02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵੇਰਕਾ ਵਿਚ ਚਾਰੇ ਦੇ ਸਬਸਿਡੀ ਬੀਜ ਦੇ ਨਾਂਅ 'ਤੇ ਹੋਇਆ ਬਹੁ ਕਰੋੜੀ ਘਪਲਾ-ਟੀਨਾ ਚੌਧਰੀ, ਕਰੋੜਾਂ ਦੇ ਘਪਲੇ ਦੀ ਸੀ.ਬੀ.ਆਈ. ਜਾਂਚ ਦੀ ਕੀਤੀ ਮੰਗ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-05-2026

ਚੰਡੀਗੜ੍ਹ, 23 ਮਈ (ਵਿਕਰਮਜੀਤ ਸਿੰਘ ਮਾਨ)-ਅੱਜ ਪੰਜਾਬ ਕਾਂਗਰਸ ਭਵਨ ਵਿਖੇ ਹੋਈ ਪ੍ਰੈੱਸ ਕਾਨਫ਼ਰੰਸ ਦੌਰਾਨ ਕਾਂਗਰਸ ਦੀ ਸੀਨੀਅਰ ਆਗੂ ਟੀਨਾ ਚੌਧਰੀ ਤੇ ਹੁਸ਼ਿਆਰਪੁਰ ਤੋਂ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਚਰਨਜੀਤ ਸਿੰਘ ਬਰਾੜ ਨੇ ਵੇਰਕਾ ਮਿਲਕ ਫੈੱਡ ਵਿਚ ਕਿਸਾਨਾਂ ਨੂੰ ਸਬਸਿਡੀ 'ਤੇ ਦਿੱਤੇ ਜਾਣ ਵਾਲੇ ਪਸ਼ੂ ਚਾਰੇ ਦੇ ਬੀਜ ਵਿਚ ਕਰੋੜਾਂ ਰੁਪਏ ਦੇ ਘਪਲੇ ਦੇ ਦੋਸ਼ ਲਗਾਏ | ਇਸ ਮੌਕੇ ਟੀਨਾ ਚੌਧਰੀ ਨੇ ਕਿਹਾ ਕਿ ਸਾਲ 2025 ਵਿਚ ਵੇਰਕਾ ਮਿਲਕ ਫੈੱਡ ਵਲੋਂ ਕਿਸਾਨਾਂ ਨੂੰ 30 ਫੀਸਦੀ ਸਬਸਿਡੀ 'ਤੇ ਹਾਈਬਿ੍ਡ ਮੱਕੀ ਦਾ ਬੀਜ ਮੁਹੱਈਆ ਕਰਵਾਉਣ ਲਈ ਟੈਂਡਰ ਜਾਰੀ ਕੀਤੇ ਗਏ ਸਨ | ਇਹ ਟੈਂਡਰ ਮਾਨਸਾ ਦੀ ਫ਼ਰਮ ਨਵ-ਦੁਰਗਾ ਟਰੇਡਿੰਗ ਕੰਪਨੀ ਨੂੰ ਦਿੱਤਾ ਗਿਆ | ਦੋਸ਼ ਹੈ ਕਿ ਫ਼ਰਮ ਵਲੋਂ ਸਿਰਫ਼ ਬੀਜਾਂ ਦੇ ਬਿੱਲ ਦਿੱਤੇ ਗਏ, ਜਦਕਿ ਅਸਲ ਵਿਚ ਬੀਜਾਂ ਦੀ ਸਪਲਾਈ ਨਹੀਂ ਕੀਤੀ ਗਈ | ਉਨ੍ਹਾਂ ਦੋਸ਼ ਲਗਾਇਆ ਗਿਆ ਕਿ ਇਕ ਬੰਦ ਪਈ ਟਰਾਂਸਪੋਰਟ ਕੰਪਨੀ ਦੀਆਂ ਫ਼ਰਜ਼ੀ ਬਿਲਟੀਆਂ ਦੀ ਵਰਤੋਂ ਕਰਕੇ ਇਹ ਦਰਸਾਇਆ ਗਿਆ ਕਿ ਬੀਜ ਵੇਰਕਾ ਦੇ ਗੋਦਾਮਾਂ ਤੱਕ ਪਹੁੰਚਾ ਦਿੱਤੇ ਗਏ ਹਨ | ਇਸ ਤੋਂ ਬਾਅਦ ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ ਵਲੋਂ ਇਨ੍ਹਾਂ ਫ਼ਰਜ਼ੀ ਬਿੱਲਾਂ ਨੂੰ ਆਪਣੇ ਰਿਕਾਰਡ ਵਿਚ ਦਰਜ ਕਰਕੇ ਵੱਖ-ਵੱਖ ਦੁੱਧ ਤੇ ਪਸ਼ੂ ਕੇਂਦਰਾਂ ਵਿਚ ਵੰਡਿਆ ਹੋਇਆ ਵਿਖਾਇਆ ਗਿਆ | ਅੱਗੇ ਇਨ੍ਹਾਂ ਕੇਂਦਰਾਂ ਤੋਂ ਬੀਜਾਂ ਦੀ ਸਪਲਾਈ ਵੇਰਕਾ ਸੁਸਾਇਟੀਆਂ ਤੱਕ ਦਿਖਾ ਕੇ ਪੂਰਾ ਰਿਕਾਰਡ ਤਿਆਰ ਕੀਤਾ ਗਿਆ, ਜਦਕਿ ਅਸਲ ਵਿਚ ਕਿਸਾਨਾਂ ਤੱਕ ਕੋਈ ਵੀ ਬੀਜ ਨਹੀਂ ਪਹੁੰਚਿਆ | ਟੀਨਾ ਚੌਧਰੀ ਅਤੇ ਚਰਨਜੀਤ ਸਿੰਘ ਬਰਾੜ ਨੇ ਦੋਸ਼ ਲਗਾਇਆ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਦੁੱਧ ਦੀ ਭੁਗਤਾਨ ਰਕਮ ਨਕਦ ਦੇ ਕੇ ਵਾਊਚਰਾਂ 'ਤੇ ਦਸਤਖ਼ਤ ਕਰਵਾਏ ਗਏ ਤੇ ਬਾਅਦ ਵਿਚ ਰਿਕਾਰਡ ਵਿਚ ਦਰਸਾਇਆ ਗਿਆ ਕਿ ਕਿਸਾਨਾਂ ਨੇ ਚਾਰੇ ਦਾ ਬੀਜ ਖਰੀਦਿਆ ਹੈ ਤੇ ਉਸ ਦੀ ਰਕਮ ਉਨ੍ਹਾਂ ਦੇ ਦੁੱਧ ਦੇ ਬਿੱਲਾਂ ਵਿਚੋਂ ਕੱਟ ਲਈ ਗਈ ਹੈ | ਇਸ ਪੂਰੀ ਪ੍ਰਕਿਰਿਆ ਰਾਹੀਂ ਕਿਸਾਨਾਂ ਤੇ ਵੇਰਕਾ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਪਹੁੰਚਾਇਆ ਗਿਆ | ਇਨ੍ਹਾਂ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਨਿਰਪੱਖ ਤੇ ਸੀ.ਬੀ.ਆਈ. ਜਾਂਚ ਕਰਵਾਈ ਜਾਵੇ ਤਾਂ ਜੋ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋ ਸਕੇ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਭਲਕੇ ਮਨਾਇਆ ਜਾਵੇਗਾ ਦਸਮੀ ਦਾ ਦਿਹਾੜਾ ਅਗਲੀ ਖ਼ਬਰ ਮੁਹਾਲੀ ਅਦਾਲਤ ਨੇ ਨਹੀਂ ਦਿੱਤੀ ਅਕਾਲੀ ਆਗੂ ਜਸਕਰਨਜੀਤ ਸਿੰਘ ਨੂੰ ਗਿ੍ਫ਼ਤਾਰ ਕਰਨ ਦੀ ਮਨਜ਼ੂਰੀ <br/>
Ad Position 24