ਸ਼ਿਕਾਗੋ, 28 ਮਈ (ਕੇਵਲ ਗੁਰਾਇਆ)-ਅਮਰੀਕਾ ਦੇ ਫ਼ੌਜੀ ਸ਼ਹੀਦਾਂ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਰਧਾਂਜਲੀ ਦੇਣ ਲਈ ਵਿਸ਼ੇਸ਼ ਪਰੇਡ ਨੇਪਰਵੈਲ ਤੇ ਸ਼ਿਕਾਗੋ ਵਿਚ ਕਰਵਾਈ ਗਈ | ਜਿਸ ਵਿਚ ਪੰਜਾਬੀ ਸਿੱਖ ਭਾਈਚਾਰੇ ਵੱਲੋਂ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਗਿਆ | ਜ਼ਿਕਰਯੋਗ ਹੈ ਕਿ ਸਿੱਖਾਂ ਨੇ ਪਿਛਲੇ 2 ਵਿਸ਼ਵ ਯੁੱਧਾਂ ਵਿਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ | ਪਰੇਡ ਰੂਟ 'ਤੇ ਲੋਕਾਂ ਦੇ ਵੱਡੇ ਇਕੱਠ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਪਰੇਡ ਨੇਪਰਵੈਲ ਡਾਊਨ ਟਾਊਨ ਤੱਕ ਸਮਾਪਤ ਹੋਈ ਜਿਸ ਦੌਰਾਨ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ | ਇਸ ਮੌਕੇ ਸਰਵਨ ਸਿੰਘ ਬੋਲੀਨਾ, ਅਖ਼ਤਰ ਹੁਸੈਨ ਸੰਧੂ, ਡਾ. ਆਤਮਜੀਤ ਸਿੰਘ ਰਵਿੰਦਰ ਸਿੰਘ ਸਹਿਰਾਅ, ਕੁਲਦੀਪ ਸਿੰਘ ਸਰਾਂ, ਜਗਜੀਤ ਸਿੰਘ ਤੇਜ਼ੀ, ਭੁਪਿੰਦਰ ਸਿੰਘ ਅਤੇ ਹੋਰ ਹਾਜ਼ਰ ਸੀ |