21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪ੍ਰੈਸ਼ਰ ਹਾਰਨਾਂ ਦੀਆਂ ਉਚੀਆਂ ਅਤੇ ਤਿੱਖੀਆਂ ਆਵਾਜ਼ਾਂ ਨੇ ਖੋਹਿਆ ਜ਼ਿੰਦਗੀ ਦਾ ਸਕੂਨ <br/>

Ad Position 21
No active advertisement
ਅਜੀਤ ਡੈਸਕ 04-04-2026
ਜਸਵਿੰਦਰ ਸਿੰਘ
ਲੁਧਿਆਣਾ, 3 ਅਪ੍ਰੈਲ-ਟਰੈਫ਼ਿਕ ਅਤੇ ਟਰਾਂਸਪੋਰਟ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਹਰ ਛੋਟੀ-ਵੱਡੀ ਗੱਡੀ 'ਤੇ ਪ੍ਰੈਸ਼ਰ ਹਾਰਨ ਲਗਵਾਉਣਾ ਅੱਜ ਦੇ ਸਮੇਂ ਇਕ ਸਟੇਟਸ ਸਿੰਬਲ ਬਣਦਾ ਜਾ ਰਿਹਾ ਹੈ | ਗਲੀ-ਮੁਹੱਲਿਆਂ ਤੋਂ ਲੈ ਕੇ ਰਾਸ਼ਟਰੀ ਮਾਰਗ, ਐਕਸਪੈੱ੍ਰਸ ਵੇਅ 'ਤੇ ਲੰਘ ਕਈ ਤਰ੍ਹਾਂ ਦੇ ਵਾਹਨਾਂ ਵਿਚ ਪ੍ਰੈਸ਼ਰ ਹਾਰਨ ਵੱਜਦਾ ਆਮ ਹੀ ਸੁਣਾਈ ਦਿੰਦਾ ਹੈ¢ ਪ੍ਰੈਸ਼ਰ ਹਾਰਨ ਦੀ ਵਰਤੋਂ ਕਰਨ ਵਾਲਿਆਂ ਨੇ ਆਮ ਲੋਕਾਂ ਦੀ ਜ਼ਿੰਦਗੀ ਵਿਚ ਤਰਥੱਲੀ ਮਚਾਈ ਹੋਈ ਹੈ¢ ਭੀੜ-ਭੜਕੇ ਜਾਂ ਜਾਮ ਦੀ ਸਥਿਤੀ ਵਿਚ ਜਦੋਂ ਗੱਡੀ ਚਾਲਕ ਵਲੋਂ ਪ੍ਰੈਸ਼ਰ ਹਾਰਨ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ਦੀ ਆਵਾਜ਼ ਇੰਨੀ ਭਿਆਨਕ ਹੁੰਦੀ ਹੈ ਕਿ ਦਿਲ ਦਾ ਮਰੀਜ਼ ਆਪਣੀ ਜਾਨ ਵੀ ਗਵਾ ਸਕਦਾ ਹੈ¢ ਇਹੀ ਨਹੀਂ ਹਾਰਨਾਂ ਦੀਆਂ ਤਿੱਖੀਆਂ ਆਵਾਜ਼ਾਂ ਛੋਟੇ-ਛੋਟੇ ਬੱਚਿਆਂ ਦੇ ਕੰਨਾਂ ਦੀ ਸੁਣਨ ਸਮਰੱਥਾ ਨੂੰ ਵੀ ਖ਼ਰਾਬ ਕਰ ਸਕਦੀਆਂ ਹਨ¢ ਕਈ ਗੱਡੀ ਚਾਲਕ ਕੋਲੋਂ ਲੰਘ ਰਹੇ ਰਾਹਗੀਰ ਦੇ ਕੋਲ ਆ ਕੇ ਜਾਣਬੁਝ ਕੇ ਪ੍ਰੈਸ਼ਰ ਹਾਰਨ ਵਜਾਉਂਦੇ ਹਨ, ਜਿਸ ਨਾਲ ਰਾਹਗੀਰ ਇਕਦਮ ਅਚਾਨਕ ਤਿੱਖੀ ਆਵਾਜ਼ ਸੁਣ ਕੇ ਘਬਰਾ ਜਾਂਦਾ ਹੈ, ਜੋ ਕਿ ਕਈ ਵਾਰ ਦੁਰਘਟਨਾ ਦਾ ਸ਼ਿਕਾਰ ਵੀ ਹੋ ਜਾਂਦਾ ਹੈ¢ ਪ੍ਰੈਸ਼ਰ ਹਾਰਨ ਦੀ ਸਭ ਤੋਂ ਵੱਧ ਵਰਤੋ ਬੱਸਾਂ, ਟਰੱਕਾਂ, ਟਰਾਲਿਆਂ ਅਤੇ ਟਿੱਪਰ ਚਾਲਕਾਂ ਵਲੋਂ ਕੀਤੀ ਜਾ ਰਹੀ ਹੈ¢ ਵੱਡਿਆਂ ਘਰਾਂ ਦੇ ਵਿਗੜੇ ਕਾਕੇ ਵੀ ਬਿਨਾਂ ਕਿਸੇ ਡਰ ਭੈਅ ਤੋਂ ਪ੍ਰੈਸ਼ਰ ਹਾਰਨਾਂ ਦੀ ਰੱਜ ਕੇ ਵਰਤੋ ਕਰਦੇ ਹਨ¢ ਸ਼ਹਿਰਾਂ ਵਿਚ ਦਿਨ ਵੇਲੇ ਵੱਜਦੇ ਪ੍ਰੈਸ਼ਰ ਹਾਰਨਾਂ ਨੇ ਹਰ ਆਮ ਖ਼ਾਸ ਦੀ ਜ਼ਿੰਦਗੀ ਅਸਤ-ਵਿਅਸਤ ਕਰਕੇ ਰੱਖੀ ਹੋਈ ਹੈ¢ ਗੱਡੀਆਂ ਵਿਚ ਲੱਗੇ ਸਾਧਾਰਨ ਅਤੇ ਪ੍ਰੈਸ਼ਰ ਹਾਰਨ ਵਾਰ-ਵਾਰ ਵਜਾਉਣ ਨਾਲ ਲੜਾਈ-ਝਗੜਿਆਂ ਵਿਚ ਵੀ ਵਾਧਾ ਹੋ ਰਿਹਾ ਹੈ¢ ਸਕੂਲਾਂ/ਕਾਲਜਾਂ ਦੇ ਮਨਚਲੇ ਵਿਦਿਆਰਥੀਆਂ ਵਲੋਂ ਲੋਕਾਂ ਦੀ ਖਿੱਚ ਦਾ ਕੇਂਦਰ ਬਣਨ ਵਾਸਤੇ ਪ੍ਰੈਸ਼ਰ ਹਾਰਨ ਅਤੇ ਬੁਲਟ ਮੋਟਰਸਾਈਕਲ ਦੇ ਪਟਾਕੇ ਵਜਾਉਣਾ ਆਪਣੀ ਸ਼ਾਨ ਸਮਝਦੇ ਹਨ¢ ਲਗਾਤਾਰ ਵੱਜ ਰਹੇ ਪ੍ਰੈਸ਼ਰ ਹਾਰਨਾਂ ਨਾਲ ਫੈਲੇ ਆਵਾਜ਼ ਪ੍ਰਦੂਸ਼ਣ ਨੇ ਟਰਾਂਸਪੋਰਟ ਅਤੇ ਟਰੈਫ਼ਿਕ ਪੁਲਿਸ ਅਧਿਕਾਰੀਆਂ ਉਪਰ ਸਵਾਲੀਆ ਚਿੰਨ੍ਹ ਲੱਗਾ ਦਿੱਤਾ ਹੈ¢ ਲੋਕ ਇਹ ਸੋਚਣ 'ਤੇ ਮਜਬੂਰ ਹੋ ਗਏ ਹਨ ਕਿ ਆਖ਼ਰ ਕਿਸ ਮਜਬੂਰੀ ਦੇ ਚੱਲਦਿਆਂ ਸਬੰਧਿਤ ਅਧਿਕਾਰੀ ਪ੍ਰੈਸ਼ਰ ਹਾਰਨ ਦੀ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕਰਦੇ?
ਸਮੇਂ-ਸਮੇਂ 'ਤੇ ਕੀਤੀ ਜਾਂਦੀ ਹੈ ਕਾਰਵਾਈ-ਏ.ਸੀ.ਪੀ. ਜਤਿਨ ਬਾਂਸਲ
ਏ.ਸੀ.ਪੀ. ਟਰੈਫ਼ਿਕ ਜਤਿਨ ਬਾਂਸਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਵੀ ਅਜਿਹਾ ਮਾਮਲਾ ਸਾਡੇ ਧਿਆਨ ਵਿਚ ਆਉਂਦਾ ਹੈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ¢ ਵਿਭਾਗ ਵਲੋਂ ਸਮੇਂ-ਸਮੇਂ 'ਤੇ ਸਪੈਸ਼ਲ ਡਰਾਈਵ ਚਲਾ ਕੇ ਪ੍ਰੈਸ਼ਰ ਹਾਰਨ ਦੀ ਵਰਤੋਂ ਕਰਨ ਵਾਲਿਆਂ ਨੂੰ ਸਮਝਾਇਆ ਜਾਂਦਾ ਹੈ ਤੇ ਵਾਰ-ਵਾਰ ਗ਼ਲਤੀ ਦੁਹਰਾਉਣ 'ਤੇ ਚਾਲਾਨ ਵੀ ਕੱਟੇ ਜਾਂਦੇ ਹਨ¢
ਪ੍ਰੈਸ਼ਰ ਹਾਰਨ ਅਤੇ ਬੁਲਟ ਦੇ ਪਟਾਕਿਆਂ 'ਤੇ ਨਕੇਲ ਕੱਸਣੀ ਜ਼ਰੂਰੀ-ਰਵਿੰਦਰਜੀਤ ਸਿੰਘ ਭੱਠਲ
