ਨਵੀਂ ਦਿੱਲੀ, 25 ਜੂਨ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 27-29 ਜੂਨ ਤੱਕ ਸੈਸ਼ਲਸ ਦਾ ਸਰਕਾਰੀ ਦੌਰਾ ਕਰਨਗੇ, ਜਿਸ ਦੌਰਾਨ ਉਹ ਰਾਸ਼ਟਰਪਤੀ ਪੈਟ੍ਰਿਕ ਹਰਮਿਨੀ ਨਾਲ ਦੁਵੱਲੇ ਸਹਿਯੋਗ ਦੇ ਪੂਰੇ ਸਪੈਕਟ੍ਰਮ ਦੀ ਸਮੀਖਿਆ ਕਰਨ ਲਈ ਗੱਲਬਾਤ ਕਰਨਗੇ ਅਤੇ ਸੈਸ਼ਲਸ ਦੇ ਰਾਸ਼ਟਰੀ ਦਿਵਸ ਦੇ ਗੋਲਡਨ ਜੁਬਲੀ ਸਮਾਰੋਹਾਂ ’ਚ ਵੀ ਸ਼ਾਮਿਲ ਹੋਣਗੇ। ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਭਾਰਤੀ ਹਥਿਆਰਬੰਦ ਸੈਨਾਵਾਂ ਦਾ ਇਕ ਦਲ, ਭਾਰਤੀ ਜਲ ਸੈਨਾ ਦੇ ਦੋ ਜਹਾਜ਼ਾਂ ਦੇ ਨਾਲ, ਜਸ਼ਨਾਂ ’ਚ ਹਿੱਸਾ ਲਵੇਗਾ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਸੈਸ਼ਲਸ ਦੇ ਰਾਸ਼ਟਰਪਤੀ ਪੈਟ੍ਰਿਕ ਹਰਮਿਨੀ ਦੇ ਸੱਦੇ ‘ਤੇ, ਪ੍ਰਧਾਨ ਮੰਤਰੀ “27-29 ਜੂਨ ਤੱਕ ਸੇਸ਼ੇਲਸ ਦੇ ਰਾਸ਼ਟਰੀ ਦਿਵਸ ਦੇ ਗੋਲਡਨ ਜੁਬਲੀ ਸਮਾਰੋਹਾਂ ’ਚ ਮਹਿਮਾਨ ਵਜੋਂ ਸ਼ਾਮਿਲ ਹੋਣ ਲਈ ਸੈਸ਼ਲਸ ਦਾ ਸਰਕਾਰੀ ਦੌਰਾ ਕਰਨਗੇ।
ਪ੍ਰਧਾਨ ਮੰਤਰੀ ਮੋਦੀ 27-29 ਜੂਨ ਤੱਕ ਸੈਸ਼ਲਸ ਜਾਣਗੇ
ਅਜੀਤ ਡੈਸਕ
26-06-2026