02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਨਗਰ ਕੌਂਸਲ ਦੀਨਾਨਗਰ : ਵਾਰਡ ਨੰਬਰ 6 ਤੋਂ ਕਾਂਗਰਸ ਦੀ ਸਨੇਹ ਲਤਾ ਜਿੱਤੀ

Ad Position 21
No active advertisement
ਅਜੀਤ ਡੈਸਕ 16-06-2026

ਦੀਨਾਨਗਰ, 15 ਜੂਨ (ਸੋਢੀ/ ਘੁੰਮਣ/ਸ਼ਰਮਾ)-ਨਗਰ ਕੌਂਸਲ ਦੀਨਾਨਗਰ ਦੀ ਵਾਰਡ ਨੰਬਰ 6 ਦੇ ਬੂਥ ਨੰਬਰ 9 ਵਿਚ 13 ਜੂਨ ਨੂੰ ਵੋਟਿੰਗ ਮਸ਼ੀਨ ਵਿਚ ਤਕਨੀਕੀ ਖ਼ਰਾਬੀ ਆਉਣ ਕਾਰਨ ਮੁਲਤਵੀ ਹੋਈ ਚੋਣ ਅੱਜ ਅਮਨ ਅਮਾਨ ਨਾਲ ਸਮਾਪਤ ਹੋਈ | ਇਸ ਚੋਣ ਵਿਚ ਕਾਂਗਰਸ ਪਾਰਟੀ ਦੀ ਉਮੀਦਵਾਰ ਸਨੇਹ ਲਤਾ ਨੇ 193 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਹੈ | ਇਥੇ ਇਹ ਵਰਣਨਯੋਗ ਹੈ ਕਿ 13 ਜੂਨ ਨੂੰ ਹੋਈਆਂ ਚੋਣਾਂ ਵਿਚ ਦੀਨਾਨਗਰ ਦੇ 15 ਵਾਰਡਾਂ 'ਚੋਂ 14 ਵਾਰਡਾਂ ਦਾ ਨਤੀਜਾ ਐਲਾਨਿਆ ਗਿਆ ਸੀ | ਜਿਸ ਵਿਚ 7 ਸੀਟਾਂ ਕਾਂਗਰਸ ਪਾਰਟੀ ਦੇ ਹੱਕ ਵਿਚ, 6 ਸੀਟਾਂ ਆਮ ਆਦਮੀ ਪਾਰਟੀ ਅਤੇ 1 ਸੀਟ ਭਾਜਪਾ ਦੇ ਖਾਤੇ ਵਿਚ ਗਈ ਸੀ | ਜਦੋਂ ਕਿ ਵਾਰਡ ਨੰਬਰ 6 ਦੀ ਸੀਟ ਨੂੰ ਜਿੱਤਣ ਲਈ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਵੇਂ ਪਾਰਟੀਆਂ ਵਲੋਂ ਪੂਰਾ ਯਤਨ ਕੀਤਾ ਗਿਆ | ਆਪ ਤੋਂ ਬਾਗ਼ੀ ਹੋਏ ਨੇਤਾ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ | ਦੂਜੇ ਪਾਸੇ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ | ਪਰ ਅੰਤ ਵਿਚ ਕਾਂਗਰਸ ਪਾਰਟੀ ਦੀ ਜਿੱਤ ਹੋਈ ਤੇ ਇਸ ਜਿੱਤ ਨਾਲ ਕਾਂਗਰਸ ਪਾਰਟੀ ਕੋਲ ਹੁਣ 8 ਸੀਟਾਂ ਹੋ ਗਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਡੀ.ਆਰ.ਡੀ.ਓ. ਵਲੋਂ ਲੰਬੀ ਦੂਰੀ ਦੀ ਕਰੂਜ਼ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਅਗਲੀ ਖ਼ਬਰ ਨੂੰਹ ਵਲੋਂ ਸੱਸ ਦਾ ਕਤਲ
Ad Position 24
No active advertisement