਼ਿਲ੍ਹਾ ਕਪੂਰਥਲਾ, ਲੈਫਟੀਨੈਂਟ ਜਨਰਲ ਜਸਬੀਰ ਸਿੰਘ ਢਿੱਲੋਂ ਵੀ.ਐਸ.ਐਮ. (ਸੇਵਾ-ਮੁਕਤ) ਨੂੰ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸ਼ੀਤਲ ਕੁਮਾਰ ਸੀਨੀਅਰ ਮੈਨੇਜਰ ਸਟੇਟ ਬੈਂਕ ਆਫ਼ ਪਟਿਆਲਾ (ਸੇਵਾ-ਮੁਕਤ) ਨੂੰ ਜ਼ਿਲ੍ਹਾ ਗੁਰਦਾਸਪੁਰ ਲਈ ਨਿਯੁਕਤ ਕੀਤਾ ਹੈ | ਬਾਕੀ ਜ਼ਿਲਿ੍ਹਆਂ ਲਈ ਨੁਮਾਇੰਦੇ ਦੀਆਂ ਸੂਚੀ ਵੀ ਜਲਦੀ ਜਾਰੀ ਹੋਣ ਦੀ ਉਮੀਦ ਹੈ | ਵਰਨਣਯੋਗ ਹੈ ਕਿ ਬੋਰਡ ਆਫ਼ ਵਿਜ਼ਿਟਰਸ ਮੁਖ ਕਾਰਜਾਂ ਵਿਚ ਜੇਲ੍ਹਾਂ ਦਾ ਦੌਰਾ ਕਰਕੇ ਉਥੇ ਬੰਦੀਆਂ ਦੇ ਰਹਿਣ ਦੀ ਹਾਲਤ, ਉਨ੍ਹਾਂ ਦੇ ਭੋਜਨ ਦੀ ਗੁਣਵਤਾ, ਪਾਣੀ ਸਪਲਾਈ, ਸਫ਼ਾਈ ਸਹੂਲਤਾਂ ਆਦਿ ਬਾਰੇ ਜਾਣਕਾਰੀ ਹਾਸਲ ਕਰਨ, ਜੇਲ੍ਹ ਅੰਦਰ ਬੰਦ ਵਿਅਕਤੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਤਕਲੀਫ਼ਾਂ ਅਤੇ ਸ਼ਿਕਾਇਤ ਸੁਣਨਾ ਆਦਿ ਸ਼ਾਮਿਲ ਹੁੰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਖ਼ੁਰਾਕ ਨਿਗਮ 'ਚ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਖੇਤਰ 'ਚ ਕੰਮ ਕਰਦੇ 'ਕੈਜ਼ੂਅਲ' ਵਰਕਰਾਂ ਨੂੰ ਵੱਡੀ ਰਾਹਤ... ਅਗਲੀ ਖ਼ਬਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬ ਦੇ ਮੁੱਖ ਸਕੱਤਰ ਕੇ. ਏ. ਪੀ. ਸਿਨਹਾ <br/>
Ad Position 24