02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਮੀਂਹ ਘੱਟ ਪੈਣ ਕਾਰਨ ਡੈਮਾਂ ’ਚ ਪਾਣੀ ਦਾ ਪੱਧਰ ਡਿੱਗਾ ਖੇਤੀਬਾੜੀ ਲਈ ਬਿਜਲੀ ਦੀ ਕਿੱਲਤ ਦਾ ਖ਼ਤਰਾ

ਅੰਮ੍ਰਿਤਸਰ, 1 ਅਗਸਤ (ਸੁਰਿੰਦਰ ਕੋਛੜ)-ਮੌਨਸੂਨ ਸੀਜ਼ਨ ਦੇ ਪਹਿਲੇ ਮਹੀਨੇ ਜੁਲਾਈ ‘ਚ ਪਏ ਘੱਟ ਮੀਂਹ ਨੇ ਪੰਜਾਬ ‘ਚ ਚਿੰਤਾਵਾਂ ਵਧਾ ਦਿੱਤੀਆਂ ਹਨ। ਭਾਰਤੀ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਸੂਬੇ ‘ਚ ਜੁਲਾਈ ‘ਚ ਆਮ ਨਾਲੋਂ ਲਗਭਗ 26 ਫ਼ੀਸਦੀ ਘੱਟ ਮੀਂਹ ਪਿਆ ਹੈ।

Ad Position 21
No active advertisement
ਰਣਜੀਤ ਸਾਗਰ ਡੈਮ ਦਾ ਦ੍ਰਿਸ਼। 02-08-2026
ਅੰਮ੍ਰਿਤਸਰ, 1 ਅਗਸਤ (ਸੁਰਿੰਦਰ ਕੋਛੜ)-ਮੌਨਸੂਨ ਸੀਜ਼ਨ ਦੇ ਪਹਿਲੇ ਮਹੀਨੇ ਜੁਲਾਈ ‘ਚ ਪਏ ਘੱਟ ਮੀਂਹ ਨੇ ਪੰਜਾਬ ‘ਚ ਚਿੰਤਾਵਾਂ ਵਧਾ ਦਿੱਤੀਆਂ ਹਨ। ਭਾਰਤੀ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਸੂਬੇ ‘ਚ ਜੁਲਾਈ ‘ਚ ਆਮ ਨਾਲੋਂ ਲਗਭਗ 26 ਫ਼ੀਸਦੀ ਘੱਟ ਮੀਂਹ ਪਿਆ ਹੈ। ਗੁਆਂਂਢੀ ਸੂਬੇ ’ਚ ਜੂਨ ਅਤੇ ਜੁਲਾਈ ‘ਚ ਪਏ ਘੱਟ ਮੀਂਹਾਂ ਨੇ ਵੱਡੇ ਡੈਮਾਂ ‘ਚ ਪਾਣੀ ਦੇ ਪੱਧਰ ਨੂੰ ਵੀ ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਸਿੰਚਾਈ ਲਈ ਪਾਣੀ ਦੀ ਕਮੀ ਅਤੇ ਆਉਣ ਵਾਲੇ ਦਿਨਾਂ ‘ਚ ਬਿਜਲੀ ਉਤਪਾਦਨ ਵਿਚ ਵਿਘਨ ਪੈਣ ਦਾ ਖ਼ਤਰਾ ਵਧ ਗਿਆ ਹੈ। ਇਸ ਵਾਰ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਫ਼ਰੀਦਕੋਟ ਨੂੰ ਛੱਡ ਕੇ ਮਾਨਸਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਬਰਨਾਲਾ, ਫ਼ਤਿਹਗੜ੍ਹ ਸਾਹਿਬ ਅਤੇ ਫ਼ਾਜ਼ਿਲਕਾ ਸਮੇਤ ਸਾਰੇ ਜ਼ਿਲ੍ਹਿਆਂ ‘ਚ ਮੀਂਹ ਆਮ ਨਾਲੋਂ ਬਹੁਤ ਘੱਟ ਪਿਆ ਹੈ। ਕੁਝ ਜ਼ਿਲ੍ਹਿਆਂ ‘ਚ ਇਹ ਕਮੀ 71 ਫ਼ੀਸਦੀ ਤੱਕ ਦਰਜ ਕੀਤੀ ਗਈ।