02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਨਿਊਯਾਰਕ ’ਚ ਹਾਦਸੇ ਦੌਰਾਨ ਪੰਜਾਬੀ ਦੀ ਮੌਤ

Ad Position 21
No active advertisement
ਅਜੀਤ ਡੈਸਕ 20-06-2026
ਪਠਾਨਕੋਟ, 19 ਜੂਨ (ਸੁਮਿਤ/ਸੰਧੂ)-ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਪ੍ਰਸਿੱਧ ਸੈਂਟਰਲ ਪਾਰਕ ਵਿਚ ਇਕ ਹਾਦਸੇ ਦੌਰਾਨ ਪਠਾਨਕੋਟ ਤੋਂ ਸੈਰ-ਸਪਾਟੇ ਲਈ ਆਏ 18 ਸਾਲਾ ਨੌਜਵਾਨ ਰੋਮਾਂਚ ਮਹਾਜਨ ਦੀ ਮੌਤ ਹੋ ਗਈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਇਕ ਘੋੜਾ-ਗੱਡੀ ਅਚਾਨਕ ਬੇਕਾਬੂ ਹੋ ਕੇ ਦੌੜ ਪਈ ਅਤੇ ਹਫੜਾ-ਦਫੜੀ ਦੇ ਮਾਹੌਲ ਵਿਚ ਰੋਮਾਂਚ ਆਪਣੀ ਮਾਂ ਦੀ ਮਦਦ ਕਰਨ ਲਈ ਚੱਲਦੀ ਗੱਡੀ ਵਿਚੋਂ ਕੁੱਦ ਪਿਆ। ਜਾਣਕਾਰੀ ਅਨੁਸਾਰ ਰੋਮਾਂਚ ਮਹਾਜਨ ਆਪਣੇ ਪਿਤਾ ਦੀਪਕ ਮਹਾਜਨ, ਮਾਤਾ ਪ੍ਰੀਆ ਮਹਾਜਨ ਅਤੇ ਛੋਟੇ ਭਰਾ ਨਾਲ ਨਿਊਯਾਰਕ ਘੁੰਮਣ ਆਇਆ ਹੋਇਆ ਸੀ। ਪਰਿਵਾਰ ਸੈਂਟਰਲ ਪਾਰਕ ਵਿਚ ਘੋੜਾ-ਗੱਡੀ ਦੀ ਸਵਾਰੀ ਦਾ ਆਨੰਦ ਮਾਣ ਰਿਹਾ ਸੀ। ਰੋਮਾਂਚ ਦੇ ਪਿਤਾ ਨੇ ਦੱਸਿਆ ਕਿ ਗੱਡੀ ਚਾਲਕ ਪਰਿਵਾਰ ਦੀ ਤਸਵੀਰ ਖਿੱਚਣ ਲਈ ਰੁਕਿਆ ਹੋਇਆ ਸੀ, ਪਰ ਇਸ ਦੌਰਾਨ ਘੋੜਾ ਅਚਾਨਕ ਬੇਕਾਬੂ ਹੋ ਗਿਆ ਅਤੇ ਗੱਡੀ ਤੇਜ਼ ਰਫ਼ਤਾਰ ਨਾਲ ਦੌੜਨ ਲੱਗ ਪਈ। ਗੱਡੀ ਵਿਚ ਸਵਾਰ ਪਰਿਵਾਰ ਦੇ ਮੈਂਬਰ ਡਰ ਦੇ ਮਾਰੇ ਮਦਦ ਲਈ ਚੀਕਾਂ ਮਾਰਦੇ ਰਹੇ। ਇਸ ਦੌਰਾਨ ਰੋਮਾਂਚ ਦੀ ਮਾਤਾ ਪ੍ਰੀਆ ਮਹਾਜਨ ਸੰਤੁਲਨ ਗੁਆ ਬੈਠੀ ਅਤੇ ਚੱਲਦੀ ਗੱਡੀ ਵਿਚੋਂ ਹੇਠਾਂ ਡਿੱਗ ਗਈ। ਮਾਂ ਨੂੰ ਡਿੱਗਦਾ ਦੇਖ ਕੇ ਰੋਮਾਂਚ ਤੁਰੰਤ ਉਸ ਦੀ ਮਦਦ ਲਈ ਗੱਡੀ ਵਿਚੋਂ ਕੁੱਦ ਪਿਆ, ਪਰ ਸੜਕ ‘ਤੇ ਡਿੱਗਣ ਕਾਰਨ ਉਸ ਦੇ ਸਿਰ ਵਿਚ ਗੰਭੀਰ ਸੱਟ ਲੱਗੀ। ਰੋਮਾਂਚ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਜਾਨ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਬੁੱਧਵਾਰ ਸ਼ਾਮ ਉਸ ਨੇ ਦਮ ਤੋੜ ਦਿੱਤਾ। ਹਾਦਸੇ ਵਿਚ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਮਾਮੂਲੀ ਸੱਟਾਂ ਆਈਆਂ ਹਨ। ਅਧਿਕਾਰੀਆਂ ਅਨੁਸਾਰ ਬੇਕਾਬੂ ਹੋਈ ਗੱਡੀ ਆਖ਼ਰਕਾਰ ਇਕ ਹੋਰ ਘੋੜਾ-ਗੱਡੀ ਨਾਲ ਟਕਰਾ ਗਈ, ਜਿਸ ਨਾਲ ਕਾਫ਼ੀ ਨੁਕਸਾਨ ਹੋਇਆ। ਫਿਲਹਾਲ ਨਿਊਯਾਰਕ ਪੁਲਿਸ ਅਤੇ ਸਬੰਧਿਤ ਏਜੰਸੀਆਂ ਹਾਦਸੇ ਦੀ ਜਾਂਚ ਕਰ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਤਰਲੋਚਨ ਸਿੰਘ ਵਲੋਂ ਵੋਟਰ ਸੂਚੀਆਂ ਦੀ ਸੁਧਾਈ ਮੁਹਿੰਮ ਦੌਰਾਨ ਪਿੰਡਾਂ ਦੇ ਵੋਟਰਾਂ ਲਈ ਜਾਗਰੂਕ ਕੈਂਪ ਸਥਾਪਤ ਕਰਨ ਦੀ ਅਪੀਲ... ਅਗਲੀ ਖ਼ਬਰ ਮੁੱਖ ਮੰਤਰੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਿੱਧਾ ਮੱਥਾ ਨਾ ਲਾਉਣ-ਚੰਦੂਮਾਜਰਾ
Ad Position 24
No active advertisement