* ਕੇਅਰ ਟੇਕਰ ਜਗਨਨਾਥ ਅਤੇ ਉਨ੍ਹਾਂ ਦੀ ਪਤਨੀ ਆਸ਼ਾਵੰਤੀ ਦਾ ਕੀਤਾ ਗਿਆ ਸੰਸਕਾਰ
* ਪ੍ਰਸ਼ਾਸਨ ਅਤੇ ਸੂਬਾਈ ਸਰਕਾਰ ਵਲੋਂ ਮਾਮਲਾ ਦਬਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼
ਅੰਮ੍ਰਿਤਸਰ, 18 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਮਰਦਾਨ ਸ਼ਹਿਰ ਦੇ ਬਾਬੂ ਮੁਹੱਲਾ ਖੇਤਰ ਵਿਚ ਸਥਿਤ ਪੰਚਾਇਤੀ ਗੁਰਦੁਆਰਾ ਸਿੰਘ ਸਭਾ ‘ਚ ਬੀਤੇ ਦਿਨ ਅਣਪਛਾਤੇ ਵਿਅਕਤੀਆਂ ਵਲੋਂ ਕੀਤੀ ਗਈ ਗੋਲੀਬਾਰੀ3 ਦੇ ਮਾਮਲੇ ‘ਚ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਲਈ ਕੁਝ ਸਮਾਂ ਪਹਿਲਾਂ ਤਾਇਨਾਤ ਰਹੇ ਸੁਰੱਖਿਆ ਮੁਲਾਜ਼ਮ ‘ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਗੋਲੀਬਾਰੀ ਦੌਰਾਨ ਗੁਰਦੁਆਰਾ ਸਾਹਿਬ ਦੇ ਅੰਦਰ ਮਾਰੇ ਗਏ ਮੁੱਖ ਸੇਵਾਦਾਰ ਜਗਨ ਨਾਥ (71 ਸਾਲ) ਅਤੇ ਉਨ੍ਹਾਂ ਦੀ ਪਤਨੀ ਆਸ਼ਾਵੰਤੀ ਉਰਫ਼ ਗੁੱਡੀ (68 ਸਾਲ) ਦੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਅੱਜ ਦੁਪਹਿਰ ‘ਅਜੀਤ’ ਨਾਲ ਫ਼ੋਨ ‘ਤੇ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਹੋਏ ਇਸ ਕਤਲੇਆਮ ਤੋਂ ਪਹਿਲਾਂ ਹਮਲਾਵਰਾਂ ਨੇ ਉਹ ਸਾਰੇ ਸੀ. ਸੀ. ਟੀ. ਵੀ. ਕੈਮਰੇ ਤੋੜ ਦਿੱਤੇ, ਜਿਨ੍ਹਾਂ ਦੀ ਮਾਰਫ਼ਤ ਉਸ ਦੀ ਪਹਿਚਾਣ ਹੋ ਸਕਦੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਹ ਵੀ ਜਾਣਕਾਰੀ ਸੀ ਕਿ ਜਗਨ ਨਾਥ ਅਤੇ ਆਸ਼ਾਵੰਤੀ ਕਿੱਥੇ ਮੌਜੂਦ ਹਨ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਆਸ਼ਾਵੰਤੀ ਲਹਿੰਦੇ ਪੰਜਾਬ ਦੇ ਘੱਟ-ਗਿਣਤੀ ਮਾਮਲਿਆਂ ਬਾਰੇ ਸੂਬਾਈ ਮੰਤਰੀ ਰਮੇਸ਼ ਸਿੰਘ ਅਰੋੜਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮ੍ਰਿਤਕਾਂ ਦਾ ਬੀਤੀ ਰਾਤ 8 ਵਜੇ ਦੇ ਕਰੀਬ ਰਾਮ ਬਾਗ ਸਥਿਤ ਸ਼ਮਸ਼ਾਨਘਾਟ ‘ਚ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਜਗਨ ਨਾਥ ਦੇ ਰਿਸ਼ਤੇਦਾਰਾਂ ਵਲੋਂ ‘ਅਜੀਤ’ ਨਾਲ ਇਸ ਮਾਮਲੇ ਬਾਰੇ ਹੋਤੀ ਪੁਲਿਸ ਥਾਣੇ ਵਲੋਂ ਸੀ. ਟੀ. ਡੀ. (ਅੱਤਵਾਦ ਵਿਰੋਧੀ ਵਿਭਾਗ) ਦੇ ਆਦੇਸ਼ਾਂ ‘ਤੇ ਧਾਰਾ 302, 449, 7 ਏ. ਟੀ. ਏ.