05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮਈ ਮਹੀਨੇ ਦੀ ਸ਼ੁਰੂਆਤ 'ਚ ਹੀ ਲੋਕਾਂ ਨੂੰ ਲੱਗੇ ਮਹਿੰਗਾਈ ਦੇ ਝਟਕੇ ਬਾਜ਼ਾਰ 'ਚ ਤੇਜ਼ੀ ਨਾ ਹੋਣ ਦੇ ਬਾਵਜੂਦ ਆਉਣ ਵਾਲੇ ਸਮੇਂ 'ਚ ਚੀਜ਼ਾਂ ਹੋਰ ਹੋਣਗੀਆਂ ਮਹਿੰਗੀਆਂ <br/>

Ad Position 21
No active advertisement
ਅਜੀਤ ਡੈਸਕ 02-05-2026
ਜਲੰਧਰ, 1 ਮਈ (ਸ਼ਿਵ ਸ਼ਰਮਾ)- ਪੱਛਮੀ ਏਸ਼ੀਆ ਦੇ ਹਾਲਾਤ ਕਰਕੇ ਸਾਰੇ ਦੇਸ਼ਾਂ ਦੀ ਅਰਥਵਿਵਸਥਾ 'ਤੇ ਇਸ ਦਾ ਕਾਫ਼ੀ ਅਸਰ ਪਿਆ ਹੈ, ਪਰ ਜਿਸ ਤਰ੍ਹਾਂ ਨਾਲ ਇਕ ਮਹੀਨਾ ਪਹਿਲਾਂ ਹੀ ਇਹ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਸੀ ਕਿ 5 ਵਿਧਾਨ ਸਭਾ ਚੋਣਾਂ ਦੇ ਸਮਾਪਤ ਹੋਣ ਤੋਂ ਬਾਅਦ ਲੋਕਾਂ 'ਤੇ ਪੱਛਮੀ ਏਸ਼ੀਆ ਦੇ ਹਾਲਾਤ ਦਾ ਅਸਰ ਪੈਣ ਤੋਂ ਕਿਸੇ ਵੀ ਹਾਲਤ ਵਿਚ ਨਹੀਂ ਰੋਕਿਆ ਜਾ ਸਕੇਗਾ ਤਾਂ ਹੁਣ ਵਪਾਰਕ ਗੈਸ ਦੇ ਮਹਿੰਗਾ ਹੋਣ ਤੋਂ ਬਾਅਦ ਇਹ ਸੰਭਾਵਨਾ ਸੱਚ ਸਾਬਤ ਹੋਣ ਲੱਗ ਪਈ ਹੈ ਕਿ ਇਸ ਸਾਲ ਦਾ ਮਈ ਦਾ ਮਹੀਨਾ ਵੀ ਮਹਿੰਗਾ ਸਾਬਤ ਹੋਣ ਵਾਲਾ ਹੈ | ਕੇਂਦਰ ਵਲੋਂ ਚਾਹੇ ਤੇਲ ਅਤੇ ਗੈਸ ਦੀ ਸਪਲਾਈ ਨਿਰਵਿਘਨ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ ਪਰ ਜਿਹੜੀਆਂ ਕੀਮਤਾਂ ਵਧਾਈਆਂ ਗਈਆਂ ਹਨ, ਉਨ੍ਹਾਂ ਨੂੰ ਰੋਕਣਾ ਤਾਂ ਕੇਂਦਰ ਸਰਕਾਰ ਦੇ ਆਪਣੇ ਵੱਸ ਵਿਚ ਨਹੀਂ ਸੀ | ਗੈਸ ਅਤੇ ਤੇਲ ਦੀ ਸਪਲਾਈ ਸਮੁੰਦਰੀ ਰਸਤੇ ਹੀ ਆਉਂਦੀ ਹੈ ਤਾਂ ਇਸ ਦੇ ਕਿਰਾਏ ਭਾੜੇ ਵਿਚ ਵੀ ਕਾਫ਼ੀ ਵਾਧਾ ਹੋ ਗਿਆ ਹੈ | ਉਂਜ ਹੁਣ ਕੱਚੇ ਤੇਲ ਦੀਆਂ ਕੀਮਤਾਂ ਰਿਕਾਰਡ 126 