ਲੁਧਿਆਣਾ ਤੋਂ ਜੀਂਦ ਵਿਚਕਾਰ ਸ਼ੁਰੂ ਹੋਵੇਗੀ ਸਿੱਧੀ ਯਾਤਰੀ ਰੇਲ
ਪੰਜਾਬ ਤੇ ਹਰਿਆਣਾ ਦੇ ਯਾਤਰੀਆਂ ਨੂੰ ਮਿਲੇਗੀ ਵੱਡੀ ਰਾਹਤ
ਮੰਡੀ ਗੋਬਿੰਦਗੜ੍ਹ, 1 ਅਗਸਤ (ਮੋਹਿਤ ਸਿੰਗਲਾ)-ਖੇਤਰੀ ਰੇਲ ਸੰਪਰਕ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਭਾਰਤੀ ਰੇਲਵੇ ਨੇ ਲੁਧਿਆਣਾ-ਜਾਖਲ ਰੋਜ਼ਾਨਾ ਯਾਤਰੀ ਰੇਲਗੱਡੀ (ਨੰਬਰ 54053/54054) ਨੂੰ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੱਕ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਫ਼ੈਸਲੇ ਨਾਲ ਹੁਣ ਲੁਧਿਆਣਾ ਅਤੇ ਜੀਂਦ ਦਰਮਿਆਨ ਸਿੱਧੀ ਰੇਲ ਸੇਵਾ ਉਪਲਬਧ ਹੋਵੇਗੀ, ਜਿਸ ਨਾਲ ਪੰਜਾਬ ਅਤੇ ਹਰਿਆਣਾ ਦੇ ਹਜ਼ਾਰਾਂ ਰੋਜ਼ਾਨਾ ਯਾਤਰੀਆਂ, ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ ਅਤੇ ਵਪਾਰੀਆਂ ਨੂੰ ਵੱਡਾ ਲਾਭ ਮਿਲੇਗਾ।
ਮੰਡੀ ਗੋਬਿੰਦਗੜ੍ਹ, 1 ਅਗਸਤ (ਮੋਹਿਤ ਸਿੰਗਲਾ)-ਖੇਤਰੀ ਰੇਲ ਸੰਪਰਕ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਭਾਰਤੀ ਰੇਲਵੇ ਨੇ ਲੁਧਿਆਣਾ-ਜਾਖਲ ਰੋਜ਼ਾਨਾ ਯਾਤਰੀ ਰੇਲਗੱਡੀ (ਨੰਬਰ 54053/54054) ਨੂੰ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੱਕ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਫ਼ੈਸਲੇ ਨਾਲ ਹੁਣ ਲੁਧਿਆਣਾ ਅਤੇ ਜੀਂਦ ਦਰਮਿਆਨ ਸਿੱਧੀ ਰੇਲ ਸੇਵਾ ਉਪਲਬਧ ਹੋਵੇਗੀ, ਜਿਸ ਨਾਲ ਪੰਜਾਬ ਅਤੇ ਹਰਿਆਣਾ ਦੇ ਹਜ਼ਾਰਾਂ ਰੋਜ਼ਾਨਾ ਯਾਤਰੀਆਂ, ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ ਅਤੇ ਵਪਾਰੀਆਂ ਨੂੰ ਵੱਡਾ ਲਾਭ ਮਿਲੇਗਾ।ਰੇਲਵੇ ਅਨੁਸਾਰ ਪਹਿਲਾਂ ਇਹ ਰੇਲਗੱਡੀ ਸਿਰਫ਼ ਲੁਧਿਆਣਾ ਤੋਂ ਜਾਖਲ ਤੱਕ ਹੀ ਚੱਲਦੀ ਸੀ ਪਰ ਹੁਣ ਇਸ ਦਾ ਸੰਚਾਲਨ ਜੀਂਦ ਤੱਕ ਕੀਤਾ ਜਾਵੇਗਾ। ਇਸ ਤਹਿਤ ਰੇਲਗੱਡੀ ਨੰਬਰ 54054 ਲੁਧਿਆਣਾ ਤੋਂ ਜੀਂਦ ਤੱਕ ਅਤੇ 54053 ਜੀਂਦ ਤੋਂ ਲੁਧਿਆਣਾ ਤੱਕ ਚੱਲੇਗੀ। ਇਸ ਵਿਸਥਾਰ ਨਾਲ ਰੇਲਗੱਡੀ ਦੀ ਕੁੱਲ ਯਾਤਰਾ ਦੂਰੀ 128 ਕਿਲੋਮੀਟਰ ਤੋਂ ਵੱਧ ਕੇ 200 ਕਿਲੋਮੀਟਰ ਹੋ ਜਾਵੇਗੀ।ਰੇਲਵੇ ਨੇ ਜਾਖਲ ਅਤੇ ਜੀਂਦ ਵਿਚਕਾਰ ਪੈਂਦੇ ਸਾਰੇ ਸਟੇਸ਼ਨਾਂ ’ਤੇ ਵਪਾਰਕ ਠਹਿਰਾਅ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਸ ਫ਼ੈਸਲੇ ਦਾ ਸਭ ਤੋਂ ਵੱਡਾ ਲਾਭ ਇਹ ਹੋਵੇਗਾ ਕਿ ਹੁਣ ਜੀਂਦ ਜਾਣ ਵਾਲੇ ਯਾਤਰੀਆਂ ਨੂੰ ਜਾਖਲ ਸਟੇਸ਼ਨ ’ਤੇ ਰੇਲਗੱਡੀ ਬਦਲਣ ਦੀ ਲੋੜ ਨਹੀਂ ਪਵੇਗੀ। ਇਸ ਨਾਲ ਯਾਤਰਾ ਦਾ ਸਮਾਂ ਬਚੇਗਾ, ਅਸੁਵਿਧਾ ਘਟੇਗੀ ਅਤੇ ਪੰਜਾਬ ਤੇ ਹਰਿਆਣਾ ਵਿਚਕਾਰ ਰੇਲ ਸੰਪਰਕ ਹੋਰ ਮਜ਼ਬੂਤ ਹੋਵੇਗਾ।