03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਡਾ. ਰਣਜੀਤ ਨੇ ਏ.ਆਈ. ਪਾਵਰਡ 3ਡੀ ਰੋਬੋਲੈਂਸ ਤਕਨੀਕ ਨਾਲ ਲੁਧਿਆਣਾ ਨਿਵਾਸੀ 60 ਸਾਲਾ ਬਜ਼ੁਰਗ ਮਹਿਲਾ ਦੇ ਬਦਲੇ ਦੋਵੇਂ ਗੋਡੇ <br/>

Ad Position 21
No active advertisement
ਅਜੀਤ ਡੈਸਕ 26-04-2026
ਲੁਧਿਆਣਾ, 25 ਅਪ੍ਰੈਲ (ਡਾ. ਤਰਲੋਚਨ ਸਿੰਘ)-ਐਸ.ਪੀ.ਐਸ. ਹਸਪਤਾਲ, ਸ਼ੇਰਪੁਰ ਚੌਕ, ਲੁਧਿਆਣਾ ਦੇ ਹੱਡੀਆਂ ਅਤੇ ਜੋੜ ਬਦਲਣ ਦੇ ਮਾਹਿਰ ਪ੍ਰਸਿੱਧ ਡਾ. ਰਣਜੀਤ ਸਿੰਘ ਵਲੋਂ ਐਸ.ਪੀ.ਐਸ. ਹਸਪਤਾਲ ਵਿਖੇ ਪਹਿਲਾਂ ਜ਼ੀਰੋ ਤਕਨੀਕ ਰਾਹੀਂ ਗੋਡੇ ਬਦਲਣ ਦੀ ਸਰਜਰੀ ਕਰਕੇ ਦੇਸ਼-ਵਿਦੇਸ਼ ਵਿਚ ਆਪਣੀ ਮੁਹਾਰਤ ਦਾ ਲੋਹਾ ਮਨਵਾਇਆ ਗਿਆ ਸੀ | ਹੁਣ ਉਨ੍ਹਾਂ ਵਲੋਂ ਨਵੀਂ ਆਈ ਏ.ਆਈ. ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਗੋਡਿਆਂ ਦੀਆਂ ਸਫਲ ਸਰਜਰੀਆਂ ਕਰਕੇ ਜਿੱਥੇ ਐਸ.ਪੀ.ਐਸ. ਹਸਪਤਾਲ ਦਾ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ, ਉਥੇ ਹੀ ਲੁਧਿਆਣਾ ਸ਼ਹਿਰ ਦਾ ਨਾਮ ਵੀ ਦੇਸ਼ ਵਿਦੇਸ਼ ਵਿਚ ਚਮਕਾਇਆ ਜਾ ਰਿਹਾ ਹੈ | ਡਾ. ਰਣਜੀਤ ਸਿੰਘ ਵਲੋਂ ਹਾਲ ਹੀ ਵਿਚ ਏ.ਆਈ. ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਲੁਧਿਆਣਾ ਨਿਵਾਸੀ 60 ਸਾਲਾਂ ਬਜ਼ੁਰਗ ਮਹਿਲਾ ਸੁਨੀਤਾ ਰਾਣੀ ਦੀ ਐਸ.ਪੀ.ਐਸ. ਹਸਪਤਾਲ ਵਿਚ ਦੋਵੇਂ ਗੋਡਿਆਂ ਦੀ ਸਫਲ ਸਰਜਰੀ ਕੀਤੀ ਗਈ ਹੈ | ਇਸ ਸਰਜਰੀ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਰਣਜੀਤ ਨੇ ਦੱਸਿਆ ਕਿ ਉਕਤ ਮਹਿਲਾ ਪਿਛਲੇ ਲੰਮੇ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਸੀ ਅਤੇ ਉਸ ਦਾ ਖ਼ੂਨ ਵੀ ਸਿਰਫ਼ 7 ਗ੍ਰਾਮ ਹੀ ਸੀ | ਉਸ ਨੇ ਕਈ ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾਕਟਰਾਂ ਨੂੰ ਆਪਣੇ ਗੋਡਿਆਂ ਦੀ ਜਾਂਚ ਕਰਵਾਈ, ਪਰ ਕਿਸੇ ਨੇ ਵੀ ਉਸ ਦੀ ਸਰਜਰੀ ਕਰਨ ਲਈ ਹਾਮੀ ਨਹੀਂ ਭਰੀ | ਕਿਸੇ ਜਾਣਕਾਰ ਦੇ ਕਹਿਣ 'ਤੇ ਉਸ ਨੇ ਐਸ.