ਭੱਠਲ ਬੀਜ ਫਾਰਮ ਦੇ ਡਾਇਰੈਕਟਰ ਰਵਿੰਦਰਜੀਤ ਸਿੰਘ ਭੱਠਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਪ੍ਰੈਸ਼ਰ ਹਾਰਨ ਅਤੇ ਬੁਲਟ ਸਵਾਰ ਪਟਾਕੇ ਮਾਰਨ ਵਾਲਿਆਂ 'ਤੇ ਨਕੇਲ ਕੱਸਣੀ ਬਹੁਤ ਜ਼ਰੂਰੀ ਹੈ¢ ਉਨ੍ਹਾਂ ਕਿਹਾ ਕਿ ਮਾਰਕੀਟ ਦੇ ਸਾਹਮਣੇ ਬਿਲਕੁਲ ਹੀ ਸ਼ਾਂਤਮਈ ਯੂਨੀਵਰਸਿਟੀ ਹੈ, ਪਰ ਸੜਕਾਂ ਤੇ ਲੰਘਣ ਵਾਲੇ ਬੁਲਟ ਸਵਾਰ ਪਟਾਕੇ ਮਾਰਦੇ ਹਨ ਅਤੇ ਹੋਰ ਕਾਰਾਂ ਭਾਰੀ ਵਾਹਨ ਅਤੇ ਗੱਡੀਆਂ ਵਾਲੇ ਅਕਸਰ ਹੀ ਪ੍ਰੈਸ਼ਰ ਹਾਰਨ ਮਾਰ ਕੇ ਲੰਘਦੇ ਰਹਿੰਦੇ ਹਨ, ਜਿਸ ਕਾਰਨ ਮਾਰਕੀਟ ਅਤੇ ਯੂਨੀਵਰਸਿਟੀ ਦੀ ਸ਼ਾਂਤੀ ਭੰਗ ਹੁੰਦੀ ਹੈ¢ ਮਾਰਕੀਟ ਨੇੜੇ ਹੀ ਬਣੇ ਹਸਪਤਾਲਾਂ ਵਿਚ ਦਾਖਲ ਮਰੀਜ਼ਾਂ 'ਤੇ ਪ੍ਰੈਸ਼ਰ ਹਾਰਨ ਅਤੇ ਬੁਲਟ ਮੋਟਰਸਾਈਕਲ ਦੇ ਪਟਾਕਿਆਂ ਦਾ ਗਹਿਰਾ ਅਸਰ ਹੁੰਦਾ ਹੈ¢ ਉਨ੍ਹਾਂ ਨੇ ਕਿਹਾ ਕਿ ਕਾਨੂੰਨ ਭੰਗ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ¢
ਪ੍ਰੈਸ਼ਰ ਹਾਰਨ ਵੇਚਣ ਵਾਲਿਆਂ 'ਤੇ ਵੀ ਹੋਣੀ ਚਾਹੀਦੀ ਹੈ ਕਾਰਵਾਈ-ਗੁਲਸ਼ਨ ਕੁਮਾਰ
ਜੀ.ਕੇ. ਗਰੁੱਪ ਦੇ ਡਾਇਰੈਕਟਰ ਗੁਲਸ਼ਨ ਕੁਮਾਰ ਨੇ ਪੈ੍ਰਸ਼ਰ ਹਾਰਨ ਦੀ ਵਰਤੋਂ 'ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੈ੍ਰਸ਼ਰ ਹਾਰਨ ਵਜਾਉਣ ਵਾਲਿਆਂ ਦੇ ਨਾਲ-ਨਾਲ ਪ੍ਰੈਸ਼ਰ ਹਾਰਨ ਵੇਚਣ ਵਾਲਿਆਂ 'ਤੇ ਸਭ ਤੋਂ ਪਹਿਲਾਂ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ¢ ਜੇਕਰ ਬਾਜ਼ਾਰ ਵਿਚ ਪ੍ਰੈਸ਼ਰ ਹਾਰਨ ਵਿਕਣੇ ਹੀ ਬੰਦ ਹੋ ਜਾਣਗੇ ਤਾਂ ਲੋਕਾਂ ਦੁਆਰਾ ਇਸ ਦੀ ਵਰਤੋਂ ਆਪਣੇ ਆਪ ਬੰਦ ਹੋ ਜਾਵੇਗੀ¢

Ad Position 22
No active advertisement
ਪਿਛਲੀ ਖ਼ਬਰ ਉਦਘਾਟਨ ਪੱਥਰਾਂ 'ਤੇ ਨਾਵਾਂ ਨੂੰ ਲੈ ਕੇ ਅਸ਼ਵਨੀ ਸ਼ਰਮਾ ਨੇ ਚੁੱਕੇ ਸਵਾਲ <br/> ਅਗਲੀ ਖ਼ਬਰ ਜੀ.ਏ.ਡੀ. ਅਕੈਡਮੀ ਲਾਦੀਆਂ ਖੁਰਦ ਵਿਚ ਸ਼ੈਸ਼ਨ 2026-27 ਦੀ ਹੋਈ ਸ਼ੁਰੂਆਤ <br/>
Ad Position 24