ਪੱਟੀ, 30 ਜੂਨ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕ)-ਪੱਟੀ ਦੇ ਨਜ਼ਦੀਕ ਪਿੰਡ ਬਰਵਾਲਾ ਦੇ ਨੌਜਵਾਨ ਸਤਿੰਦਰਪਾਲ ਸਿੰਘ (23) ਦੀ ਯੂਰਪ ਦੇ ਦੇਸ਼ ਸਲੋਵਾਕੀਆ ਅੰਦਰ ਇਕ ਝੀਲ ਵਿਚ ਨਹਾਉਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਗਈ। ਪਿੰਡ ਦੇ ਸਰਪੰਚ ਤੇ ਪੀੜਤ ਪਰਿਵਾਰ ਦੇ ਕਰੀਬੀ ਮੈਂਬਰ ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸਤਿੰਦਰਪਾਲ ਸਿੰਘ ਦੋ ਭੈਣ ਭਰਾ ਸਨ ਤੇ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਸਤਿੰਦਰਪਾਲ ਕੁਝ ਸਾਲ ਪਹਿਲਾਂ ਰੁਜ਼ਗਾਰ ਲਈ ਵਿਦੇਸ਼ ਗਿਆ ਸੀ ਅਤੇ ਕਰੀਬ ਤਿੰਨ ਮਹੀਨੇ ਪਹਿਲਾਂ ਆਪਣੇ ਘਰ ਛੁੱਟੀ ਆਇਆ ਸੀ ਅਤੇ ਮਹੀਨਾ ਪਹਿਲਾਂ ਉਹ ਆਪਣੇ ਰੁਜ਼ਗਾਰ ਲਈ ਵਾਪਸ ਵਿਦੇਸ਼ ਗਿਆ ਸੀ । ਉਸ ਨੇ ਦੱਸਿਆ ਕਿ ਇਹ ਜਾਨਲੇਵਾ ਘਟਨਾ 27 ਜੂਨ ਨੂੰ ਵਾਪਰੀ ਹੈ, ਜਿੱਥੇ ਤਿੰਨ ਚਾਰ ਨੌਜਵਾਨ ਇਕ ਝੀਲ ਵਿਚ ਨਹਾਉਣ ਲਈ ਗਏ ਸਨ, ਜਿੱਥੇ ਇੱਥੇ ਦੋ ਨੌਜਵਾਨ ਡੂੰਘੇ ਪਾਣੀ ਵਿਚ ਡੁੱਬ ਗਏ ਸਨ ਤੇ ਸਤਿੰਦਰਪਾਲ ਸਿੰਘ ਨੂੰ ਜਦ ਬਾਹਰ ਕੱਢਿਆ ਗਿਆ ਸੀ ਤਾਂ ਉਸ ਅੰਦਰੋਂ ਪਾਣੀ ਕੱਢਦੇ ਸਮੇਂ ਉਸ ਦੀ ਮੌਤ ਹੋ ਗਈ। ਸਰਪੰਚ ਅਮਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਤਿੰਦਰਪਾਲ ਸਿੰਘ ਦੀ ਲਾਸ਼ ਤਿੰਨ ਦਿਨ ਤੱਕ ਪਿੰਡ ਲਿਆਂਦੇ ਜਾਣ ਦੀ ਉਮੀਦ ਹੈ ।
ਵਿਦੇਸ਼ ’ਚ ਪੱਟੀ ਦੇ ਨੌਜਵਾਨ ਦੀ ਝੀਲ ਵਿਚ ਡੁੱਬਣ ਨਾਲ ਮੌਤ
ਅਜੀਤ ਡੈਸਕ
01-07-2026