02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਗੁਰਇੱਕਪ੍ਰੀਤ ਸਿੰਘ ਨੇ ਪੈਨਸਿਲਵੇਨੀਆ ਸਟੇਟ 'ਵਰਸਿਟੀ ਤੋਂ ਇਕ ਲੱਖ ਡਾਲਰ ਦੀ ਸਕਾਲਰਸ਼ਿਪ ਕੀਤੀ ਹਾਸਿਲ <br/>

Ad Position 21
No active advertisement
ਅਜੀਤ ਡੈਸਕ 29-05-2026
ਬਰਨਾਲਾ, 28 ਮਈ (ਗੁਰਪ੍ਰੀਤ ਸਿੰਘ ਲਾਡੀ)-ਬਰਨਾਲਾ ਦੇ 20 ਸਾਲਾ ਗੁਰਸਿੱਖ ਨੌਜਵਾਨ ਗੁਰਇੱਕਪ੍ਰੀਤ ਸਿੰਘ (ਗੰਡਾ ਸਿੰਘ ਵਾਲਾ) ਨੇ ਅਮਰੀਕਾ ਦੀ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਤੋਂ ਇਕ ਲੱਖ ਡਾਲਰ ਦੀ ਸਕਾਲਰਸ਼ਿਪ ਹਾਸਲ ਕਰਕੇ ਨਾ ਕੇਵਲ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਬਲਕਿ ਇਹ ਮੁਕਾਮ ਹਾਸਲ ਕਰਕੇ ਉਹ ਹਜ਼ਾਰਾਂ ਨੌਜਵਾਨਾਂ ਲਈ ਪੇ੍ਰਰਨਾ ਬਣ ਗਿਆ ਹੈ | ਦੱਸਣਯੋਗ ਹੈ ਕਿ ਗੁਰਇੱਕਪ੍ਰੀਤ ਸਿੰਘ ਨੇ ਸਿੱਖ ਧਰਮ ਨੂੰ ਸਕੂਲੀ ਪਾਠਕ੍ਰਮਾਂ ਵਿਚ ਸ਼ਾਮਿਲ ਕਰਨ ਲਈ ਨਿਊ ਜਰਸੀ ਸੈਨੇਟ ਵਿਚ ਚੱਲੇ ਇਤਿਹਾਸਕ ਮਤੇ ਐਸ.ਆਰ. 108 ਦੇ ਸਮਰਥਨ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ | ਹੁਣ ਉਸ ਨੂੰ ਅਮਰੀਕਾ ਦੀ ਪੈਨਸਿਲਵੇਨੀਆ ਸਟੇਟ ਯੂਨੀਵਰਸਿਟੀ ਤੋਂ ਵੱਕਾਰੀ ਪ੍ਰੋਵੋਸਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ | ਯੂਨੀਵਰਸਿਟੀ ਵਲੋਂ ਦਿੱਤੇ ਪ੍ਰਸ਼ੰਸਾ ਪੱਤਰ ਵਿਚ ਐਸੋਸੀਏਟ ਡਾਇਰੈਕਟਰ ਕਿ੍ਸਟਨ ਕਾਰ ਨੇ ਕਿਹਾ ਕਿ ਇਹ ਪੁਰਸਕਾਰ ਗੁਰਇੱਕਪ੍ਰੀਤ ਸਿੰਘ ਦੀਆਂ ਅਪਰਾਧਿਕ ਨਿਆਂ ਪ੍ਰੋਗਰਾਮ ਵਿਚ ਪ੍ਰਾਪਤੀਆਂ ਨੂੰ ਮਾਨਤਾ ਦਿੰਦਾ ਹੈ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਾ ਹੈ ਜੋ ਆਪਣੇ ਵਿੱਦਿਅਕ ਟੀਚਿਆਂ ਪ੍ਰਤੀ ਬੇਮਿਸਾਲ ਅਕਾਦਮਿਕ ਪ੍ਰਦਰਸ਼ਨ ਅਤੇ ਲਗਨ ਦਿਖਾਉਂਦੇ ਹਨ | ਗੁਰਇੱਕਪ੍ਰੀਤ ਸਿੰਘ ਨੂੰ ਇਹ ਪੁਰਸਕਾਰ ਉਸ ਦੇ ਬਿਹਤਰੀਨ ਜੀ.