-295 ਤਹਿਤ ਦਰਜ ਕੀਤੀ ਗਈ 49 ਨੰਬਰ ਐੱਫ. ਆਈ. ਆਰ. ਵੀ ਸਾਂਝੀ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਖ਼ੈਬਰ ਪਖਤੂਨਖਵਾ ਦੇ ਸੂਬਾਈ ਮੰਤਰੀ, ਪੁਲਿਸ ਪ੍ਰਸ਼ਾਸਨ ਅਤੇ ਖ਼ੁਫ਼ੀਆ ਏਜੰਸੀ ਦੇ ਲੋਕਾਂ ਸਮੇਤ ਮ੍ਰਿਤਕਾਂ ਦੇ ਉੱਚ ਰੁਤਬੇ ਵਾਲੇ ਰਿਸ਼ਤੇਦਾਰ ਇਸ ਸਾਰੇ ਮਾਮਲੇ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।]
ਮੁਲਜ਼ਮ ਗ੍ਰਿਫ਼ਤਾਰ
ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਦੇ ਮਰਦਾਨ ਸ਼ਹਿਰ ਦੇ ਪੰਚਾਇਤੀ ਗੁਰਦੁਆਰਾ ਸਿੰਘ ਸਭਾ ਵਿਚ ਹੋਏ ਦੋਹਰੇ ਕਤਲ ਮਾਮਲੇ ਦੇ ਦੋਸ਼ੀ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਡੀ. ਪੀ. �. ਮਰਦਾਨ ਮਸੂਦ ਅਹਿਮਦ ਨੇ ਪ੍ਰੈ ਸ ਕਾਨਫਰੰਸ ਦੌਰਾਨ ਕਿਹਾ ਕਿ ਮੁਦਈ ਅਮਰਜੀਤ ਲਾਲ ਪੁੱਤਰ ਜੀਵਨ ਲਾਲ, ਵਾਸੀ ਗੱਜੂਖਾਨ ਸ਼ਾਹੀਨ ਕਲੋਨੀ ਨੰਬਰ 2 ਦੀ ਸ਼ਿਕਾਇਤ ‘ਤੇ ਇਹ ਮਾਮਲਾ ਦਰਜ ਕੀਤਾ ਗਿਆ ਸੀ, ਜਦੋਂ ਕਿ ਮ੍ਰਿਤਕਾਂ ਵਿਚ ਜਗਨਨਾਥ ਪੁੱਤਰ ਹਰੀ ਰਾਮ ਅਤੇ ਉਨ੍ਹਾਂ ਦੀ ਪਤਨੀ ਆਸ਼ਾਵੰਤੀ, ਵਾਸੀ ਬਾਬੂ ਮੁਹੱਲਾ, ਮਰਦਾਨ ਸ਼ਾਿਮਲ ਹਨ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਸ਼ੇਰ ਸ਼ਾਹ ਪੁੱਤਰ ਨਾਦਰ ਸ਼ਾਹ, ਵਾਸੀ ਅਮਾਜ਼ੂ ਗੜ੍ਹੀ, ਹੁਣ ਇਰਾਨਾਬਾਦ ਵਜੋਂ ਹੋਈ ਹੈ। ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀ ਨੇ ਘਟਨਾ ਬਾਰੇ ਆਪਣਾ ਨਿੱਜੀ ਪੱਖ ਪ੍ਰਗਟ ਕੀਤਾ ਹੈ, ਜਿਸ ਦੀ ਪੁਲਿਸ ਵਲੋਂ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਪਾਕਿ ਦੇ ਗੁਰਦੁਆਰਾ ’ਚ ਹੋਈ ਗੋਲੀਬਾਰੀ ਲਈ ਪੁਲਿਸ ਮੁਲਾਜ਼ਮ ਸ਼ੱਕ ਦੇ ਘੇਰੇ ’ਚ
ਅਜੀਤ ਡੈਸਕ
19-06-2026