05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਬਾਬਾ ਸੁਰਜਨ ਜੀ ਦਾ ਸਾਲਾਨਾ ਜੋੜ ਮੇਲਾ ਅੱਜ

Ad Position 21
No active advertisement
ਅਜੀਤ ਡੈਸਕ 19-06-2026

ਸਾਹਬਾਜ਼ਪੁਰ, 18 ਜੂਨ (ਪਰਦੀਪ ਬੇਗੇਪੁਰ)-ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨਿਨ ਸੇਵਕ ਧੰਨ ਧੰਨ ਬਾਬਾ ਸੁਰਜਨ ਜੀ ਦਾ ਸਾਲਾਨਾ ਜੋੜ ਮੇਲਾ ਪਿੰਡ ਸਾਹਬਾਜ਼ਪੁਰ ਵਿਚ ਗੁਰਦੁਆਰਾ ਬਾਬਾ ਸੁਰਜਨ ਸਾਹਿਬ ਵਿਖੇ ਮੁੱਖ ਸੇਵਾਦਾਰ ਜਥੇਦਾਰ ਗੁਰਮੇਜ ਸਿੰਘ ਢੋਟੀ ਦੀ ਰਹਿਨੁਮਾਈ ਹੇਠ ਬੜੀ ਸ਼ਰਧਾ ਭਾਵਨਾ ਤੇ ਧੂਮਧਾਮ ਨਾਲ 19 ਜੂਨ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਜਾਵੇਗੀ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਦੀਵਾਨ ਹਾਲ ਵਿਚ ਦੀਵਾਨ ਸਜਾਏ ਜਾਣਗੇ, ਜਿਸ ਵਿਚ ਪੰਥ ਦੇ ਸਿਰਮੌਰ ਢਾਡੀ ਜਥੇ ਭਾਈ ਸੁਰਜੀਤ ਸਿੰਘ ਵਾਰਿਸ, ਭਾਈ ਮੱਸਾ ਸਿੰਘ ਸਭਰਾ ਤੇ ਭਾਈ ਸਰਬਜੀਤ ਢੋਟੀਆਂ ਕਥਾਵਾਚਕ ਸਮੇਤ ਹੋਰ ਕਵੀਸ਼ਰੀ ਜਥੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਆਗੂ ਤੇ ਸਿਆਸੀ ਪਾਰਟੀਆਂ ਦੇ ਲੀਡਰ ਸੰਗਤ ਦੇ ਦਰਸ਼ਨ ਕਰਨਗੇ। ਸ਼ਾਮ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਸਪੋਰਟਸ ਕਲੱਬ ਚੋਹਲਾ ਸਾਹਿਬ ਅਤੇ ਮਾਝਾ ਕਬੱਡੀ ਕਲੱਬ ਖੁਜਾਲਾ ਦੀਆਂ ਟੀਮਾਂ ਵਿਚਕਾਰ ਰੋਮਾਂਚਕ ਮੁਕਾਬਲਾ ਹੋਵੇਗਾ। ਬਾਬਾ ਗੁਰਮੇਲ ਸਿੰਘ ਢੋਟੀ ਵਲੋਂ ਜੇਤੂ ਟੀਮ ਨੂੰ ਇਨਾਮ ਦਿੱਤੇ ਜਾਣਗੇ। ਇਸ ਮੌਕੇ 20 ਜੂਨ ਨੂੰ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤਪਾਨ ਕਰਨ ਵਾਲੇ ਪ੍ਰਾਣੀਆਂ ਨੂੰ ਕਕਾਰ ਸੇਵਾ ਵਿਚ ਦਿੱਤੇ ਜਾਣਗੇ। ਇਸ ਮੌਕੇ ਵੱਖ-ਵੱਖ ਪਦਾਰਥਾਂ ਦੇ ਲੰਗਰ ਅਤੁੱਟ ਵਰਤਾਏ ਜਾਣਗੇ। ਬਾਬਾ ਗੁਰਮੇਜ ਸਿੰਘ ਢੋਟੀ ਨੇ ਸੰਗਤ ਨੂੰ ਜੋੜ ਮੇਲੇ ਵਿਚ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਪਾਕਿ ਦੇ ਗੁਰਦੁਆਰਾ ’ਚ ਹੋਈ ਗੋਲੀਬਾਰੀ ਲਈ ਪੁਲਿਸ ਮੁਲਾਜ਼ਮ ਸ਼ੱਕ ਦੇ ਘੇਰੇ ’ਚ ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇਣਾ ਬੰਦ ਕਰੇ ‘ਆਪ’ ਸਰਕਾਰ- ਸੁਖਜਿੰਦਰ ਸਿੰਘ ਰੰਧਾਵਾ
Ad Position 24
No active advertisement