16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਖਰੜ ਦੇ ਹੋਟਲ ’ਚ ਲੜਕੀ ਨਾਲ ਸਮੂਹਿਕ ਜਬਰ-ਜਨਾਹ

Ad Position 21
repet_subhas-goyals [Copy P29]
ਅਜੀਤ ਡੈਸਕ 30-06-2026

ਖਰੜ, 29 ਜੂਨ (ਜੰਡਪੁਰੀ)- ਖਰੜ ਦੇ ਇਕ ਹੋਟਲ ’ਚ ਤਿੰਨ ਲੜਕਿਆਂ ਵਲੋਂ 22 ਸਾਲਾ ਲੜਕੀ ਨਾਲ ਸਮੂਹਿਕ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਸੰਬੰਧ ’ਚ ਸਚਿਨ, ਅੰਕਿਤ ਅਤੇ ਨੀਤੇਸ਼ ਕੁਮਾਰ ਨਾਮਕ ਮੁਲਜ਼ਮਾਂ ਜੋ ਕਿ ਹਰਿਆਣਾ ਦੇ ਜ਼ਿਲ੍ਹਾ ਜੀਂਦ ਦੇ ਵੱਖ-ਵੱਖ ਪਿੰਡਾਂ ਦੇ ਵਸਨੀਕ ਦੱਸੇ ਜਾ ਰਹੇ ਹਨ, ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਤਾ ਨੇ ਆਪਣੇ ਬਿਆਨਾਂ ’ਚ ਦੱਸਿਆ ਹੈ ਕਿ ਸਨੈਪ-ਚੈਟ ਰਾਹੀਂ ਉਸ ਦੀ ਪਛਾਣ ਸਚਿਨ ਨਾਮਕ ਲੜਕੇ ਨਾਲ ਹੋਈ ਸੀ ਤੇ ਹੌਲੀ-ਹੌਲੀ ਉਹ ਵਧੀਆ ਦੋਸਤ ਬਣ ਗਏ । ਡੇਢ ਕੁ ਮਹੀਨੇ ਪਹਿਲਾਂ ਸਚਿਨ ਨੇ ਉਸ ਅੱਗੇ ਵਿਆਹ ਕਰਵਾਉਣ ਦਾ ਪ੍ਰਸਤਾਵ ਰੱਖਦਿਆਂ ਕਿਹਾ ਕਿ ਉਹ ਮੁਹਾਲੀ ਵਿਖੇ ਕਿਸੇ ਕੰਮ ਲਈ ਆਇਆ ਹੋਇਆ ਹੈ ਤੇ ਉਹ ਉਸ ਨੂੰ ਮਿਲਣਾ ਚਾਹੁੰਦਾ ਹੈ ਪਰ ਉਸ ਨੇ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਅਗਲੇ ਦਿਨ ਮੁੜ ਉਸ ਨੂੰ ਵਿਆਹ ਬਾਰੇ ਗੱਲਬਾਤ ਕਰਨ ਲਈ ਸੱਦਿਆ ਤੇ ਉਹ ਸਚਿਨ ਨੂੰ ਮਿਲਣ ਲਈ ਲਾਂਡਰਾਂ ਰੋਡ ’ਤੇ ਸਥਿਤ ਇਕ ਹੋਟਲ ਵਿਖੇ ਪਹੁੰਚ ਗਈ ਜਿੱਥੇ ਗੱਲਬਾਤ ਕਰਨ ਤੋਂ ਬਾਅਦ ਸਚਿਨ ਅਤੇ ਬਾਅਦ ’ਚ ਉਸ ਦੇ ਦੋ ਦੋਸਤਾਂ ਨੇ ਉਸ ਨਾਲ ਜਬਰਦਸਤੀ ਸਰੀਰਕ ਸੰਬੰਧ ਬਣਾਏ, ਜਿਸ ਸੰਬੰਧੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਤਿੰਨ ਮੁਲਜ਼ਮਾਂ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ।

Ad Position 22
No active advertisement
ਪਿਛਲੀ ਖ਼ਬਰ ਰਾਜ ਸਭਾ ਦੇ ਸਹੁੰ ਚੁੱਕ ਸਮਾਗਮ ਮਗਰੋਂ ਉਪ ਰਾਸ਼ਟਰਪਤੀ ਨਾਲ ਮਿਲੇ ਤਰੁਣ ਚੁੱਘ, ਜਾਖੜ ਤੇ ਢਿੱਲੋਂ ਅਗਲੀ ਖ਼ਬਰ ਰਾਮ ਮੰਦਰ ’ਚ ਚੜ੍ਹਾਵਾ ਚੋਰੀ ਮਾਮਲੇ ’ਚ ਸੁਪਰੀਮ ਕੋਰਟ ਵਲੋਂ ਤੁਰੰਤ ਸੁਣਵਾਈ ਤੋਂ ਇਨਕਾਰ
Ad Position 24