16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪੰਜਾਬ ਪੁਲਿਸ ਤੇ ਸਿਵਲ ਕੱਪੜਿਆਂ ਵਿਚ ਮੌਜੂਦ ਲੋਕਾਂ ਨੇ ਮੇਰੇ ਨਾਲ ਧੱਕਾ-ਮੁੱਕੀ ਕੀਤੀ-ਬਿੱਟੂ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-05-2026
ਨਵੀਂ ਦਿੱਲੀ, 27 ਮਈ (ਉਪਮਾ ਡਾਗਾ ਪਾਰਥ)-ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਭਗਵੰਤ ਮਾਨ ਸਰਕਾਰ 'ਤੇ ਨਗਰ ਨਿਗਮ ਚੋਣਾਂ ਦੌਰਾਨ ਪੰਜਾਬ ਪੁਲਿਸ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਭਾਜਪਾ ਵਰਕਰਾਂ ਤੇ ਵਿਰੋਧੀ ਧਿਰ ਦੇ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ¢ ਧੂਰੀ ਦੀ ਹਾਲੀਆ ਘਟਨਾ ਦਾ ਜ਼ਿਕਰ ਕਰਦਿਆਂ ਬਿੱਟੂ ਨੇ ਸਵਾਲ ਉਠਾਇਆ ਕਿ ਸੀਨੀਅਰ ਭਾਜਪਾ ਆਗੂ ਓਾਕਾਰ ਸਿੰਘ ਨੂੰ ਕਿਉਂ ਹਿਰਾਸਤ ਵਿਚ ਲਿਆ ਗਿਆ ਤੇ ਉਨ੍ਹਾਂ ਨੂੰ ਖੁਦ ਕਿਉਂ ਰੋਕਿਆ ਗਿਆ ਜਦਕਿ ਉਨ੍ਹਾਂ ਨੇ ਨਾ ਤਾਂ ਧੂਰੀ ਵਿਚ ਦਾਖਲ ਹੋਇਆ ਸੀ ਤੇ ਨਾ ਹੀ ਕਿਸੇ ਕਾਨੂੰਨ ਦੀ ਉਲੰਘਣਾ ਕੀਤੀ ਸੀ ¢ ਉਨ੍ਹਾਂ ਕਿਹਾ, ਮੈਂ ਧੂਰੀ ਦੇ ਵੋਟਰਾਂ ਤੇ ਭਾਜਪਾ ਵਰਕਰਾਂ ਨਾਲ ਪਹਿਲਾਂ ਹੀ ਵਾਅਦਾ ਕੀਤਾ ਸੀ ਕਿ ਜੇ ਉਨ੍ਹਾਂ ਨਾਲ ਕੋਈ ਗੈਰਕਾਨੂੰਨੀ ਕਾਰਵਾਈ ਹੋਈ ਤਾਂ ਮੈਂ ਉਨ੍ਹਾਂ ਦੇ ਨਾਲ ਖੜ੍ਹਾ ਰਹਾਂਗਾ | ਬਿੱਟੂ ਨੇ ਕਿਹਾ ਕਿ ਪੁਲਿਸ ਕਰਮਚਾਰੀਆਂ ਦੇ ਨਾਲ ਸਿਵਲ ਕੱਪੜਿਆਂ ਵਿਚ ਅਣਪਛਾਤੇ ਲੋਕ ਨੇ ਮੇਰੇ ਨਾਲ ਧੱਕਾ ਮੁੱਕੀ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ¢ ਸੱਚਾਈ ਨੂੰ ਜ਼ਬਰ, ਰਾਜਨੀਤਿਕ ਬਦਲੇ ਜਾਂ ਡਰ ਦੇ ਜ਼ਰੀਏ ਦਬਾਇਆ ਨਹੀਂ ਜਾ ਸਕਦਾ¢

Ad Position 22
No active advertisement
ਪਿਛਲੀ ਖ਼ਬਰ ਸਿੱਖ ਜਥੇਬੰਦੀਆਂ ਪੰਥਕ ਕਾਨਫ਼ਰੰਸ ਦਾ ਹਿੱਸਾ ਬਣਨ-ਕਾਹਲਵਾਂ ਅਗਲੀ ਖ਼ਬਰ ਤੇਲ ਕੀਮਤਾਂ ਕਰਕੇ ਬਰੈੱਡ ਵੀ ਹੋਈ ਮਹਿੰਗੀ
Ad Position 24