21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਇਕ ਵਿਅਕਤੀ ਦਾ ਕਤਲ <br/>

Ad Position 21
No active advertisement
ਅਜੀਤ ਡੈਸਕ 16-05-2026
ਚੱਬਾ (ਅੰਮਿ੍ਤਸਰ), 15 ਮਈ (ਜੱਸਾ ਅਣਜਾਣ)-ਥਾਣਾ ਚਾਟੀਵਿੰਡ ਅਧੀਨ ਪੈਂਦੀ ਪੁਲਿਸ ਚੌਕੀ ਬਹੋੜੂ ਦੇ ਨਜ਼ਦੀਕ ਪੁਲ ਬਹੋੜੂ ਤੋਂ ਵਾਇਆ ਮੰਡਿਆਲਾ ਰੋਡ 'ਤੇ ਪਿੰਡ ਭੋਜੀਆਂ ਦੇ ਇੱਕ ਵਿਅਕਤੀ ਦਾ ਕਤਲ ਹੋਣ ਦਾ ਸਮਾਚਾਰ ਹੈ | ਚੌਕੀ ਇੰਚਾਰਜ ਹਰਜਿੰਦਰ ਸਿੰਘ ਬੱਲ ਨੇ ਮਿ੍ਤਕ ਡੇਵਿਡ ਮਸੀਹ ਦੀ ਪਤਨੀ ਰਿੰਪੀ ਅਤੇ ਉਸ ਦੇ ਪੁੱਤਰ ਸੈਮੁਅਲ ਵਲੋਂ ਲਿਖਾਈ ਦਰਖਾਸਤ ਦੇ ਬਿਆਨਾਂ ਅਨੁਸਾਰ ਦੱਸਿਆ ਕਿ ਰਿੰਪੀ ਦੇ ਪਤੀ ਡੇਵਿਡ ਮਸੀਹ ਦੇ ਪਿੰਡ ਵਿਚ ਜੋਤੀ ਪਤਨੀ ਅਸ਼ੋਕ ਮਸੀਹ ਪੁੱਤਰ ਮੰਗੀ ਮਸੀਹ ਵਾਸੀ ਭੋਜੀਆਂ ਜ਼ਿਲ੍ਹਾ ਤਰਨਤਾਰਨ ਨਾਲ ਨਾਜਾਇਜ਼ ਸੰਬੰਧ ਸਨ | ਬੀਤੇ ਦਿਨੀਂ ਡੇਵਿਡ ਮਸੀਹ ਆਪਣੀ ਪ੍ਰੇਮਿਕਾ ਜੋਤੀ ਨੂੰ ਲੈ ਕੇ ਮੋਟਰਸਾਈਕਲ 'ਤੇ ਅੱਡਾ ਝਬਾਲ ਤੋਂ ਅੰਮਿ੍ਤਸਰ ਨੂੰ ਜਾ ਰਿਹਾ ਸੀ ਤਾਂ ਇਸੇ ਦੌਰਾਨ ਅਸ਼ੋਕ ਮਸੀਹ ਤੇ ਉਸ ਦਾ ਲੜਕਾ ਅਭਿਸ਼ੇਕ ਅਤੇ ਇਮਾਨੁਏਲ ਉਰਫ ਮਾਨੀ ਪੁੱਤਰ ਲਾਡੀ ਮਸੀਹ ਵਾਸੀਆਨ ਭੋਜੀਆਂ ਨੇ ਉਸ 'ਤੇ ਤੇਜ਼ਧਾਰ ਹਥਿਆਰ (ਕਿਰਚ) ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਡੇਵਿਡ ਗੰਭੀਰ ਜ਼ਖ਼ਮੀ ਹੋ ਗਿਆ ਤੇ ਸਿਵਲ ਹਸਪਤਾਲ ਅੰਮਿ੍ਤਸਰ ਵਿਖੇ ਜ਼ਖ਼ਮਾਂ ਦੀ ਤਾਬ ਨਾ ਸਹਿੰਦੇ ਹੋਏ ਉਸ ਦੀ ਮੌਤ ਹੋ ਗਈ | ਪੁਲਿਸ ਨੇ ਦੋਸ਼ੀਆਂ 'ਤੇ ਪਰਚਾ ਦਰਜ ਕਰਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਕਿਤੇ ਕੋਰੋਨਾ ਵਰਗੇ ਤਾਂ ਨਹੀਂ ਬਣਨ ਜਾ ਰਹੇ ਹਾਲਾਤ? <br/> ਅਗਲੀ ਖ਼ਬਰ ਬੋਰਡ ਵਲੋਂ 10ਵੀਂ ਤੇ 12ਵੀਂ ਸ਼੍ਰੇਣੀ ਦੀਆਂ ਰੀ-ਚੈਕਿੰਗ/ਰੀ-ਵੈਲੂਏਸ਼ਨ ਲਈ ਫ਼ਾਰਮ ਭਰਨ ਦੀ ਆਖਰੀ ਤਰੀਕ 30 ਮਈ
Ad Position 24