ਜਲੰਧਰ, 23 ਮਈ (ਅ.ਬ.)-ਸ੍ਰੀ ਸੁਖਮਨੀ ਗਰੁੱਪ ਆਫ ਇੰਸਟੀਚਿਊਸ਼ਨਜ਼ ਇਲਾਕੇ ਦੇ ਸਭ ਤੋਂ ਪੁਰਾਣੇ ਸਿੱਖਿਆ ਸੰਸਥਾਨਾਂ ਵਿਚੋਂ ਇੱਕ ਹੈ, ਜਿਸ ਦੀ ਸਥਾਪਨਾ ਸਾਲ 1972 ਵਿਚ 'ਸੇਵਾ ਆਪਣੇ ਆਪ ਤੋਂ ਪਹਿਲਾਂ' ਦੇ ਸਿਧਾਂਤ ਨਾਲ ਉੱਚ ਗੁਣਵੱਤਾ ਵਾਲੇ ਪੇਸ਼ੇਵਰ ਤਿਆਰ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ | ਪ੍ਰੋ. ਅਵਤਾਰ ਸਿੰਘ ਵਲੋਂ ਸਥਾਪਤ ਇਸ ਗਰੁੱਪ ਦੀ ਅਗਵਾਈ ਇਸ ਵੇਲੇ ਕੰਵਲਜੀਤ ਸਿੰਘ (ਚੇਅਰਮੈਨ, ਸ਼੍ਰੀ ਸੁਖਮਨੀ ਗਰੁੱਪ) ਅਤੇ ਡਾ. ਦਮਨਜੀਤ ਸਿੰਘ (ਡਾਇਰੈਕਟਰ, ਸ਼੍ਰੀ ਸੁਖਮਨੀ ਗਰੁੱਪ) ਕਰ ਰਹੇ ਹਨ | ਸਮੇਂ ਦੇ ਨਾਲ ਇਹ ਗਰੁੱਪ ਸਿੱਖਿਆ ਦੇ ਖੇਤਰ ਵਿਚ ਇੱਕ ਮਾਣਯੋਗ ਅਤੇ ਪ੍ਰਸਿੱਧ ਕੇਂਦਰ ਬਣ ਚੁੱਕਾ ਹੈ | ਪਿਛਲੇ 54 ਸਾਲਾਂ ਤੋਂ ਸ਼੍ਰੀ ਸੁਖਮਨੀ ਗਰੁੱਪ ਸਿੱਖਿਅਕ ਉਤਕਿ੍ਸ਼ਟਤਾ ਲਈ ਜਾਣਿਆ ਜਾਂਦਾ ਹੈ ਅਤੇ ਇੰਜੀਨੀਅਰਿੰਗ, ਮੈਡੀਕਲ, ਮੈਨੇਜਮੈਂਟ, ਕੰਪਿਊਟਰ ਐਪਲੀਕੇਸ਼ਨਜ਼, ਲਾਅ, ਫਾਰਮੇਸੀ, ਹੋਸਪਿਟੈਲਿਟੀ ਮੈਨੇਜਮੈਂਟ, ਨਰਸਿੰਗ, ਕਾਮਰਸ ਅਤੇ ਸਕੂਲੀ ਸਿੱਖਿਆ ਦੇ ਖੇਤਰਾਂ ਵਿਚ ਗੁਣਵੱਤਾ ਭਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ | ਪੰਜਾਬ ਵਿਚ ਸਥਿਤ ਇਸ ਦੇ ਸੰਸਥਾਨਾਂ ਵਿਚ ਦੇਸ਼ ਭਰ ਤੋਂ ਵਿਦਿਆਰਥੀ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਕੋਰਸਾਂ ਲਈ ਦਾਖਲੇ ਲੈਂਦੇ ਹਨ | ਸ਼੍ਰੀ ਸੁਖਮਨੀ ਗਰੁੱਪ ਦਾ ਮੁੱਖ ਉਦੇਸ਼ ਵਿਸ਼ਵ-ਪੱਧਰੀ ਸਿੱਖਿਆ ਅਤੇ ਪੇਸ਼ੇਵਰ ਟ੍ਰੇਨਿੰਗ ਮੁਹੱਈਆ ਕਰਵਾਉਣਾ ਹੈ | ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਸੰਸਥਾ ਵਲੋਂ ਮੁੱਲ-ਆਧਾਰਿਤ ਸਿੱਖਿਆ 'ਤੇ ਵੀ ਖਾਸ ਧਿਆਨ ਦਿੱਤਾ ਜਾਂਦਾ ਹੈ ਤਾਂ ਜੋ ਵਿਦਿਆਰਥੀ ਜੀਵਨ ਦੀਆਂ ਅਸਲ ਚੁਣੌਤੀਆਂ ਦਾ ਸਫਲਤਾਪੂਰਵਕ ਸਾਹਮਣਾ ਕਰ ਸਕਣ |
ਸ੍ਰੀ ਸੁਖਮਨੀ ਗਰੁੱਪ ਆਫ ਇੰਸਟੀਚਿਊਸ਼ਨਜ਼ ਡੇਰਾਬੱਸੀ ਵਿਚ ਦਾਖਲੇ ਜੋਰਾਂ-ਸ਼ੋਰਾਂ ਨਾਲ ਸ਼ੁਰੂ <br/>
ਅਜੀਤ ਡੈਸਕ
24-05-2026