ਪੀ.ਏ. ਅਤੇ ਅਕਾਦਮਿਕ ਉੱਤਮਤਾ ਪ੍ਰਤੀ ਨਿਰੰਤਰ ਵਚਨਬੱਧਤਾ ਲਈ ਮਿਲਿਆ ਹੈ ਅਤੇ ਇਸ ਵਿਚ ਇਕ ਲੱਖ ਡਾਲਰ ਦੀ ਸਕਾਲਰਸ਼ਿਪ ਸ਼ਾਮਿਲ ਹੈ | ਗੁਰਇੱਕਪ੍ਰੀਤ ਸਿੰਘ ਨੂੰ ਇਸ ਤੋਂ ਪਹਿਲਾਂ ਵੀ ਬਰਲਿੰਗਟਨ ਟਾਊਨਸ਼ਿਪ ਹਾਈ ਸਕੂਲ ਵਲੋਂ 35 ਹਜ਼ਾਰ ਡਾਲਰ ਦੀ ਸਕਾਲਰਸ਼ਿਪ ਦੀ ਪ੍ਰਾਪਤੀ ਹੋਈ ਸੀ | ਗੁਰਇੱਕਪ੍ਰੀਤ ਨੇ ਬਚਪਨ ਤੋਂ ਹੀ ਸਿੱਖੀ ਅਤੇ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਾਇਆ ਹੋਇਆ ਹੈ | ਉਸ ਨੂੰ ਆਪਣੇ ਦਾਦਾ ਸੰਤ ਹਾਕਮ ਸਿੰਘ ਤੇ ਪਿਤਾ ਗੁਰਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਤੋਂ ਸਿੱਖੀ ਦੀ ਪੇ੍ਰਰਨਾ ਮਿਲੀ ਹੈ ਅਤੇ ਮਾਤਾ ਡਾ: ਇੰਦਰਜੀਤ ਕੌਰ ਨੇ ਉਸ ਵਿਚ ਸਿੱਖਿਆ ਅਤੇ ਅਨੁਸ਼ਾਸਨ ਦੇ ਸੰਸਕਾਰ ਪੈਦਾ ਕੀਤੇ, ਜਿਸ ਕਾਰਨ ਉਸ ਨੇ ਸਿਰਫ਼ 16 ਸਾਲ ਦੀ ਉਮਰ ਵਿਚ ਹੀ ਅਮਰੀਕਾ ਭਰ ਦੇ ਗੁਰਦੁਆਰਿਆਂ ਵਿਚ ਕਥਾ ਤੇ ਸਿੱਖ ਇਤਿਹਾਸ ਬਾਰੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ | ਗੁਰਇੱਕਪ੍ਰੀਤ ਦਾ ਕਹਿਣਾ ਹੈ ਕਿ ਭਰੋਸਾ, ਅਨੁਸ਼ਾਸਨ ਅਤੇ ਲਗਾਤਾਰ ਮਿਹਨਤ ਹੀ ਉਸ ਨੂੰ ਇੱਥੇ ਤੱਕ ਲੈ ਕੇ ਆਏ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਭਰ ਦੇ ਸਰਕਾਰੀ ਸੇਵਾ ਕੇਂਦਰਾਂ ਦੇ 2100 ਤੋਂ ਵੱਧ ਮੁਲਾਜ਼ਮ ਅਣਮਿੱਥੇ ਸਮੇਂ ਦੀ ਹੜਤਾਲ 'ਤੇ ਤਨਖਾਹਾਂ 'ਚ ਵਾਧਾ... ਅਗਲੀ ਖ਼ਬਰ ਜਲੰਧਰ ਦੇ ਕਮਲਜੀਤ ਨੇ ਇਟਲੀ 'ਚ ਲੋਨੀਗੋ ਸ਼ਹਿਰ ਤੋਂ ਨਗਰ ਪਾਲਿਕਾ ਚੋਣ ਜਿੱਤੀ
Ad Position 24
No active advertisement