21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਜੀ.ਏ.ਡੀ. ਅਕੈਡਮੀ ਲਾਦੀਆਂ ਖੁਰਦ ਵਿਚ ਸ਼ੈਸ਼ਨ 2026-27 ਦੀ ਹੋਈ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 04-04-2026
ਲਾਡੋਵਾਲ, 3 ਅਪ੍ਰੈਲ (ਬਲਬੀਰ ਸਿੰਘ ਰਾਣਾ)-ਸਥਾਨਕ ਕਸਬੇ ਤੋਂ ਥੋੜੀ ਦੂਰ ਜੀ.ਏ.ਡੀ. ਅਕੈਡਮੀ, ਲਾਦੀਆਂ ਖੁਰਦ (ਲੁਧਿਆਣਾ) ਵਿਖੇ ਵਿਦਿਆਰਥੀਆਂ ਦੇ ਨਵੇਂ ਸੈਸ਼ਨ 2026-27 ਦੀ ਸ਼ੁਰੂਆਤ ਪਾਵਨ ਪਵਿੱਤਰ ਗੁਰਬਾਣੀ ਦੇ ਪਾਠ ਕਰਨ ਉਪਰੰਤ ਪਰਮਾਤਮਾ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਸਬੰਧੀ ਗੱਲਬਾਤ ਕਰ ਦਿਆਂ ਜੀ.ਏ.ਡੀ. ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਹਰਗੁਲਾਬ ਸਿੰਘ ਅਤੇ ਚੇਅਰਮੈਨ ਪਰਮਪ੍ਰੀਤ ਸਿੰਘ ਦੱਸਿਆ ਕਿ ਸਕੂਲ ਵਿਚ ਬੱਚਿਆਂ ਦਾ ਅਧਿਆਪਕ ਸਾਹਿਬਾਨਾਂ ਵੱਲੋਂ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ | ਜਦ ਕਿ ਹੋਣਹਾਰ ਵਿਦਿਆਰਥੀਆਂ ਨੂੰ ਸਖਤ ਮਿਹਨਤ ਦੇ ਧਾਰਨੀ ਬਣਨ ਅਤੇ ਸੱਚਾਈ ਦੇ ਰਾਹ ਤੇ ਚੱਲਣ ਦੀ ਸਿੱਖਿਆ ਦਿੰਦਿਆਂ ਕਿਹਾ ਕਿ ਵਿਦਿਆ ਇਕ ਅਜਿਹਾ ਵਡਮੁੱਲਾ ਧਨ ਹੈ, ਜਿਸ ਨੂੰ ਨਾ ਕੋਈ ਖੋਹ ਸਕਦਾ ਹੈ ਅਤੇ ਨਾ ਹੀ ਚੋਰ ਚੁਰਾ ਸਕਦਾ ਹੈ, ਵਿਦਿਆ ਤੋਂ ਬਗੈਰ ਇਨਸਾਨ ਹਨੇਰ ਭਰੀ ਜਿੰਦਗੀ ਬਤੀਤ ਕਰਨ ਦੇ ਬਰਾਬਰ ਹੁੰਦਾ ਹੈ | ਇਸ ਮੌਕੇ ਪਿ੍ੰਸੀਪਲ ਮੈਡਮ ਸੁਨੀਤਾ ਕੁਮਾਰੀ ਨੇ ਬੱਚਿਆਂ ਨੂੰ ਨਵੇਂ ਸੈਸ਼ਨ ਵਿਚ ਚੰਗੀ ਸਿੱਖਿਆ ਦੇ ਨਾਲ ਨਾਲ ਆਪਣੇ ਜੀਵਨ ਦੇ ਭਵਿੱਖ ਨੂੰ ਸੁਨਹਿਰਾ ਅਤੇ ਉਜਵਲ ਬਣਾਉਣ ਲਈ ਖੇਡਾਂ ਵਿਚ ਵੀ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਹਰ ਪ੍ਰਕਾਰ ਦੀ ਸਹੂਲਤ ਦੇਣ ਲਈ ਅਕੈਡਮੀ ਦੀ ਪ੍ਰਬੰਧਕੀ ਕਮੇਟੀ ਵਲੋਂ ਖਾਸ ਅਤੇ ਪੂਰਾ ਪੂਰਾ ਤਿਆਰ ਰੱਖਿਆ ਜਾ ਰਿਹਾ ਹੈ ਤਾਂ ਜੋ ਬੱਚਿਆਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ | ਇਸ ਮੌਕੇ ਜੀ.ਏ.ਡੀ. ਅਕੈਡਮੀ ਦਾ ਸਮੂਹ ਸਟਾਫ, ਮਾਪੇ ਅਤੇ ਵਿਦਿਆਰਥੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰੈਸ਼ਰ ਹਾਰਨਾਂ ਦੀਆਂ ਉਚੀਆਂ ਅਤੇ ਤਿੱਖੀਆਂ ਆਵਾਜ਼ਾਂ ਨੇ ਖੋਹਿਆ ਜ਼ਿੰਦਗੀ ਦਾ ਸਕੂਨ <br/> ਅਗਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਨੀ ਤੈਅ-ਅਨੁਰੂਪ ਕੌਰ ਖੋਸਾ <br/>
Ad Position 24