ਮਲੇਰਕੋਟਲਾ, 6 ਅਪ੍ਰੈਲ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ, ਹਨੀਫ਼ ਥਿੰਦ)-ਪੰਜਾਬ ਸਰਕਾਰ ਵਲੋਂ ਨਵੀਂ ਬਣੀ ਹੱਜ ਕਮੇਟੀ ਦੀ ਮੀਟਿੰਗ ਸਥਾਨਕ ਉਰਦੂ ਅਕੈਡਮੀ ਵਿਖੇ ਕੀਤੀ ਗਈ | ਇਸ ਮੀਟਿੰਗ ਵਿਚ ਵਿਧਾਇਕ ਮਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਤੇ ਐਸ.ਡੀ.ਐਮ. ਕਨੂ ਗਰਗ ਦੀ ਹਾਜ਼ਰੀ ਵਿਚ ਹੱਜ ਕਮੇਟੀ ਦੇ ਸਮੂਹ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਮੁਹੰਮਦ ਹਾਸ਼ਿਮ ਨੂੰ ਹੱਜ ਕਮੇਟੀ, ਪੰਜਾਬ ਦਾ ਚੇਅਰਮੈਨ ਚੁਣਿਆ ਗਿਆ | ਵਿਧਾਇਕ ਮਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਨੇ ਨਵ-ਚੁਣੇ ਚੇਅਰਮੈਨ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਹੱਜ ਕਮੇਟੀ ਦਾ ਕੰਮ ਬਹੁਤ ਮਹੱਤਵਪੂਰਨ ਹੈ ਤੇ ਇਹ ਕਮੇਟੀ ਹਾਜੀਆਂ ਨੂੰ ਸੁਵਿਧਾਜਨਕ ਤੇ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ | ਨਵੇਂ ਚੁਣੇ ਚੇਅਰਮੈਨ ਮੁਹੰਮਦ ਹਾਸ਼ਿਮ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਤੇ ਵਿਧਾਇਕ ਡਾ. ਜਮੀਲ ਉਰ ਰਹਿਮਾਨ ਦਾ ਧੰਨਵਾਦ ਕਰਦੇ ਹਨ | ਚੇਅਰਮੈਨ ਨੇ ਕਿਹਾ ਗਿਆ ਕਿ ਹੱਜ ਯਾਤਰਾ ਨਾਲ ਸੰਬੰਧਿਤ ਸਾਰੀਆਂ ਪ੍ਰਕਿਰਿਆਵਾਂ ਨੂੰ ਪਾਰਦਰਸ਼ੀ ਅਤੇ ਸੁਚਾਰੂ ਬਣਾਇਆ ਜਾਵੇਗਾ | ਇਸ ਮੌਕੇ ਪੀ.ਏ. ਗੁਰਮੱਖ ਸਿੰਘ ਸਰਪੰਚ, ਅਬਦੁਲ ਸ਼ਕੂਰ ਪ੍ਰਧਾਨ ਕਿਲ੍ਹਾ, ਹੱਜ ਕਮੇਟੀ ਦੇ ਮੈਂਬਰ ਮੁਹੰਮਦ ਇਕਬਾਲ, ਮੁਹੰਮਦ ਅਖਤਰ, ਮੁਹੰਮਦ ਨਜੀਰ, ਸਿੰਗਾਰਾ ਖਾਨ, ਸਈਦ ਅਲੀ ਹੈਦਰ, ਮੁਹੰਮਦ ਅਸ਼ਕ, ਅਬਾਸ, ਸੌਕਤ ਅਲੀ, ਯਾਕੂਬ ਖਾਨ, ਮੁਹੰਮਦ ਸ਼ਾਹਿਦ, ਚੇਅਰਮੈਨ ਸਟੇਟ ਵਾਕਫ ਬੋਰਡ ਪੰਜਾਬ ਤੇ ਐਗਜਿਕਿਉਟਿਵ ਅਫ਼ਸਰ ਪੰਜਾਬ ਸਟੇਟ ਹੱਜ ਕਮੇਟੀ, ਬਲਾਕ ਸ਼ੋਸ਼ਲ ਮੀਡੀਆ ਇੰਚਾਰਜ ਯਾਸਰ ਅਰਫਾਤ ਹਾਜ਼ਰ ਸਨ |
ਹੱਜ ਕਮੇਟੀ ਪੰਜਾਬ ਦੇ ਚੇਅਰਮੈਨ ਬਣੇ ਮੁਹੰਮਦ ਹਾਸ਼ਿਮ ਸੂਫ਼ੀ
ਅਜੀਤ ਡੈਸਕ
07-04-2026