ਗਾਂਧੀਨਗਰ, 27 ਜੂਨ (ਪੀ.ਟੀ.ਆਈ.)-ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਸਨਿਚਰਵਾਰ ਨੂੰ ਕਿਹਾ ਕਿ ਅਗਲੇ ਦੋ ਸਾਲਾਂ ਦੇ ਅੰਦਰ ਭਾਰਤ ਟੈਕਸੀ ਨਾਗਪੁਰ, ਪੁਣੇ, ਮੁੰਬਈ, ਲਖਨਊ, ਚੰਡੀਗੜ੍ਹ, ਜੈਪੁਰ ਅਤੇ ਕੋਲਕਾਤਾ ਸਮੇਤ 500 ਤੋਂ ਵੱਧ ਸ਼ਹਿਰਾਂ ਵਿਚ ਫੈਲ ਜਾਵੇਗੀ। ਸ਼ਾਹ ਇਥੇ ਗੁਜਰਾਤ ਦੇ 14 ਸ਼ਹਿਰਾਂ ਵਿਚ ਭਾਰਤ ਟੈਕਸੀ ਸੇਵਾਵਾਂ ਦੀ ਅਧਿਕਾਰਤ ਸ਼ੁਰੂਆਤ ਮੌਕੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਭਾਰਤ ਟੈਕਸੀ ਦੇਸ਼ ਦੀ ਪਹਿਲੀ ਸਹਿਕਾਰੀ ਅਗਵਾਈ ਵਾਲੀ ਅਤੇ ਡਰਾਈਵਰ-ਮਾਲਕੀਅਤ ਵਾਲੀ ਰਾਈਡ-ਹੇਲਿੰਗ ਸੇਵਾ ਹੈ, ਜੋ ਰਿਵਾਇਤੀ ਐਗਰੀਗੇਟਰਾਂ ਲਈ ਇਕ ਵਧੀਆ ਵਿਕਲਪ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਹੈ। ਕੇਂਦਰ ਸਰਕਾਰ ਅਤੇ ਪ੍ਰਮੁੱਖ ਸਹਿਕਾਰੀ ਸਭਾਵਾਂ ਦੁਆਰਾ ਸਮਰਥਿਤ, ਇਹ ਇਕ ਜ਼ੀਰੋ-ਕਮਿਸ਼ਨ ਮਾਡਲ ’ਤੇ ਕੰਮ ਕਰਦੀ ਹੈ ਜਿੱਥੇ ਡਰਾਈਵਰ ਪਲੇਟਫਾਰਮ ਦੇ ਮਾਲਕ ਹੁੰਦੇ ਹਨ ਅਤੇ ਪੂਰਾ ਕਿਰਾਇਆ ਰੱਖਦੇ ਹਨ। ਸ਼ਾਹ ਨੇ ਕਿਹਾ ਕਿ ਅਗਲੇ ਦੋ ਸਾਲਾਂ ਦੇ ਅੰਦਰ, ਭਾਰਤ ਟੈਕਸੀ ਦੀ ਯੋਜਨਾ ਨਾਗਪੁਰ, ਪੁਣੇ, ਮੁੰਬਈ, ਲਖਨਊ, ਚੰਡੀਗੜ੍ਹ, ਜੈਪੁਰ ਅਤੇ ਕੋਲਕਾਤਾ ਸਮੇਤ 500 ਤੋਂ ਵੱਧ ਸ਼ਹਿਰਾਂ ’ਚ ਸ਼ੁਰੂ ਹੋ ਜਾਵੇਗੀ।