ਮੌਸਮ ਮਾਹਿਰਾਂ ਅਨੁਸਾਰ ਘੱਟ ਮੀਂਹ ਸਿੰਚਾਈ ਦੇ ਪਾਣੀ ਦੇ ਸੰਬੰਧ ‘ਚ ਕਿਸਾਨਾਂ ਲਈ ਚੁਨੌਤੀ ਪੈਦਾ ਕਰ ਸਕਦੀ ਹੈ। ਡੈਮਾਂ ‘ਚ ਘੱਟ ਪਾਣੀ ਹੋਣ ਨਾਲ ਬਿਜਲੀ ਉਤਪਾਦਨ ‘ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਸਾਰਿਆਂ ਦੀਆਂ ਨਜ਼ਰਾਂ ਅਗਸਤ ’ਚ ਪੈਣ ਵਾਲੇ ਮੀਂਹ ‘ਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਲਵਾਯੂ ਪਰਿਵਰਤਨ ਅਤੇ ਅਲ ਨੀਨੋ ਵਰਗੀਆਂ ਸਥਿਤੀਆਂ ਕਾਰਨ ਮੌਨਸੂਨ ਦਾ ਮੀਂਹ ਪ੍ਰਭਾਵਿਤ ਹੋਇਆ ਹੈ। ਇਸ ਤੋਂ ਇਲਾਵਾ ਬੰਗਾਲ ਦੀ ਖਾੜੀ ਤੋਂ ਨਮੀ ਵਾਲੀਆਂ ਹਵਾਵਾਂ ਦੀ ਘਾਟ ਅਤੇ ਪੰਜਾਬ ਦੇ ਨੇੜੇ ਆ ਰਹੇ ਘੱਟ ਦਬਾਅ ਵਾਲੇ ਸਿਸਟਮ ਨੇ ਵੀ ਮੀਂਹ ਨੂੰ ਪ੍ਰਭਾਵਿਤ ਕੀਤਾ ਹੈ।ਘੱਟ ਮੀਂਹ ਦਾ ਅਸਰ ਹਿਮਾਚਲ ਪ੍ਰਦੇਸ਼ ਦੇ ਮੁੱਖ ਡੈਮਾਂ ‘ਤੇ ਵੀ ਵਿਖਾਈ ਦੇ ਰਿਹਾ ਹੈ। ਭਾਖੜਾ ਡੈਮ ’ਚ ਪਾਣੀ ਦਾ ਪੱਧਰ ਇਸ ਸਮੇਂ 1599.33 ਫੁੱਟ ਹੈ, ਜੋ ਕਿ ਪਿਛਲੇ ਸਾਲ ਨਾਲੋਂ 21.67 ਫੁੱਟ ਘੱਟ ਹੈ। ਪੌਂਗ ਡੈਮ ‘ਤੇ ਪਾਣੀ ਦਾ ਪੱਧਰ 1338.40 ਫੁੱਟ ਹੈ, ਜੋ ਕਿ ਪਿਛਲੇ ਸਾਲ ਨਾਲੋਂ 15.69 ਫੁੱਟ ਘੱਟ ਹੈ। ਕੇਂਦਰੀ ਜਲ ਕਮਿਸ਼ਨ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਭਾਖੜਾ, ਪੌਂਗ ਅਤੇ ਕੋਲ ਡੈਮਾਂ ਦੇ ਭੰਡਾਰਾਂ ‘ਚ ਕੁੱਲ ਭੰਡਾਰ ਆਮ ਨਾਲੋਂ 10.83 ਫ਼ੀਸਦੀ ਘੱਟ ਹੈ। ਪੰਜਾਬ ਦੇ ਰਣਜੀਤ ਸਾਗਰ ਡੈਮ ‘ਚ ਵੀ ਜਲ ਭੰਡਾਰ ਆਮ ਨਾਲੋਂ 9.21 ਫ਼ੀਸਦੀ ਘੱਟ ਦਰਜ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਮੋਦੀ ਸਰਕਾਰ ਕਿਸਾਨ ਹਿਤੈਸ਼ੀ-ਕੇਵਲ ਸਿੰਘ ਢਿੱਲੋਂ ਅਗਲੀ ਖ਼ਬਰ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵਿਖੇ ‘ਯੁੱਧ ਨਸ਼ਿਆਂ ਵਿਰੁੱਧ-ਨਸ਼ਾ ਮੁਕਤ ਪੰਜਾਬ ਵੱਲ’ ਵਿਸ਼ੇ ’ਤੇ ਕੌਮੀ ਕ...
Ad Position 24
No active advertisement