ਪਟਿਆਲਾ, 17 ਅਪ੍ਰੈਲ (ਭਗਵਾਨ ਦਾਸ)- ਕਣਕ ਦੀ ਵਾਢੀ ਸਿਖਰਾਂ 'ਤੇ ਹੈ, ਕੁੱਲ 3536 ਲੱਖ ਹੈਕਟੇਅਰ ਰਕਬੇ 'ਤੇ ਬੀਜੀ ਕਣਕ ਦਾ ਝਾੜ ਔਸਤਨ 2022 ਕੁਇੰਟਲ ਪ੍ਰਤੀ ਏਕੜ ਆ ਰਿਹਾ ਹੈ | ਪੀ.ਏ. ਯੂ. ਤੇ ਆਈ. ਏ. ਆਰ. ਆਈ. ਤੋਂ ਸਨਮਾਨਿਤ ਅਗਾਂਹ ਵਧੂ ਰਾਜਮੋਹਨ ਸਿੰਘ ਕਾਲੇਕਾ ਅਤੇ ਬਲਬੀਰ ਸਿੰਘ ਜੜ੍ਹੀਆ ਵਰਗੇ ਕਿਸਾਨ ਕਹਿੰਦੇ ਹਨ ਕਿ ਕੁੱਝ ਕਿਸਾਨਾਂ ਦਾ ਝਾੜ 2324 ਕੁਇੰਟਲ ਪ੍ਰਤੀ ਏਕੜ ਤੱਕ ਵੀ ਆ ਰਿਹਾ ਹੈ | ਕਿਸਾਨ ਸੰਸਥਾਵਾਂ ਨੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਨੇ ਪੰਜਾਬ ਦੀਆਂ ਮੰਡੀਆਂ 'ਚ ਖਰੀਦੀ ਜਾਣ ਵਾਲੀ ਕਣਕ ਦੀ ਗੁਣਵੱਤਾ ਤੇ ਮਾਪਦੰਡਾ 'ਤੇ ਛੋਟ ਦਿੱਤੀ ਹੈ | ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਅਨੁਸਾਰ ਜੋ ਫਰਵਰੀਮਾਰਚ 'ਚ ਗਰਮੀ ਪਈ ਉਸ ਨਾਲ ਦਾਣਾ ਛੋਟਾ ਹੋ ਗਿਆ ਅਤੇ ਉਸ ਤੋਂ ਬਾਅਦ ਜੋ ਕਈ ਥਾਵਾਂ 'ਤੇ ਗੜ੍ਹੇ ਤੇ ਬੇਮੌਸਮੀ ਬਾਰਿਸ਼ ਹੋਈ ਉਸ ਨਾਲ ਕਣਕ ਜ਼ਮੀਨ 'ਤੇ ਡਿੱਗਣ ਕਾਰਨ ਆਪਣੀ ਚਮਕ ਖੋ ਬੈਠੀ ਸੀ, ਜਿਸ ਕਰਕੇ ਕਿਸਾਨਾਂ ਨੂੰ ਐਮ.ਐਸ.ਪੀ. 'ਤੇ ਫਸਲ ਵੇਚਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸੇ ਦੌਰਾਨ ਯੂ.ਪੀ.ਐਲ. ਦੇ ਚੇਅਰਮੈਨ (ਐਮਰਟਿਸ) ਰਾਜੂ ਸ਼ਰੌਫ ਨੇ ਅਪੀਲ ਕੀਤੀ ਕਿ ਭੰਡਾਰ ਕਰਨ ਲੱਗਿਆਂ ਅਤੇ ਕਣਕ ਦੀ ਸਾਂਭਸੰਭਾਲ ਸੰਬੰਧੀ ਯੋਗ ਕੀਟਨਾਸ਼ਕਾਂ ਦਾ ਪ੍ਰਯੋਗ ਕੀਤਾ ਜਾਵੇ | ਭਾਰਤ ਦਾ ਐਗਰੋਕੈਮੀਕਲਜ਼ ਉਦਯੋਗ ਕਿਸਾਨਾਂ ਦੇ ਹੱਕਾਂ ਦੀ ਪੂਰੀ ਰਾਖੀ ਕਰ ਰਿਹਾ ਹੈ |