16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਤੇਲ ਕੀਮਤਾਂ ਕਰਕੇ ਬਰੈੱਡ ਵੀ ਹੋਈ ਮਹਿੰਗੀ

Ad Position 21
repet_subhas-goyals [Copy P29]
ਅਜੀਤ ਡੈਸਕ 28-05-2026
ਜਲੰਧਰ, 27 ਮਈ (ਸ਼ਿਵ)-ਤੇਲ ਕੀਮਤਾਂ ਵਿਚ ਲਗਾਤਾਰ ਵਾਧੇ ਕਾਰਨ ਲੋਕਾਂ ਨੂੰ ਲਗਾਤਾਰ ਮਹਿੰਗਾਈ ਦੇ ਝਟਕੇ ਲੱਗ ਰਹੇ ਹਨ | ਤੇਲ ਮਹਿੰਗਾ ਹੋਣ ਕਰਕੇ ਗੱਡੀਆਂ ਦੇ ਕਿਰਾਏ ਵਿਚ ਵਾਧਾ ਹੋਇਆ ਹੈ ਤਾਂ ਇਸ ਕਰਕੇ ਹੁਣ ਇਸਦਾ ਅਸਰ ਲੋਕਾਂ ਦੇ ਰੋਜ਼ਾਨਾ ਕੰਮ ਵਿਚ ਆਉਣ ਵਾਲੀਆਂ ਚੀਜ਼ਾਂ 'ਤੇ ਵੀ ਪਿਆ ਹੈ ਤੇ ਤੇਲ ਕੀਮਤਾਂ ਵਾਧੇ ਕਾਰਨ ਬਰੈੱਡ ਵੀ ਮਹਿੰਗੀ ਹੋ ਗਈ ਹੈ | 400 ਗਰਾਮ ਵਾਲੀ ਬਰੈੱਡ ਦੀ ਕੀਮਤ ਵਿਚ ਹੀ 5 ਰੁਪਏ ਦਾ ਵਾਧਾ ਹੋ ਗਿਆ ਹੈ ਤੇ ਆਉਣ ਵਾਲੇ ਦਿਨਾਂ ਵਿਚ ਹੋਰਾਂ ਵਲੋਂ ਵੀ ਇਸ ਦੀਆਂ ਕੀਮਤਾਂ ਵਿਚ ਵਾਧਾ ਹੋਣ ਦੀ ਸੰਭਾਵਨਾ ਹੈ | ਸਥਾਨਕ ਪੱਧਰ 'ਤੇ ਬੇਕਰੀਆਂ ਵਿਚ ਤਿਆਰ ਹੋਣ ਵਾਲੀਆਂ ਬਰੈੱਡਾਂ ਦੀ ਕੀਮਤ ਕੁੱਝ ਜ਼ਿਆਦਾ ਹੁੰਦੀ ਹੈ ਕਿਉਂਕਿ ਉਨ੍ਹਾਂ ਵਲੋਂ ਘੱਟ ਗਿਣਤੀ ਵਿਚ ਬਰੈੱਡਾਂ ਤਿਆਰ ਹੁੰਦੀਆਂ ਹਨ ਤਾਂ ਇਸ ਕਰਕੇ ਉਨ੍ਹਾਂ ਦਾ ਖਰਚਾ ਜ਼ਿਆਦਾ ਹੁੰਦਾ ਹੈ | ਅੱਜ ਕਈ ਲੋਕਾਂ ਨੇ ਜਦੋਂ ਬਰੈੱਡ ਖ਼ਰੀਦੀ ਤਾਂ 400 ਗਰਾਮ ਦੀ ਬਰੈੱਡ ਪਹਿਲਾਂ ਨਾਲੋਂ 4 ਰੁਪਏ ਮਹਿੰਗੀ ਸੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੁਲਿਸ ਤੇ ਸਿਵਲ ਕੱਪੜਿਆਂ ਵਿਚ ਮੌਜੂਦ ਲੋਕਾਂ ਨੇ ਮੇਰੇ ਨਾਲ ਧੱਕਾ-ਮੁੱਕੀ ਕੀਤੀ-ਬਿੱਟੂ <br/> ਅਗਲੀ ਖ਼ਬਰ ਮੂਨਕ 'ਚ ਵਿਆਹ ਦਾ ਖਾਣਾ ਖਾਣ ਨਾਲ ਬੱਚਿਆਂ ਸਮੇਤ 125 ਲੋਕ ਬਿਮਾਰ ਮਿਲਾਵਟ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨ ਲਿਆਵਾ...
Ad Position 24