ਚੀਮਾ ਮੰਡੀ, 11 ਮਾਰਚ (ਜਗਰਾਜ ਮਾਨ) - ਸੰਤ ਬਾਬਾ ਅਤਰ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਦੇ ਮੌਕੇ ਲੋਕ ਸੇਵਾ ਸਹਾਰਾ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੋ ਰੋਜ਼ਾ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਚਮਕੌਰ ਸਿੰਘ ਸ਼ਾਹਪੁਰ ਅਤੇ ਪ੍ਰਧਾਨ ਜਸਵਿੰਦਰ ਸ਼ਰਮਾ ਨੇ ਦੱਸਿਆ ਕਿ ਕਿ ਇਹ ਕੈਂਪ 16 ਅਤੇ 17 ਮਾਰਚ ਨੂੰ ਬਾਬਾ ਵਿਸ਼ਵਕਰਮਾ ਧਰਮਸਾਲਾ ਵਿਖੇ ਆਯੋਜਿਤ ਕੀਤਾ ਜਾਵੇਗਾ | ਇਸ ਸਬੰਧੀ ਕੈਂਪ ਦਾ ਪੋਸਟਰ ਪ੍ਰਸਿੱਧ ਫ਼ਿਲਮ ਲੇਖਕ ਅਤੇ ਨਿਰਦੇਸ਼ਕ ਰਾਜੂ ਵਰਮਾ ਅਤੇ ਲੋਕ ਸੇਵਾ ਸਹਾਰਾ ਕਲੱਬ ਦੇ ਪ੍ਰਬੰਧਕਾਂ ਵਲੋਂ ਸਾਂਝੇ ਤੌਰ 'ਤੇ ਜਾਰੀ ਕੀਤਾ ਗਿਆ | ਇਸ ਮੌਕੇ ਪ੍ਰਧਾਨ ਜਸਵਿੰਦਰ ਸ਼ਰਮਾ, ਕੁਲਦੀਪ ਕੁਮਾਰ ਗਾਮਾ ਲੈਬ, ਹਰਜੀਤ ਸਿੰਘ ਬਬਲੀ, ਡਾਕਟਰ ਚਮਕੌਰ ਸਿੰਘ ਛਾਜਲਾ, ਹਰਿੰਦਰ ਪਾਲ ਰਿਸ਼ੀ ਸਤੌਜ, ਗੌਰਵ ਸ਼ਰਮਾ ਪਵਨ ਸਿੰਘ, ਹੈਪੀ ਬਠਿੰਡਾ , ਸੰਜੀਵ ਕਲੇਰ, ਪੰਕਜ ਸ਼ਰਮਾ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ |