02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਜਲੰਧਰ ਦੇ ਕਮਲਜੀਤ ਨੇ ਇਟਲੀ 'ਚ ਲੋਨੀਗੋ ਸ਼ਹਿਰ ਤੋਂ ਨਗਰ ਪਾਲਿਕਾ ਚੋਣ ਜਿੱਤੀ

Ad Position 21
No active advertisement
ਅਜੀਤ ਡੈਸਕ 29-05-2026
ਵੈਨਿਸ (ਇਟਲੀ), 28 ਮਈ (ਹਰਦੀਪ ਸਿੰਘ ਕੰਗ)-ਇਟਲੀ 'ਚ ਬੀਤੇ ਦਿਨ ਹੋਈਆਂ ਨਗਰ ਪਾਲਿਕਾ ਦੀਆਂ ਚੋਣਾਂ 'ਚ ਪੰਜਾਬੀ ਨੌਜਵਾਨ ਸ:ਕਮਲਜੀਤ ਸਿੰਘ ਕਮਲ ਨੇ ਲੋਨੀਗੋ ਸ਼ਹਿਰ ਤੋਂ ਚੰਗੀਆਂ ਵੋਟਾਂ ਲੈ ਕੇ ਇਕ ਵਾਰ ਫਿਰ ਜਿੱਤ ਹਾਸਿਲ ਕੀਤੀ ਹੈ ਤੇ ਕੌਂਸਲਰ ਬਣਨ ਲਈ ਰਾਹ ਪੱਧਰਾ ਕੀਤਾ ਹੈ | ਦੱਸਣਯੋਗ ਹੈ ਕਿ ਇਟਲੀ ਦੇ ਵੱਖ-ਵੱਖ ਸ਼ਹਿਰਾਂ 'ਚ ਇਹ ਚੋਣਾਂ ਹੋਈਆਂ ਸਨ | ਕਮਲਜੀਤ ਸਿੰਘ ਕਮਲ ਨੇ 140 ਵੋਟਾਂ ਹਾਸਿਲ ਹੋਈਆਂ ਹਨ | ਕਮਲਜੀਤ ਸਿੰਘ ਕਮਲ ਜਲੰਧਰ ਜਿਲ੍ਹੇ ਦੇ ਭੋਗਪੁਰ ਪਿੰਡ ਨਾਲ ਸਬੰਧਿਤ ਹਨ ਤੇ ਇਕ ਲੰਬੇ ਅਰਸੇ ਤੋਂ ਇਟਲੀ ਰਹਿ ਰਹੇ ਹਨ | ਉਨਾਂ ਦੀ ਇਸ ਜਿੱਤ ਨਾਲ ਇਟਲੀ ਵਸਦੇ ਭਾਰਤੀ ਭਾਈਚਾਰੇ ਦਾ ਮਾਣ ਹੋਰ ਵੀ ਵਧਿਆ ਹੈ ਤੇ ਚੋਣਾਂ 'ਚ ਭਾਰਤੀ ਨੌਜਵਾਨਾਂ ਦੀ ਚੰਗੀ ਕਾਰਜੁਗਾਰੀ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਹੁਣ ਭਵਿੱਖ 'ਚਜ ਇਟਲੀ ਦੀ ਰਾਜਨੀਤੀ 'ਚ ਭਾਰਤੀ ਚਿਹਰੇ ਨਜ਼ਰ ਆਉਣਗੇ |
Ad Position 22
No active advertisement
ਪਿਛਲੀ ਖ਼ਬਰ ਗੁਰਇੱਕਪ੍ਰੀਤ ਸਿੰਘ ਨੇ ਪੈਨਸਿਲਵੇਨੀਆ ਸਟੇਟ 'ਵਰਸਿਟੀ ਤੋਂ ਇਕ ਲੱਖ ਡਾਲਰ ਦੀ ਸਕਾਲਰਸ਼ਿਪ ਕੀਤੀ ਹਾਸਿਲ <br/> ਅਗਲੀ ਖ਼ਬਰ ਸ਼ਿਕਾਗੋ ਵਿਖੇ ਮੈਮੋਰੀਅਲ ਡੇ ਪਰੇਡ 'ਚ ਸਿੱਖ ਭਾਈਚਾਰਾ ਵੀ ਹੋਇਆ ਸ਼ਾਮਿਲ
Ad Position 24
No active advertisement