ਮੋਗਾ, 2 ਅਪ੍ਰੈਲ (ਸੁਰਿੰਦਰਪਾਲ ਸਿੰਘ)-ਚੰਡੀਗੜ੍ਹ ਸਥਿਤ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਬਾਹਰ ਹੋਏ ਧਮਾਕੇ ਦੇ ਵਿਰੋਧ ਵਿਚ ਜ਼ਿਲ੍ਹਾ ਭਾਜਪਾ ਵਲੋਂ ਮੋਗਾ ਵਿਚ ਜ਼ੋਰਦਾਰ ਰੋਸ ਮਾਰਚ ਕੱਢਿਆ ਗਿਆ | ਇਹ ਮਾਰਚ ਸ਼ਹੀਦੀ ਪਾਰਕ ਤੋਂ ਸ਼ੁਰੂ ਹੋ ਕੇ ਪ੍ਰਤਾਪ ਰੋਡ, ਚੈਂਬਰ ਰੋਡ ਅਤੇ ਪੁਰਾਣੀ ਸਬਜ਼ੀ ਮੰਡੀ ਰਾਹੀਂ ਕੱਢਿਆ ਗਿਆ | ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿਚ ਕਾਲੀਆਂ ਝੰਡੀਆਂ ਫੜ੍ਹ ਕੇ ਘਟਨਾ ਦੇ ਖ਼ਿਲਾਫ਼ ਆਪਣਾ ਰੋਸ ਪ੍ਰਗਟ ਕੀਤਾ | ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਭਾਜਪਾ ਪ੍ਰਧਾਨ ਡਾ. ਹਰਜੋਤ ਕਮਲ ਨੇ ਕਿਹਾ ਕਿ ਇਹ ਪ੍ਰਦਰਸ਼ਨ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਵਿਦੇਸ਼ਾਂ ਵਿਚ ਬੈਠੀਆਂ ਕੁਝ ਤਾਕਤਾਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ, ਪ੍ਰਦੇਸ਼ ਦੀ ਸ਼ਾਂਤੀ ਅਤੇ ਭਾਈਚਾਰੇ ਵਿਚ ਦਰਾੜ ਪਾਉਣ ਦੀ ਸਾਜ਼ਿਸ਼ ਕਰ ਰਹੀਆਂ ਹਨ | ਇਸ ਮੌਕੇ ਸਾਬਕਾ ਪ੍ਰਧਾਨ ਡਾ. ਸੀਮਾਂਤ ਗਰਗ, ਵਿਨੈ ਸ਼ਰਮਾ, ਮੁਖ਼ਤਿਆਰ ਸਿੰਘ ਸਾਬਕਾ ਐਸ.ਪੀ., ਰਾਜਪਾਲ ਠਾਕੁਰ, ਸ਼ਮਸ਼ੇਰ ਸਿੰਘ ਕੈਲਾ ਜ਼ਿਲ੍ਹਾ ਜਰਨਲ ਸਕੱਤਰ, ਸਰਦੂਲ ਸਿੰਘ ਕੰਗ, ਰਾਹੁਲ ਗਰਗ, ਵਿੱਕੀ ਸਿਤਾਰਾ, ਗੀਤਾ ਆਰੀਆ, ਕਮਲਜੀਤ ਕੌਰ ਧੱਲੇਕੇ, ਸਤਿੰਦਰਪ੍ਰੀਤ ਸਿੰਘ, ਗੁਰਵੀਰ ਸਿੰਘ, ਸੋਨੂੰ ਅਰੋੜਾ, ਪੋ੍ਰਮਿਲਾ ਮੈਨਾਰਾਏ, ਅਨਿਲ ਬਾਂਸਲ, ਮਨਿੰਦਰ ਕੌਰ ਸਲੀਣਾ, ਗੁਰਮੇਲ ਸਿੰਘ ਸਰਾਂ, ਭੁਪਿੰਦਰ ਹੈਪੀ, ਅਮਿਤ ਗੁਪਤਾ, ਉਮਕਾਂਤ ਰਾਏ, ਦੀਪਕ ਤਲਵਾੜ, ਚਮਨ ਲਾਲ, ਜੱਜ ਸਿੰਘ, ਅਮਰੀਕ ਸਿੰਘ, ਰੁਦਰ ਸ਼ਰਮਾ, ਲਾਲਾ ਤਾਇਲ, ਕਸ਼ਿਸ਼ ਧਮੀਜਾ, ਜਸਪਾਲ ਸਿੰਘ ਔਲਖ, ਨਿਰਮਲ ਸਿੰਘ ਲੰਢੇਕੇ, ਅਰਜੁਨ ਕੁਮਾਰ, ਧੀਰਜ ਕੁਮਾਰ ਧੀਰਾ, ਹੇਮੰਤ ਸੂਦ, ਕੌਂਸਲਰ ਕੁਲਵਿੰਦਰ ਕੌਰ, ਅਮਨਦੀਪ ਕੌਰ ਲੰਢੇਕੇ, ਪ੍ਰਦੀਪ ਸਿੰਘ, ਸੰਜੀਵ ਅਗਰਵਾਲ, ਵਿਜੈ ਮਿਸ਼ਰਾ ਆਦਿ ਹਾਜ਼ਰ ਸਨ |