05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਖੁੱਲ੍ਹ ਕੇ ਪਾਕਿ ਦੇ ਸਮਰਥਨ ’ਚ ਆਇਆ ਚੀਨ

Ad Position 21
No active advertisement
ਅਜੀਤ ਡੈਸਕ 26-06-2026

ਅੰਮ੍ਰਿਤਸਰ, 25 ਜੂਨ (ਸੁਰਿੰਦਰ ਕੋਛੜ)-ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਪਾਕਿਸਤਾਨ ਨੂੰ ਅਮਰੀਕਾ ਅਤੇ ਈਰਾਨ ਵਿਚਕਾਰ ਵਿਚੋਲਗੀ ਦੀਆਂ ਕੋਸ਼ਿਸ਼ਾਂ ਲਈ ਆਪਣਾ ਅਟੁੱਟ ਸਮਰਥਨ ਪ੍ਰਗਟ ਕੀਤਾ ਹੈ। ਇਹ ਜਾਣਕਾਰੀ ਇਸਲਾਮਾਬਾਦ ‘ਚ ਵਿਦੇਸ਼ ਦਫ਼ਤਰ ਵਲੋਂ ਜਾਰੀ ਇਕ ਬਿਆਨ ‘ਚ ਦਿੱਤੀ ਗਈ। ਬਿਆਨ ਦੇ ਅਨੁਸਾਰ ਅੱਜ ਪਾਕਿ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵਿਚਕਾਰ ਟੈਲੀਫ਼ੋਨ ‘ਤੇ ਗੱਲਬਾਤ ਹੋਈ। ਗੱਲਬਾਤ ਦਾ ਕੇਂਦਰ ਅਮਰੀਕਾ-ਈਰਾਨ ਸ਼ਾਂਤੀ ਪ੍ਰਕਿਰਿਆ ਸੀ। ਖ਼ਾਸ ਕਰਕੇ ਸਵਿਟਜ਼ਰਲੈਂਡ ‘ਚ ਹੋਈ ਉੱਚ-ਪੱਧਰੀ ਗੱਲਬਾਤ ਦਾ ਪਹਿਲਾ ਦੌਰ, ਜਿਸ ਦੀ ਵਿਚੋਲਗੀ ਪਾਕਿ ਅਤੇ ਕਤਰ ਨੇ ਕੀਤੀ ਸੀ।ਬਿਆਨ ‘ਚ ਕਿਹਾ ਗਿਆ ਕਿ ਵਾਂਗ ਯੀ ਨੇ ਪਾਕਿ ਦੇ ਵਿਚੋਲਗੀ ਯਤਨਾਂ ਲਈ ਚੀਨ ਦੇ ਅਟੁੱਟ ਸਮਰਥਨ ਨੂੰ ਦੁਹਰਾਇਆ ਅਤੇ ਜ਼ੋਰ ਦਿੱਤਾ ਕਿ ਸੰਯੁਕਤ ਰਾਸ਼ਟਰ ਚਾਰਟਰ ਦੇ ਅਨੁਸਾਰ ਵਿਵਾਦਾਂ ਦਾ ਸ਼ਾਂਤੀਪੂਰਨ ਹੱਲ ਬਹੁਤ ਜ਼ਰੂਰੀ ਹੈ।

Ad Position 22
No active advertisement
ਪਿਛਲੀ ਖ਼ਬਰ ਕੱਚੇ ਤੇਲ ਦੀਆਂ ਕੀਮਤਾਂ 73 ਡਾਲਰ ਪ੍ਰਤੀ ਬੈਰਲ ਤੱਕ ਡਿੱਗੀਆਂ ਅਗਲੀ ਖ਼ਬਰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2026 ਲਈ ਨਾਮਜ਼ਦਗੀਆਂ ਮੰਗੀਆਂ
Ad Position 24
No active advertisement