05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸਾਬਕਾ ਮੰਤਰੀ ਭੁੱਲਰ ਦੇ ਪੀ.ਏ. ਦੀ ਵੀ ਜ਼ਮਾਨਤ ਅਰਜ਼ੀ ਰੱਦ <br/>

Ad Position 21
No active advertisement
ਅਜੀਤ ਡੈਸਕ 02-05-2026
ਅੰਮਿ੍ਤਸਰ, 1 ਮਈ (ਰੇਸ਼ਮ ਸਿੰਘ)-ਵੇਅਰ ਹਾਊਸ ਨਿਗਮ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਵਲੋਂ ਖੁਦਕੁਸ਼ੀ ਕਰਨ ਦੇ ਚਰਚਿਤ ਮਾਮਲੇ 'ਚ ਲੋੜੀਂਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪੀ. ਏ. ਦਿਲਬਾਗ ਸਿੰਘ ਦੀ ਅਗਾਊਾ ਜਮਾਨਤ ਅਰਜ਼ੀ ਅੱਜ ਇਥੇ ਜ਼ਿਲ੍ਹਾ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਵਲੋਂ ਰੱਦ ਕਰ ਦਿੱਤੀ ਗਈ ਹੈ | ਇਸ ਤੋਂ ਪਹਿਲਾਂ ਸਾਬਕਾ ਮੰਤਰੀ ਭੁੱਲਰ ਦੇ ਪਿਤਾ ਦੀ ਵੀ ਜਮਾਨਤ ਅਰਜ਼ੀ ਰੱਦ ਹੋ ਗਈ ਸੀ | ਦੂਜੇ ਪਾਸੇ ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਇਸ ਮਾਮਲੇ 'ਚ ਅੰਮਿ੍ਤਸਰ ਪੁਲਿਸ ਵਲੋਂ ਭੁੱਲਰ ਤੋਂ ਇਲਾਵਾ ਕਿਸੇ ਨੂੰ ਗਿ੍ਫਤਾਰ ਨਹੀਂ ਕੀਤਾ ਹੈ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਪੁਲਿਸ ਕਥਿਤ ਦੋਸ਼ੀਆਂ ਦਾ ਪੱਖ ਪੂਰ ਰਹੀ ਹੈ | ਦੱਸਣਯੋਗ ਹੈ ਕਿ ਵੇਅਰ ਹਾਊਸ ਦੇ ਮੈਨੇਜਰ ਰੰਧਾਵਾ ਵਲੋਂ 21 ਮਾਰਚ ਨੂੰ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਮਾਮਲੇ 'ਚ ਸਾਬਕਾ ਮੰਤਰੀ ਭੁੱਲਰ ਨੂੰ ਬੀਤੇ 23 ਮਾਰਚ ਨੂੰ ਫਤਹਿਗੜ੍ਹ ਸਾਹਿਬ ਦੇ ਖੇਤਰ ਗੋਬਿੰਦਗੜ੍ਹ ਮੰਡੀ ਤੋਂ ਪੁਲਿਸ ਨੇ ਕਾਬੂ ਕੀਤਾ ਸੀ, ਜੋ ਇਸ ਵੇਲੇ ਜੇਲ੍ਹ 'ਚ ਬੰਦ ਹਨ |

Ad Position 22
No active advertisement
ਪਿਛਲੀ ਖ਼ਬਰ ਮੋਗਾ ਦੇ ਡੀ.ਸੀ. ਦਫ਼ਤਰ 'ਚ ਖ਼ਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਦੋਸ਼ੀਆਂ ਨੂੰ ਪੰਜ ਸਾਲ ਦੀ ਸਜ਼ਾ <br/> ਅਗਲੀ ਖ਼ਬਰ ਮਾਣਹਾਨੀ ਮਾਮਲੇ 'ਚ ਮਾਨਸਾ ਦੀ ਅਦਾਲਤ ਵਲੋਂ ਮੁੱਖ ਮੰਤਰੀ ਨੂੰ 20 ਮਈ ਨੂੰ ਪੇਸ਼ ਹੋਣ ਦੇ ਹੁਕਮ <br/>
Ad Position 24
No active advertisement