02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਨੂੰਹ ਵਲੋਂ ਸੱਸ ਦਾ ਕਤਲ

Ad Position 21
No active advertisement
ਅਜੀਤ ਡੈਸਕ 16-06-2026
ਹੁਸ਼ਿਆਰਪੁਰ, 15 ਜੂਨ (ਨਰਿੰਦਰ ਸਿੰਘ ਬੱਡਲਾ)-ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਮੁੱਖਲਿਆਣਾ 'ਚ ਬੀਤੀ ਰਾਤ ਇਕ ਕਲਯੁਗੀ ਨੂੰਹ ਵਲੋਂ ਆਪਣੀ ਸੱਸ ਦੀ ਕੁੱਟਮਾਰ ਕਰਨ ਉਪਰੰਤ ਉਸਦੇ ਸਿਰ 'ਚ ਇੱਟ ਮਾਰ-ਮਾਰ ਕੇ ਉਸ ਦਾ ਕਤਲ ਕਰ ਦਿੱਤਾ | ਥਾਣਾ ਮੇਹਟੀਆਣਾ ਦੇ ਅਧਿਕਾਰੀ ਨੇ ਦੱਸਿਆ ਕਿ ਬੀਤੀ ਸ਼ਾਮ ਪਰਮਜੋਤ ਕੌਰ ਪਤਨੀ ਹਰਪ੍ਰੀਤ ਸਿੰਘ ਦਾ ਆਪਣੀ ਸੱਸ ਨਿਰਮਲ ਕੌਰ (56) ਪਤਨੀ ਭਗਵਾਨ ਸਿੰਘ ਨਾਲ ਝਗੜਾ ਹੋ ਗਿਆ | ਇਸ ਦੌਰਾਨ ਹੱਥੋਪਾਈ ਹੋਣ ਉਪਰੰਤ ਪਰਮਜੀਤ ਕੌਰ ਨੇ ਗ਼ੁੱਸੇ 'ਚ ਆ ਕੇ ਆਪਣੀ ਸੱਸ ਦੇ ਸਿਰ 'ਚ ਇੱਟ ਨਾਲ ਵਾਰ ਕੀਤੇ ਜਿਸ ਦੇ ਚੱਲਦਿਆਂ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਉਨ੍ਹਾਂ ਦੱਸਿਆ ਕਿ ਇਸ ਝਗੜੇ ਦੌਰਾਨ ਪਰਮਜੋਤ ਕੌਰ ਦਾ ਪਤੀ ਹਰਪ੍ਰੀਤ ਸਿੰਘ ਕਿਸੇ ਬਿਮਾਰੀ ਦੇ ਇਲਾਜ ਲਈ ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ 'ਚ ਦਾਖਲ ਸੀ | ਨਿਰਮਲ ਕੌਰ ਦੇ ਲੜਕੇ ਹਰਪ੍ਰੀਤ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਦੋਸ਼ੀ ਨੂੰਹ ਪਰਮਜੋਤ ਕੌਰ ਨੂੰ ਗਿ੍ਫ਼ਤਾਰ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਦੀਨਾਨਗਰ : ਵਾਰਡ ਨੰਬਰ 6 ਤੋਂ ਕਾਂਗਰਸ ਦੀ ਸਨੇਹ ਲਤਾ ਜਿੱਤੀ ਅਗਲੀ ਖ਼ਬਰ ਦੇਸ਼ ਦੀਆਂ ਨਦੀਆਂ ਬਣੀਆਂ ਜ਼ਹਿਰ : 601 ਵੱਡੀਆਂ ਸਨਅਤਾਂ ਕਰ ਰਹੀਆਂ ਨੇ ਨਿਯਮਾਂ ਦੀ ਉਲੰਘਣਾ, ਬੰਦ ਹੋਈਆਂ ਮਹਿਜ਼ 29
Ad Position 24
No active advertisement