ਚੰਡੀਗੜ੍ਹ, 25 ਜੂਨ (ਵਿਕਰਮਜੀਤ ਸਿੰਘ ਮਾਨ)- ਕਾਂਗਰਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਵਾਦਿਤ ਵੀਡੀਓ ਬਾਰੇ ਦਿੱਤੀ ਗਈ “ਮਾਸਕ” ਵਾਲੀ ਸਫ਼ਾਈ ਨੂੰ ਰੱਦ ਕਰਦਿਆਂ ਇਸ ਨੂੰ ਬਾਅਦ ਵਿਚ ਘੜਿਆ ਗਿਆ ਕਮਜ਼ੋਰ ਬਹਾਨਾ ਅਤੇ ਇਕ ਨਵੀਂ ਕਹਾਣੀ ਕਰਾਰ ਦਿੱਤਾ ਹੈ, ਜਿਸਦਾ ਮਕਸਦ ਖ਼ੁਦ ਨੂੰ ਬਚਾਉਣ ਦੀ ਇਕ ਹੋਰ ਨਾਕਾਮ ਕੋਸ਼ਿਸ਼ ਹੈ। ਕਾਂਗਰਸ ਨੇ ਆਪਣੀ ਮੰਗ ਨੂੰ ਮੁੜ ਤੋਂ ਦੁਹਰਾਇਆ ਹੈ ਕਿ ਮੁੱਖ ਮੰਤਰੀ ਤੁਰੰਤ ਅਸਤੀਫ਼ਾ ਦੇਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮਾਨ ਦੋਸ਼ੀ ਵੀ ਹਨ ਅਤੇ ਬਾਗ਼ੀ ਵੀ ਅਤੇ ਉਹ ਜਿੰਨਾ ਵੱਧ ਅੜੀਅਲ ਰਵੱਈਆ ਅਪਣਾਉਂਦੇ ਹਨ, ਇਨ੍ਹਾਂ ਦੀ ਦੋਸ਼ੀ ਹੋਣ ਦੀ ਗੱਲ ਉਨੀ ਹੀ ਵੱਧ ਸਾਬਤ ਹੁੰਦੀ ਹੈ ਅਤੇ ਲੋਕਾਂ ਨੂੰ ਯਕੀਨ ਹੋ ਰਿਹਾ ਹੈ ਕਿ ਇਹ ਬਹੁਤ ਕੁੱਝ ਲੁਕਾ ਰਹੇ ਹਨ।
ਕਾਂਗਰਸ ਨੇ ਮਾਨ ਦੇ ‘ਮਾਸਕ’ ਵਾਲੇ ਦਾਅਵੇ ਨੂੰ ਦੱਸਿਆ ਇਕ ਹੋਰ ਕਮਜ਼ੋਰ ਕਹਾਣੀ
ਅਜੀਤ ਡੈਸਕ
26-06-2026