20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਰਾਸਾ ਪੰਜਾਬ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਸਰਕਾਰ ਖ਼ਿਲਾਫ਼ ਖੋਲਿ੍ਹਆ ਮੋਰਚਾ <br/>

Ad Position 21
No active advertisement
ਅਜੀਤ ਡੈਸਕ 16-05-2026

ਨਿੱਜੀ ਸਕੂਲਾਂ 'ਤੇ ਬੇਲੋੜਾ ਦਬਾਅ ਪਾਉਣ ਤੇ ਲਗਾਤਾਰ ਤੰਗ-ਪ੍ਰੇਸ਼ਾਨ ਕਰਨ ਦੇ ਲਾਏ ਦੋਸ਼
ਅੰਮਿ੍ਤਸਰ, 15 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਮਾਨਤਾ ਪ੍ਰਾਪਤ ਤੇ ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ (ਰਜਿ:) ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਜਗਤਪਾਲ ਮਹਾਜਨ ਅਤੇ ਜਨਰਲ ਸਕੱਤਰ ਸੁਜੀਤ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਹੋਈ, ਜਿਸ 'ਚ ਸੂਬੇ ਭਰ ਦੇ ਨਿੱਜੀ ਸਕੂਲਾਂ ਨਾਲ ਸੰਬੰਧਿਤ ਵੱਖ-ਵੱਖ ਗੰਭੀਰ ਮਸਲਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਐਸੋਸੀਏਸ਼ਨ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਆਪਣੀਆਂ ਗ਼ੈਰ-ਜ਼ਰੂਰੀ ਅਤੇ ਗ਼ੈਰ-ਸੰਵਿਧਾਨਕ ਨੀਤੀਆਂ ਰਾਹੀਂ ਨਿੱਜੀ ਸਕੂਲਾਂ 'ਤੇ ਬੇਲੋੜਾ ਦਬਾਅ ਪਾ ਰਿਹਾ ਹੈ ਤੇ ਉਨ੍ਹਾਂ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਰਾਸਾ ਪੰਜਾਬ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੀਆਂ ਨੀਤੀਆਂ 'ਚ ਸੁਧਾਰ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿਚ ਸੂਬਾ ਪੱਧਰੀ ਸੰਘਰਸ਼ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ | ਇਸ ਮੌਕੇ ਸੁਸ਼ੀਲ ਅਗਰਵਾਲ, ਕਮਲਜੋਤ ਸਿੰਘ, ਗੌਰਵ ਅਰੋੜਾ, ਪੁਨੀਤ ਗੁਪਤਾ, ਸੁਜੀਤ ਕੁਮਾਰ ਸ਼ਰਮਾ, ਸੁਖਵਿੰਦਰ ਸਿੰਘ ਭੱਲਾ, ਸਮੀਰ ਭਾਟੀਆ, ਸ਼ੁੱਭਮ ਪਿਪਲਾਨੀ, ਅਜੈ ਕਨਵਰ, ਕੁਨਾਲ, ਸੁਮਿਤ ਪੁਰੀ, ਜਤਿੰਦਰ ਵਿਰਕ, ਬਚਿਤ੍ਰ ਸਿੰਘ, ਰੋਹਿਤ ਕੁਮਾਰ, ਯਦਵਿੰਦਰ, ਜਗਜੀਤ ਸਿੰਘ, ਮਹਿਕ ਮਹਾਜਨ, ਸੁਚੇਤਾ ਮਹਿਰਾ, ਕੁਲਵਿੰਦਰ, ਰਿਤੂ ਸ਼ਰਮਾ, ਦਿਨੇਸ਼ ਕਪੂਰ, ਜਤਿੰਦਰਪਾਲ ਸਿੰਘ, ਸੋਹਣ ਸਿੰਘ, ਅਮਰਜੀਤ, ਰਾਜੇਸ਼ ਪ੍ਰਭਾਕਰ, ਅਰੁਣ ਮਸੋਤਰਾ, ਅਭਿਸ਼ੇਕ ਪੁਰੀ, ਹਰਸਿਮਰਨ ਸਿੰਘ, ਪਿ੍ੰ: ਰਮਾ ਮਹਾਜਨ, ਸੰਜੀਵ ਗੁਲਾਟੀ, ਮੋਹਿਤ ਮਹਾਜਨ ਅਤੇ ਹੀਨਾ ਰਾਣਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ 2.58 ਕਰੋੜ ਦਾ ਸੋਨਾ ਕੀਤਾ ਜ਼ਬਤ <br/> ਅਗਲੀ ਖ਼ਬਰ ਕਿਤੇ ਕੋਰੋਨਾ ਵਰਗੇ ਤਾਂ ਨਹੀਂ ਬਣਨ ਜਾ ਰਹੇ ਹਾਲਾਤ? <br/>
Ad Position 24