02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਗਾਜ਼ਾ ’ਚ ਨਸਲਕੁਸ਼ੀ ’ਤੇ ਭਾਰਤ ਦੀ ਲਗਾਤਾਰ ਚੁੱਪੀ ’ਤੇ ਸੋਨੀਆ ਗਾਂਧੀ ਨੇ ਚੁੱਕੇ ਸਵਾਲ

Ad Position 21
No active advertisement
ਅਜੀਤ ਡੈਸਕ 28-06-2026
ਨਵੀਂ ਦਿੱਲੀ, 27 ਜੂਨ (ਉਪਮਾ ਡਾਗਾ ਪਾਰਥ)- ਕਾਂਗਰਸੀ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਗਾਜਾ ਮਾਮਲੇ ’ਚ ਮੋਦੀ ਸਰਕਾਰ ਦੀ ਲਗਾਤਾਰ ਚੁੱਪੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਭਾਰਤ ਹੁਣ ਫਿਲਸਤੀਨ ਦੇ ਅਧਿਕਾਰਾਂ ’ਤੇ ਆਪਣੀ ਪੁਰਾਣੀ ਨੀਤੀ ਤੋਂ ਹਟ ਕੇ ਇਜ਼ਰਾਈਲ ਦੇ ਨਾਲ ਕਰੀਬੀ ਰਿਸ਼ਤਿਆਂ ਨੂੰ ਵਧੇਰੇ ਅਹਿਮੀਅਤ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਗਾਜਾ ਨੂੰ ਲੈ ਕੇ ਭਾਰਤ ਦੀ ਮੌਜੂਦਾ ਵਿਦੇਸ਼ ਨੀਤੀ ਕਈ ਸਵਾਲ ਖੜ੍ਹੇ ਕਰਦੀ ਹੈ। ਸੋਨੀਆ ਗਾਂਧੀ ਨੇ ਇਕ ਅੰਗਰੇਜ਼ੀ ਅਖ਼ਬਾਰ ’ਚ ਲਿਖੇ ਲੇਖ ’ਚ ਕਿਹਾ ਕਿ ਸੰਯੁਕਤ ਰਾਸ਼ਟਰ ਦੀ ਸੁਤੰਤਰ ਅੰਤਰਰਾਸ਼ਟਰੀ ਜਾਂਚ ਕਮਿਸ਼ਨ ਦੀ ਜੂਨ 2026 ਦੀ ਰਿਪੋਰਟ ਮੁਤਾਬਿਕ ਇਜ਼ਰਾਈਲ ਗਾਜਾ ’ਚ ਫਿਲਸਤੀਨੀਆਂ ਦੀ ਹੋਂਦ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਬੱਚਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਨੀ ਗੰਭੀਰ ਰਿਪੋਰਟ ਆਉਣ ’ਤੇ ਵੀ ਮੋਦੀ ਸਰਕਾਰ ਚੁੱਪ ਹੈ। ਉਨ੍ਹਾਂ ਕਿਹਾ ਕਿ ਜਦ ਪੂਰੀ ਦੁਨੀਆ ’ਚ ਇਜ਼ਰਾਈਲ ਖ਼ਿਲਾਫ਼ ਵਿਰੋਧ ਵਧ ਰਿਹਾ ਹੈ ਤਾਂ ਭਾਰਤ ਇਕੱਲੀ ਅਜਿਹੀ ਆਵਾਜ਼ ਬਣ ਚੁੱਕਾ ਹੈ, ਜਿਸਨੇ ਚੁੱਪ ਧਾਰ ਰੱਖੀ ਹੈ। ਉਨ੍ਹਾਂ ਕਿਹਾ ਕਿ ਗਾਜਾ ਸੰਘਰਸ਼ ’ਚ 20 ਹਜ਼ਾਰ ਤੋਂ ਵੱਧ ਬੱਚਿਆਂ ਦੀ ਮੌਤ ਹੋ ਗਈ ਹੈ ਅਤੇ 44 ਹਜ਼ਾਰ ਤੋਂ ਜ਼ਿਆਦਾ ਬੱਚੇ ਜ਼ਖ਼ਮੀ ਹੋਏ ਹਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਵਚਨਬੱਧ-ਮੁੱਖ ਮੰਤਰੀ ਅਗਲੀ ਖ਼ਬਰ ਭਾਰਤ ਟੈਕਸੀ 2 ਸਾਲਾਂ ’ਚ ਚੰਡੀਗਡ਼੍ਹ ਸਮੇਤ 500 ਤੋਂ ਵੱਧ ਸ਼ਹਿਰਾਂ ’ਚ ਸ਼ਰੂ ਹੋ ਜਾਵੇਗੀ਼-ਅਮਿਤ ਸ਼ਾਹ
Ad Position 24
No active advertisement