20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਉਦਘਾਟਨ ਪੱਥਰਾਂ 'ਤੇ ਨਾਵਾਂ ਨੂੰ ਲੈ ਕੇ ਅਸ਼ਵਨੀ ਸ਼ਰਮਾ ਨੇ ਚੁੱਕੇ ਸਵਾਲ <br/>

Ad Position 21
No active advertisement
ਅਜੀਤ ਡੈਸਕ 04-04-2026
ਚੰਡੀਗੜ੍ਹ, 3 ਅਪ੍ਰੈਲ (ਸੰਦੀਪ ਕੁਮਾਰ ਮਾਹਨਾ)-ਪੰਜਾਬ ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ 28 ਮਾਰਚ ਨੂੰ 109 ਨਵੇਂ ਆਮ ਆਦਮੀ ਕਲੀਨਿਕਾਂ ਦੇ ਉਦਘਾਟਨ ਅਤੇ ਫ਼ਤਹਿਗੜ੍ਹ ਸਾਹਿਬ ਵਿਖੇ ਦੋ ਮੁੱਖ ਸਿੰਚਾਈ ਪ੍ਰੋਜੈਕਟਾਂ ਦੀ ਸ਼ੁਰੂਆਤ ਮੌਕੇ ਲੱਗੇ ਉਦਘਾਟਨ ਪੱਥਰਾਂ 'ਤੇ ਦਰਜ ਨਾਵਾਂ ਨੂੰ ਲੈ ਕੇ ਗੰਭੀਰ ਸਵਾਲ ਉਠਾਏ ਹਨ | ਸ਼ਰਮਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਨਾਂਅ ਉਦਘਾਟਨ ਪੱਥਰਾਂ 'ਤੇ ਸਭ ਤੋਂ ਉੱਪਰ ਦਰਜ ਕੀਤਾ ਗਿਆ ਹੈ, ਜਦਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀਆਂ ਦੇ ਨਾਂਅ ਹੇਠਾਂ ਹਨ | ਇਹ ਗੱਲ ਸੂਬੇ ਦੇ ਪ੍ਰਸ਼ਾਸਨਿਕ ਕੰਮਕਾਜ 'ਤੇ ਬਾਹਰੀ ਪ੍ਰਭਾਵ ਦੇ ਸੰਕੇਤ ਦਿੰਦੀ ਹੈ | ਉਨ੍ਹਾਂ ਪੁੱਛਿਆ ਕਿ ਜਿਸ ਵਿਅਕਤੀ ਕੋਲ ਪੰਜਾਬ ਸਰਕਾਰ 'ਚ ਕੋਈ ਅਧਿਕਾਰਕ ਅਹੁਦਾ ਨਹੀਂ ਹੈ, ਉਸ ਦਾ ਨਾਂਅ ਸਰਕਾਰੀ ਪੈਸੇ ਨਾਲ ਬਣੀਆਂ ਯੋਜਨਾਵਾਂ ਦੇ ਉਦਘਾਟਨ ਪੱਥਰਾਂ 'ਤੇ ਕਿਸ ਅਧਿਕਾਰ ਨਾਲ ਦਰਜ ਕੀਤਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ 3704 ਅਧਿਆਪਕ ਯੂਨੀਅਨ ਪੰਜਾਬ ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ <br/> ਅਗਲੀ ਖ਼ਬਰ ਪ੍ਰੈਸ਼ਰ ਹਾਰਨਾਂ ਦੀਆਂ ਉਚੀਆਂ ਅਤੇ ਤਿੱਖੀਆਂ ਆਵਾਜ਼ਾਂ ਨੇ ਖੋਹਿਆ ਜ਼ਿੰਦਗੀ ਦਾ ਸਕੂਨ <br/>
Ad Position 24