02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਆਪ੍ਰੇਸ਼ਨ ਫਾਸਟ ਟਰੈਕ: ਤਿੰਨ ਕਾਊਂਟੀਆਂ ਵਿੱਚ ਵੱਡੀ ਕਾਰਵਾਈ, 83 ਗ੍ਰਿਫ਼ਤਾਰ; ਨਸ਼ੇ ਤੇ ਹਥਿਆਰ ਬਰਾਮਦ

Ad Position 21
No active advertisement
ਅਜੀਤ ਡੈਸਕ 28-06-2026
ਨਿਊਯਾਰਕ, 27 ਜੂਨ (ਰਾਜੂ ਸਹਿਬਾਜ਼ਪੁਰਾ )-ਨਿਊਯਾਰਕ ਦੇ ਸਾਰਾਟੋਗਾ, ਵਾਰਨ ਅਤੇ ਵਾਸ਼ਿੰਗਟਨ ਕਾਊਂਟੀਆਂ ਵਿੱਚ ਨਸ਼ਾ ਤਸਕਰੀ ਅਤੇ ਮਨੁੱਖੀ ਤਸਕਰੀ (ਸੈਕਸ ਟ੍ਰੈਫਿਕਿੰਗ) ਵਿਰੁੱਧ ਚਲਾਈ ਗਈ ਛੇ ਮਹੀਨੇ ਲੰਬੀ ਮੁਹਿੰਮ “ਆਪ੍ਰੇਸ਼ਨ ਫਾਸਟ ਟਰੈਕ” ਦੌਰਾਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਕਾਰਵਾਈ ਵਿੱਚ 83 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਅਤੇ 8 ਗੈਰ-ਕਾਨੂੰਨੀ ਹਥਿਆਰ ਵੀ ਜ਼ਬਤ ਕੀਤੇ ਗਏ। ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (DEA) ਦੀ ਨਿਊਯਾਰਕ ਡਿਵੀਜ਼ਨ ਅਨੁਸਾਰ ਮੁਹਿੰਮ ਦੌਰਾਨ 2 ਕਿਲੋਗ੍ਰਾਮ ਤੋਂ ਵੱਧ ਫੈਂਟਾਨਿਲ ਅਤੇ ਹੈਰੋਇਨ, 1 ਕਿਲੋਗ੍ਰਾਮ ਤੋਂ ਵੱਧ ਕੋਕੇਨ, 3.5 ਪੌਂਡ ਸਾਈਕੈਡੈਲਿਕ ਮਸ਼ਰੂਮ ਅਤੇ 550 ਪੌਂਡ ਤੋਂ ਵੱਧ ਮਰੀਜੁਆਨਾ ਬਰਾਮਦ ਕੀਤੀ ਗਈ। ਅਮਰੀਕੀ ਅਟਾਰਨੀ ਦਫ਼ਤਰ ਦੇ ਪਹਿਲੇ ਸਹਾਇਕ ਜੌਨ ਸਰਕੋਨ ਤੀਜੇ ਨੇ ਦੱਸਿਆ ਕਿ ਗਰਮੀਆਂ ਵਿੱਚ ਸੈਲਾਨੀਆਂ ਦੀ ਵਧਦੀ ਆਵਾਜਾਈ ਨੂੰ ਦੇਖਦੇ ਹੋਏ ਇਹ ਮੁਹਿੰਮ ਖ਼ਾਸ ਤੌਰ ‘ਤੇ ਇਨ੍ਹਾਂ ਤਿੰਨ ਕਾਊਂਟੀਆਂ ਵਿੱਚ ਚਲਾਈ ਗਈ। ਸਭ ਤੋਂ ਵੱਧ ਗ੍ਰਿਫ਼ਤਾਰੀਆਂ ਸਾਰਾਟੋਗਾ ਕਾਊਂਟੀ ਵਿੱਚ ਹੋਈਆਂ। ਅਧਿਕਾਰੀਆਂ ਮੁਤਾਬਕ 83 ਦੋਸ਼ੀਆਂ ਵਿੱਚੋਂ 18 ਦੇ ਕੇਸ ਸੰਘੀ (ਫੈਡਰਲ) ਅਦਾਲਤ ਵਿੱਚ ਚੱਲਣਗੇ, ਜਦਕਿ ਬਾਕੀ 65 ਮਾਮਲਿਆਂ ਦੀ ਸੁਣਵਾਈ ਸਾਰਾਟੋਗਾ, ਵਾਰਨ ਅਤੇ ਵਾਸ਼ਿੰਗਟਨ ਕਾਊਂਟੀਆਂ ਦੇ ਜ਼ਿਲ੍ਹਾ ਅਟਾਰਨੀ ਦਫ਼ਤਰਾਂ ਵੱਲੋਂ ਕੀਤੀ ਜਾਵੇਗੀ। ਅਧਿਕਾਰੀਆਂ ਨੇ ਇਹ ਵੀ ਐਲਾਨ ਕੀਤਾ ਕਿ ਹੁਣ “ਆਪ੍ਰੇਸ਼ਨ ਸਮਰ ਹੀਟ 2.0” ਦੇ ਨਾਂ ਹੇਠ ਫੈਡਰਲ ਅਤੇ ਸਥਾਨਕ ਏਜੰਸੀਆਂ ਮਿਲ ਕੇ ਕੈਪੀਟਲ ਰੀਜਨ ਵਿੱਚ ਅਜਿਹੀਆਂ ਕਾਰਵਾਈਆਂ ਜਾਰੀ ਰੱਖਣਗੀਆਂ, ਤਾਂ ਜੋ ਖ਼ਤਰਨਾਕ ਅਪਰਾਧੀਆਂ ਨੂੰ ਸੜਕਾਂ ਤੋਂ ਹਟਾ ਕੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਭਾਰਤ ਟੈਕਸੀ 2 ਸਾਲਾਂ ’ਚ ਚੰਡੀਗਡ਼੍ਹ ਸਮੇਤ 500 ਤੋਂ ਵੱਧ ਸ਼ਹਿਰਾਂ ’ਚ ਸ਼ਰੂ ਹੋ ਜਾਵੇਗੀ਼-ਅਮਿਤ ਸ਼ਾਹ ਅਗਲੀ ਖ਼ਬਰ ਭਾਰਤੀ ਮੂਲ ਦੇ ਵਿਅਕਤੀ ਨੇ ਵੀਜ਼ਾ ਧੋਖਾਧੜੀ ਮਾਮਲੇ ਵਿਚ ਗੁਨਾਹ ਮੰਨਿਆ, ਸਜ਼ਾ 29 ਜੁਲਾਈ ਨੂੰ ਸੁਣਾਈ ਜਾਵੇਗੀ
Ad Position 24
No active advertisement