ਡਾਲਰ ਪ੍ਰਤੀ ਬੈਰਲ ਹੋਣ ਤੋਂ ਬਾਅਦ ਹੁਣ ਤੇਲ ਖੇਤਰ ਦੇ ਕਾਰੋਬਾਰੀਆਂ ਦੀ ਇਹ ਸੰਭਾਵਨਾ ਵੀ ਸੱਚ ਹੋਣ ਵਾਲੀ ਹੈ ਕਿ ਆਉਂਦੇ ਸਮੇਂ ਵਿਚ ਤੇਲ ਕੰਪਨੀਆਂ ਵੀ ਤੇਲ ਕੀਮਤਾਂ ਵਿਚ ਵਾਧਾ ਕਰ ਸਕਦੀਆਂ ਹਨ | ਉਧਰ ਮੰਡੀ ਕਾਰੋਬਾਰੀਆਂ ਦਾ ਕਹਿਣਾ ਸੀ ਕਿ ਚਾਹੇ ਅਜੇ ਕਾਰੋਬਾਰ ਵਿਚ ਕਾਫ਼ੀ ਮੰਦਾ ਹੈ ਕਿਉਂਕਿ ਇਸ ਵੇਲੇ ਵਿਆਹ ਸਮਾਗਮ ਵੀ ਕਰੀਬ ਬੰਦ ਹਨ ਤੇ ਇਸ ਤੋਂ ਇਲਾਵਾ ਪ੍ਰਵਾਸੀ ਮਜ਼ਦੂਰ ਵੀ ਵੱਡੀ ਗਿਣਤੀ ਵਿਚ ਕਣਕ ਦੀ ਕਟਾਈ ਜਾਂ ਹੋਰ ਕੰਮਾਂ ਕਰਕੇ ਇਨ੍ਹਾਂ ਦਿਨਾਂ ਵਿਚ ਵਾਪਸ ਆਪਣੇ ਘਰਾਂ ਨੂੰ ਚਲੇ ਗਏ ਹਨ ਜਿਸ ਕਰਕੇ ਖਾਣ ਵਾਲੇ ਤੇਲਾਂ, ਆਟੇ, ਮੈਦੇ ਦੀ ਖਪਤ ਵਿਚ ਕਾਫ਼ੀ ਕਮੀ ਹੈ | ਮਲੇਸ਼ੀਆ, ਇੰਡੋਨੇਸ਼ੀਆ ਤੋਂ ਪਾਮ ਤੇਲ ਸਮੇਤ ਹੋਰ ਖਾਣ ਵਾਲੇ ਤੇਲਾਂ ਨੂੰ ਦਰਾਮਦ ਕੀਤਾ ਜਾਂਦਾ ਹੈ ਪਰ ਕੱਚੇ ਤੇਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਇਨ੍ਹਾਂ ਨੂੰ ਲਿਆਉਣ ਦੇ ਭਾੜੇ ਵਧ ਗਏ ਹਨ | ਖਾਣ ਵਾਲੇ ਤੇਲਾਂ ਨੂੰ ਲਿਆਉਣ ਦਾ ਭਾੜਾ ਵਧਣ ਕਰਕੇ ਜਿਥੇ ਇਨ੍ਹਾਂ ਦੀਆਂ ਕੀਮਤਾਂ ਵਿਚ ਹੋਰ ਤੇਜ਼ੀ ਆਉਣੀ ਸੀ ਪਰ ਅਜੇ ਬਾਜ਼ਾਰ ਮੰਦੇ 'ਚ ਹਨ ਤੇ ਇਸ ਕਰਕੇ ਇਸ ਦੀਆਂ ਕੀਮਤਾਂ ਰੁਕੀਆਂ ਹੋਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਜਸਦੇਵ ਪਬਲਿਕ ਸਕੂਲ ਕੌਲੀ ਵਿਖੇ ਮਜ਼ਦੂਰ ਦਿਵਸ ਮਨਾਇਆ <br/> ਅਗਲੀ ਖ਼ਬਰ ਅੰਤਰਰਾਸ਼ਟਰੀ ਸਾਈਬਰ ਠੱਗੀ ਗਰੋਹ ਭਾਰਤੀ ਨੌਜਵਾਨਾਂ ਨੂੰ ਕੰਬੋਡੀਆ, ਮਿਆਂਮਾਰ ਅਤੇ ਲਾਓਸ ਆਦਿ ਵਿਚ ਗ਼ੁਲਾਮ ਬਣਾ ਕੇ ਕਰਵ...
Ad Position 24
No active advertisement