21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

Ad Position 21
No active advertisement
ਅਜੀਤ ਡੈਸਕ 15-06-2026
ਡੇਰਾ ਬਾਬਾ ਨਾਨਕ, 14 ਜੂਨ (ਹੀਰਾ ਸਿੰਘ ਮਾਂਗਟ)-ਨਜ਼ਦੀਕੀ ਫ਼ਤਹਿਗੜ੍ਹ ਚੂੜੀਆਂ ਰੋਡ 'ਤੇ ਸਥਿਤ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਟਾਹਲੀ ਸਾਹਿਬ ਨੇੜਿਓਾ ਅੱਜ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ | ਇਸ ਸਬੰਧੀ ਥਾਣਾ ਡੇਰਾ ਬਾਬਾ ਨਾਨਕ ਦੇ ਐੱਸ.ਐੱਚ.ਓ. ਅਸ਼ੋਕ ਕੁਮਾਰ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਇਤਲਾਹ ਦਿੱਤੀ ਕਿ ਇਥੇ ਬਾਥਰੂਮਾਂ ਦੇ ਨਜ਼ਦੀਕ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ, ਜਿਸ ਦੀ ਉਮਰ 50-52 ਸਾਲ ਦੇ ਕਰੀਬ ਹੈ | ਉਨ੍ਹਾਂ ਦੱਸਿਆ ਕਿ ਜਦ ਅਸੀਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਮਿ੍ਤਕ ਵਿਅਕਤੀ ਸਿਰ ਤੋਂ ਮੋਨਾ ਤੇ ਦਾੜੀ ਰੱਖੀ ਹੋਈ ਹੈ ਤੇ ਉਸ ਨੇ ਨਿੱਕਰ ਤੇ ਕਮੀਜ਼ ਪਹਿਨੀ ਹੋਈ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਵਿਅਕਤੀ ਦੀ ਅਜੇ ਤੱਕ ਪਹਿਚਾਣ ਨਹੀਂ ਹੋ ਸਕੀ, ਜਿਸ ਕਰ ਕੇ ਲਾਸ਼ ਨੂੰ 72 ਘੰਟਿਆਂ ਵਾਸਤੇ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿਖੇ ਰੱਖਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ 27 ਸਾਲਾ ਨੌਜਵਾਨ ਦੀ ਟਰਾਂਸਫਾਰਮਰ ਤੋਂ ਕਰੰਟ ਲੱਗਣ ਨਾਲ ਮੌਤ ਅਗਲੀ ਖ਼ਬਰ ਕਈ ਦਹਾਕਿਆਂ ਤੋਂ ਗਲੀ 'ਚ ਟੇਢਾ ਰੁੱਖ ਰਾਹਗੀਰਾਂ ਲਈ ਬਣਿਆ ਪ੍ਰੇਸ਼ਾਨੀ
Ad Position 24