ਪੀ.ਐਸ. ਹਸਪਤਾਲ ਵਿਖੇ ਆ ਕੇ ਆਪਣੇ ਗੋਡਿਆਂ ਦੀ ਜਾਂਚ ਕਰਵਾਈ | ਉਸ ਦੀ ਮੁੱਢਲੀ ਜਾਂਚ ਕਰਨ ਉਪਰੰਤ ਉਸ ਨੂੰ ਏ.ਆਈ. ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਸਰਜਰੀ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ | ਉਸ ਦੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਤੋਂ ਬਾਅਦ ਉਸ ਦੀ ਇਸ ਤਕਨੀਕ ਨਾਲ ਸਫਲਤਾ ਪੂਰਵਕ ਸਰਜਰੀ ਕਰ ਦਿੱਤੀ ਗਈ | ਉਕਤ ਮਹਿਲਾ ਸਰਜਰੀ ਕਰਵਾਉਣ ਤੋਂ ਇਕ ਹਫ਼ਤੇ ਬਾਅਦ ਹੀ ਆਮ ਵਾਂਗ ਚੱਲਣ ਫਿਰਨ ਦੇ ਕਾਬਲ ਹੋ ਗਈ | ਡਾ. ਰਣਜੀਤ ਨੇ ਇਸ ਤੋਂ ਪਹਿਲਾਂ ਗੋਡਿਆਂ ਦੀ ਸਰਜਰੀ ਲਈ ਵਰਤੀ ਜਾਂਦੀ ਰੋਬੋਟਿਕ ਤਕਨੀਕ ਬਾਰੇ ਦੱਸਿਆ ਕਿ ਉਹ ਇਕ ਪਰੰਪਰਾਗਤ ਪ੍ਰਕਿਰਿਆ ਬਣ ਚੁੱਕੀ ਸੀ, ਜਿਸ ਵਿਚ ਸਰਜਰੀ ਦੌਰਾਨ ਮਰੀਜ਼ ਦੀ ਲੱਤ ਵਿਚ ਚਾਰ ਵੱਡੇ ਕਿੱਲ ਹੱਡੀ ਵਿਚ ਡਿ੍ੱਲ ਕਰਕੇ ਲਗਾਏ ਜਾਂਦੇ ਸਨ | ਇਸ ਤੋਂ ਬਾਅਦ ਸਰਜਰੀ ਦੀ ਲੰਬੀ ਪ੍ਰਕਿਰਿਆ ਸ਼ੁਰੂ ਹੁੰਦੀ ਸੀ, ਜਿਸ ਵਿਚ ਲਗਭਗ ਤਿੰਨ ਤੋਂ ਚਾਰ ਘੰਟੇ ਲੱਗਦੇ ਸਨ | ਇਸ ਨਾਲ ਲੰਬੇ ਕੱਟ ਕਾਰਨ ਵੱਧ ਖ਼ੂਨ ਵਗਣ ਦੀ ਸੰਭਾਵਨਾ ਵੀ ਰਹਿੰਦੀ ਸੀ | ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਰੋਬੋਟਿਕ ਤਕਨੀਕ ਨਾਲ ਗੋਡਿਆਂ ਦਾ ਟਰਾਂਸਪਲਾਂਟ ਠੀਕ ਢੰਗ ਨਾਲ ਹੁੰਦਾ ਹੈ, ਪਰ ਇਸ ਨਾਲ ਕਈ ਤਰ੍ਹਾਂ ਦੇ ਖਤਰਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ | ਸਭ ਤੋਂ ਪਹਿਲਾਂ ਕਿੱਲ ਲਗਾਉਣ ਕਾਰਨ ਹੱਡੀਆਂ ਦੇ ਟੁੱਟਣ ਦਾ ਖਤਰਾ, ਇਨਫੈਕਸ਼ਨ ਅਤੇ ਇੱਥੋਂ ਤੱਕ ਕਿ ਦਿਲ ਦੇ ਦੌਰੇ ਦੀ ਸੰਭਾਵਨਾ ਵੀ ਹੋ ਸਕਦੀ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਖਤਰਿਆਂ ਕਰਕੇ ਹੀ ਮਰੀਜ਼ ਅਕਸਰ ਰੋਬੋਟਿਕ ਸਰਜਰੀ ਤੋਂ ਹੁਣ ਕਤਰਾਉਣ ਲੱਗੇ ਹਨ | ਇਨ੍ਹਾਂ ਹੀ ਖਤਰਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਏ.ਆਈ. ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਰਾਹੀਂ ਸਹੀ ਅਤੇ ਸਟੀਕ ਰੀਪਲੇਸਮੈਂਟ ਬਿਨਾਂ ਕਿਸੇ ਖਤਰੇ ਦੇ ਕੀਤੀ ਜਾਂਦੀ ਹੈ | ਇਸ ਤਕਨੀਕ ਨਾਲ ਸਰਜਰੀ ਕਰਨ ਵਿਚ ਸਿਰਫ਼ 20 ਮਿੰਟ ਦਾ ਸਮਾਂ ਹੀ ਲੱਗਦਾ ਹੈ ਅਤੇ ਸਰਜਰੀ ਕਰਨ ਦੌਰਾਨ ਖ਼ੂਨ ਵੀ ਨਾਮਾਤਰ ਹੀ ਨਿਕਲਦਾ ਹੈ | ਮਰੀਜ਼ ਸਰਜਰੀ ਕਰਵਾਉਣ ਤੋਂ ਇਕ ਹਫ਼ਤੇ ਬਾਅਦ ਹੀ ਆਪਣੇ ਪੈਰਾਂ 'ਤੇ ਚੱਲਣ-ਫਿਰਨ ਦੇ ਯੋਗ ਹੋ ਜਾਂਦਾ ਹੈ | ਇਸ ਲਈ ਡਾ. ਰਣਜੀਤ ਸਿੰਘ ਨੇ ਏ.ਆਈ. ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨੂੰ ਗੋਡਿਆਂ ਦੀ ਸਰਜਰੀ ਲਈ ਸਭ ਤੋਂ ਵਧੀਆ ਤੇ ਕਾਰਗਰ ਦੱਸਿਆ | ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਉਕਤ ਬਜ਼ੁਰਗ ਮਹਿਲਾ ਸੁਨੀਤਾ ਰਾਣੀ ਸਰਜਰੀ ਕਰਵਾਉਣ ਤੋਂ ਬਾਅਦ ਹੁਣ ਆਮ ਵਾਂਗ ਤੁਰ ਫਿਰ ਸਕਦੀ ਹੈ ਅਤੇ ਚੌਂਕੜੀ ਮਾਰ ਕੇ ਬੈਠ ਵੀ ਸਕਦੀ ਹੈ | ਸਰਜਰੀ ਕਰਵਾਉਣ ਤੋਂ ਬਾਅਦ ਬਜ਼ੁਰਗ ਮਹਿਲਾ ਸੁਨੀਤਾ ਰਾਣੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਡਾ. ਰਣਜੀਤ ਸਿੰਘ ਦਾ ਬਹੁਤ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਬਾਪੂ ਰੁਲਦਾ ਸਿੰਘ ਜਨੇਰ ਦੇ ਅਕਾਲ ਚਲਾਣੇ 'ਤੇ ਕੀਤਾ ਦੁੱਖ ਪ੍ਰਗਟ <br/> ਅਗਲੀ ਖ਼ਬਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ 34 ਲੱਖ ਦੀ ਲਾਗਤ ਨਾਲ ਨਵੇਂ ਵਿਰਾਸਤੀ ਗੇਟ ਨੰਬਰ 2 ਦਾ ਨੀਂਹ ਪੱਥਰ ਰੱਖਿਆ
Ad Position 24
No active advertisement