31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਅਟਾਰੀ ਹਲਕੇ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਸ਼ਾਨਦਾਰ ਬਣਨਗੀਆਂ-ਮੁੱਖ ਮੰਤਰੀ ਨੇ ਰੱਖਿਆ ਨੀਂਹ ਪੱਥਰ

Ad Position 21
No active advertisement
ਅਜੀਤ ਡੈਸਕ 18-04-2026

ਅਟਾਰੀ ਸਰਹੱਦ (ਅੰਮਿ੍ਤਸਰ), 17 ਅਪ੍ਰੈਲ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ ਅਟਾਰੀ)-ਮੁੱਖ ਮੰਤਰੀ ਭਗਵੰਤ ਮਾਨ ਨੇ ਅਟਾਰੀ ਹਲਕੇ ਵਿਚ ਵਿਕਾਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਸੈਂਕੜੇ ਕਿਲੋਮੀਟਰ ਤੱਕ ਫ਼ੈਲੀਆਂ 121 ਸੜਕਾਂ ਦੇ ਨਵੀਨੀਕਰਨ ਲਈ 57.80 ਕਰੋੜ ਰੁਪਏ ਦਾ ਐਲਾਨ ਕੀਤਾ, ਨਾਲ ਹੀ ਇਹ ਵੀ ਕਿਹਾ ਕਿ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਰਣਨੀਤਕ ਸਥਾਨ ਦੇ ਬਾਵਜੂਦ ਲੰਬੇ ਸਮੇਂ ਤੋਂ ਅਣਗੌਲੇ ਗਏ ਖੇਤਰਾਂ ਵਿਚ ਹੁਣ ਨਿਵੇਸ਼, ਬਿਹਤਰ ਸੰਪਰਕ ਅਤੇ ਨਵੀਂ ਆਰਥਿਕ ਗਤੀਵਿਧੀਆਂ ਨਜ਼ਰ ਆਉਣਗੀਆਂ | ਇਸ ਮੌਕੇ ਸੰਬੋਧਨ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਤੋਂ ਮਨਜੂਰੀ ਹਾਸਿਲ ਕੀਤੀ ਗਈ, ਜਿਸ ਨਾਲ ਤਾਰ ਪਾਰ ਪੈਂਦੀ ਲੱਖਾਂ ਏਕੜ ਖੇਤੀਬਾੜੀ ਵਾਲੀ ਜ਼ਮੀਨ ਤਾਰ ਅੰਦਰ ਆ ਜਾਵੇਗੀ, ਜਿਸ ਨਾਲ ਲੱਖਾਂ ਕਿਸਾਨਾਂ ਨੂੰ ਸਹੂਲਤ ਮਿਲੇਗੀ ਅਤੇ ਖੇਤੀ ਕਰਨੀ ਸੁਖਾਲੀ ਹੋ ਜਾਵੇਗੀ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਰਹੱਦੀ ਵਾੜ ਨੂੰ ਮੁੜ ਸਥਾਪਿਤ ਕਰਕੇ ਲੱਖਾਂ ਏਕੜ ਜ਼ਮੀਨ ਨੂੰ ਖੋਲ੍ਹਣ, ਨਸ਼ਿਆਂ ਦੇ ਖਤਰੇ ਨੂੰ ਜੜ੍ਹਾਂ ਤੋਂ ਖਤਮ ਕਰਨ ਅਤੇ 2027 ਵਿਚ ਪੰਜਾਬ ਨੂੰ ਇਕ ਫ਼ੈਸਲਾਕੁੰਨ ਵਿਕਾਸ ਫਤਵੇ ਵੱਲ ਲਿਜਾਣ ਲਈ ਇਕੋ ਸਮੇਂ ਕੰਮ ਕਰ ਰਹੀ ਹੈ | ਉਨ੍ਹਾਂ ਨੇ ਅੱਗੇ ਕਿਹਾ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਸੂਬੇ ਅਤੇ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ ਅਤੇ ਉਨ੍ਹਾਂ ਨੇ ਸਿਸਟਮ ਨੂੰ ਤਬਾਹ ਕਰ ਦਿੱਤਾ, ਜਿਸ ਕਾਰਨ ਨੌਜਵਾਨ ਵਿਦੇਸ਼ ਜਾਣਾ ਚਾਹੁੰਦੇ ਸਨ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਨੇ 'ਯੁੱਧ ਨਸ਼ਿਆਂ ਵਿਰੁਧ' ਮੁਹਿੰਮ ਸ਼ੁਰੂ ਕੀਤੀ ਜਿਸ ਦੇ ਹਿੱਸੇ ਵਜੋਂ ਨਸ਼ੇ ਦੀ ਸਪਲਾਈ ਲਾਈਨ ਤੋੜ ਦਿੱਤੀ ਗਈ ਹੈ ਤੇ ਇਸ ਘਿਨਾਉਣੇ ਅਪਰਾਧ ਵਿਚ ਸ਼ਾਮਿਲ ਵੱਡੀਆਂ ਮੱਛੀਆਂ ਨੂੰ ਸਲਾਖਾਂ ਪਿੱਛੇ ਡੱਕਿਆ ਹੈ | ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਦੀ ਅਖੌਤੀ 'ਪੰਜਾਬ ਬਚਾਓ ਯਾਤਰਾ' ਦਾ ਅਸਲੀ ਨਾਂਅ 'ਪਰਿਵਾਰ ਬਚਾਓ ਯਾਤਰਾ' ਹੈ | ਪਿਛਲੇ ਕਈ ਸਾਲ ਸੂਬੇ ਨੂੰ ਲੁੱਟਣ ਤੋਂ ਬਾਅਦ ਉਹ ਪੰਜਾਬ ਨੂੰ ਕਿਸ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਇਸ ਦੌਰਾਨ ਮੁੱਖ ਮੰਤਰੀ ਨੇ ਕਸਬਾ ਅਟਾਰੀ ਦੇ ਦੋ ਹਾਕੀ ਉਲੰਪੀਅਨ ਜੁਗਰਾਜ ਸਿੰਘ ਜੋਗਾ ਅਤੇ ਸ਼ਮਸ਼ੇਰ ਸਿੰਘ ਸ਼ੇਰਾ ਡੀ.ਐਸ.ਪੀ. ਨੂੰ ਉਚੇਚੇ ਤੌਰ 'ਤੇ ਸਟੇਜ 'ਤੇ ਬੁਲਾ ਕੇ ਸਨਮਾਨਿਤ ਕੀਤਾ | ਇਸ ਮੌਕੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ, ਵਿਧਾਇਕ ਜਸਬੀਰ ਸਿੰਘ ਸੰਧੂ, ਵਿਧਾਇਕ ਅਜੇ ਗੁਪਤਾ, ਵਿਧਾਇਕਾ ਜੀਵਨਜੋਤ ਕੌਰ, ਵਿਧਾਇਕ ਦਲਬੀਰ ਸਿੰਘ ਟੌਂਗ, ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਸੰਧੂ, ਚੇਅਰਮੈਨ ਹੈਲਥ ਗੁਰਸ਼ਰਨ ਸਿੰਘ ਛੀਨਾ, ਗੁਰਦੇਵ ਸਿੰਘ ਲਾਖਨਾ, ਚੇਅਰਮੈਨ ਜਸਕਰਨ ਸਿੰਘ ਬੰਦੇਸ਼ਾ, ਜ਼ਿਲ੍ਹਾ ਸਕੱਤਰ ਗੁਰਸ਼ਰਨ ਸਿੰਘ ਗੋਲਡੀ ਬੱਲੇ ਬੱਲੇ, ਵਾਈਸ ਚੇਅਰਮੈਨ ਮਹਿਲਾ ਗੀਤਾ ਗਿੱਲ, ਅਭਿਸ਼ੇਕ ਬੰਸਲ, ਜ਼ਿਲ੍ਹਾ ਕਿਸਾਨ ਵਿੰਗ ਦੇ ਚੇਅਰਮੈਨ ਬਲਬੀਰ ਸਿੰਘ ਬੋਪਾਰਾਏ, ਪ੍ਰਧਾਨ ਕੁਲਵਿੰਦਰ ਸਿੰਘ ਔਲਖ ਰਾਜਾਸਾਂਸੀ, ਬਲਾਕ ਚੇਅਰਮੈਨ ਅਟਾਰੀ ਸੁਖਵਿੰਦਰ ਕੌਰ, ਯੂਥ ਜੁਆਇੰਟ ਸਕੱਤਰ ਸੋਨੂ ਅਵਸਥੀ ਅਟਾਰੀ, ਪ੍ਰਦੀਪ ਸਿੰਘ ਲਾਡਾ, ਯੂਥ ਪ੍ਰਧਾਨ ਗੁਰਪ੍ਰੀਤ ਸਿੰਘ, ਐੱਸ. ਸੀ. ਪ੍ਰਧਾਨ ਸੁਖਚੈਨ ਸਿੰਘ, ਕੁਲਦੀਪ ਸਿੰਘ ਮੱਥਰੇਵਾਲ, ਸਾਬਕਾ ਚੇਅਰਮੈਨ ਹਰਦੇਵ ਸਿੰਘ ਅਟਾਰੀ, ਹਰਦੇਵ ਸਿੰਘ ਗੌਂਸਾਬਾਦ ਬਲਾਕ ਪ੍ਰਧਾਨ, ਰਵਿੰਦਰ ਭੱਟੀ, ਬਲਦੇਵ ਸਿੰਘ ਢੋਡੀਵਿੰਡ, ਸਰਪੰਚ ਸਰਦੂਲ ਸਿੰਘ ਵਰਪਾਲ ਕਲਾਂ, ਬਲਾਕ ਪ੍ਰਧਾਨ ਸਤਵਿੰਦਰ ਸਿੰਘ, ਰਕੇਸ਼ ਕੁਮਾਰ ਬਲਾਕ ਪ੍ਰਧਾਨ, ਸਰਪੰਚ ਮਨਿੰਦਰ ਸਿੰਘ ਹੇਰ, ਮਨਦੀਪ ਸਿੰਘ ਹੇਰ ਮੀਡੀਆ ਇੰਚਾਰਜ ਹਲਕਾ ਅਟਾਰੀ ਸਮੇਤ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਣਕ ਦੀ ਖਰੀਦ ਲਈ ਕੇਂਦਰ ਮਾਪੰਦਡਾਂ 'ਚ ਢਿੱਲ ਦੇਣ ਅਤੇ ਐਗਰੋ–ਕੈਮੀਕਲਜ਼ ਭੰਡਾਰਨ ਲਈ ਸਹਾਈ ਹੋਏ <br/> ਅਗਲੀ ਖ਼ਬਰ ਸਾਬਕਾ ਮੁੱਖ ਮੰਤਰੀ ਚੰਨੀ ਵਲੋਂ ਨਕਲੀ ਦੁੱਧ ਬਣਾਉਣ ਦੀ ਵੀਡੀਓ ਵਾਇਰਲ ਕਰਨ 'ਤੇ ਡੇਅਰੀ ਸੈਕਟਰ ਨੂੰ ਲੱਗਾ ਧੱਕਾ <br/>...
Ad Position 24