02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਜੇ ‘ਕਾਕਰੋਚ’ ਇਕੱਠੇ ਹੋ ਗਏ ਤਾਂ ਸਭ ਕੁਝ ਉਲਟਾ ਦੇਣਗੇ-ਮੋਹਸਿਨ ਨਕਵੀ

ਅੰਮ੍ਰਿਤਸਰ, 1 ਅਗਸਤ (ਸੁਰਿੰਦਰ ਕੋਛੜ)-ਇਸਲਾਮਾਬਾਦ ‘ਚ ਪਾਕਿਸਤਾਨ ਆਰਥਿਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ‘ਕਾਕਰੋਚਾਂ’ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਉਹ ਨਹੀਂ ਦੇ ਸਕਦੇ, ਜੋ ਉਹ ਚਾਹੁੰਦੇ ਹਨ। ਤੁਸੀਂ ਉਨ੍ਹਾਂ ਨੂੰ ਨੌਜਵਾਨ ਕਹੋ ਜਾਂ ਕਾਕਰੋਚ, ਜਾਂ ਜੋ ਮਰਜ਼ੀ ਕਹੋ, ਪਰ ਜੇ ਇਹ ਕਾਕਰੋਚ ਇਕੱਠੇ ਹੋ ਜਾਂਦੇ ਹਨ ਤਾਂ ਉਹ ਸਭ ਕੁਝ ਉਲਟਾ ਸਕਦੇ ਹਨ।

Ad Position 21
No active advertisement
ਅਜੀਤ ਡੈਸਕ 02-08-2026
ਅੰਮ੍ਰਿਤਸਰ, 1 ਅਗਸਤ (ਸੁਰਿੰਦਰ ਕੋਛੜ)-ਇਸਲਾਮਾਬਾਦ ‘ਚ ਪਾਕਿਸਤਾਨ ਆਰਥਿਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ‘ਕਾਕਰੋਚਾਂ’ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਉਹ ਨਹੀਂ ਦੇ ਸਕਦੇ, ਜੋ ਉਹ ਚਾਹੁੰਦੇ ਹਨ। ਤੁਸੀਂ ਉਨ੍ਹਾਂ ਨੂੰ ਨੌਜਵਾਨ ਕਹੋ ਜਾਂ ਕਾਕਰੋਚ, ਜਾਂ ਜੋ ਮਰਜ਼ੀ ਕਹੋ, ਪਰ ਜੇ ਇਹ ਕਾਕਰੋਚ ਇਕੱਠੇ ਹੋ ਜਾਂਦੇ ਹਨ ਤਾਂ ਉਹ ਸਭ ਕੁਝ ਉਲਟਾ ਸਕਦੇ ਹਨ। ਨਕਵੀ ਦੀਆਂ ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ, ਜਦੋਂ ਸੋਸ਼ਲ ਮੀਡੀਆ ‘ਤੇ ‘ਕਾਕਰੋਚ ਪਾਰਟੀ ਪਾਕਿਸਤਾਨ’ ਨਾਂਅ ਦੀ ਇਕ ਨਵੀਂ ਮੁਹਿੰਮ ਉੱਭਰ ਰਹੀ ਹੈ। ਇਹ ਸਮੂਹ ਦਾਅਵਾ ਕਰਦਾ ਹੈ ਕਿ ਇਸ ਦਾ ਉਦੇਸ਼ ਭ੍ਰਿਸ਼ਟਾਚਾਰ, ਮਾੜੇ ਸ਼ਾਸਨ ਅਤੇ ਪਾਕਿ ਦੇ ਡੂੰਘੇ ਹੋ ਰਹੇ ਆਰਥਿਕ ਸੰਕਟ ਨੂੰ ਚੁਨੌਤੀ ਦੇਣਾ ਹੈ। ਸਮੂਹ ਦੇ ਇੰਸਟਾਗ੍ਰਾਮ ਅਕਾਊਂਟ ਦੇ 114,000 ਤੋਂ ਵੱਧ ਫਾਲੋਅਰ ਹਨ। ਇਸ ਸੰਗਠਨ ਦਾ ਨਾਅਰਾ ਹੈ-’ਪਾਕਿਸਤਾਨ ਆਪਣੇ ਲੋਕਾਂ ਦਾ ਹੈ, ਭ੍ਰਿਸ਼ਟ ਮਾਫੀਆਵਾਂ ਦਾ ਨਹੀਂ।’
Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ’ਚ 7 ਮਹੀਨਿਆਂ ਵਿਚ ਮਾਰੇ ਗਏ 2,084 ਅੱਤਵਾਦੀ ਤੇ 819 ਸੈਨਿਕ ਅਗਲੀ ਖ਼ਬਰ ਟੈਰਿਫ਼ ਦੀ ਧਮਕੀ ਦੇ ਕੇ ਰੋਕਿਆ ਭਾਰਤ-ਪਾਕਿ ਟਕਰਾਅ-ਟਰੰਪ
Ad Position 24
No active advertisement